Jeremiah 18:19 in Punjabi

Punjabi Punjabi Bible Jeremiah Jeremiah 18 Jeremiah 18:19

Jeremiah 18:19
ਯਹੋਵਾਹ ਜੀ, ਮੇਰੀ ਗੱਲ ਸੁਣੋ! ਮੇਰੀਆਂ ਦਲੀਲਾਂ ਨੂੰ ਸੁਣੋ ਅਤੇ ਨਿਆਂ ਕਰੋ, ਕੌਣ ਸਹੀ ਹੈ।

Jeremiah 18:18Jeremiah 18Jeremiah 18:20

Jeremiah 18:19 in Other Translations

King James Version (KJV)
Give heed to me, O LORD, and hearken to the voice of them that contend with me.

American Standard Version (ASV)
Give heed to me, O Jehovah, and hearken to the voice of them that contend with me.

Bible in Basic English (BBE)
Give thought to me, O Lord, and give ear to the voice of those who put forward a cause against me.

Darby English Bible (DBY)
Jehovah, give heed to me, and listen to the voice of those that contend with me.

World English Bible (WEB)
Give heed to me, Yahweh, and listen to the voice of those who contend with me.

Young's Literal Translation (YLT)
Give attention, O Jehovah, unto me, And hearken to the voice of those contending with me.

Give
heed
הַקְשִׁ֥יבָהhaqšîbâhahk-SHEE-va
to
יְהוָ֖הyĕhwâyeh-VA
me,
O
Lord,
אֵלָ֑יʾēlāyay-LAI
and
hearken
וּשְׁמַ֖עûšĕmaʿoo-sheh-MA
voice
the
to
לְק֥וֹלlĕqôlleh-KOLE
of
them
that
contend
יְרִיבָֽי׃yĕrîbāyyeh-ree-VAI

Cross Reference

Nehemiah 6:9
ਉਹ ਸਾਰੇ ਸਿਰਫ ਸਾਨੂੰ ਡਰਾਉਣਾ ਹੀ ਚਾਹੁੰਦੇ ਸਨ। ਉਹ ਆਪਣੇ ਮਨ ਵਿੱਚ ਇਉਂ ਸੋਚਦੇ ਸਨ, “ਯਹੂਦੀਆਂ ਨੂੰ ਧਮਕਾ ਕੇ ਜਦੋਂ ਅਸੀਂ ਇਉਂ ਕਰਾਂਗੇ ਤਾਂ ਉਹ ਕਮਜ਼ੋਰ ਲੋਕ ਡਰ ਕੇ ਕੰਮ ਛੱਡ ਦੇਣਗੇ ਤੇ ਇਉਂ ਕੰਧ ਮੁਕੰਮਲ ਨਹੀਂ ਹੋਵੇਗੀ।” ਪਰ ਮੈਂ ਪਰਮੇੁਸ਼ਰ ਅੱਗੇ ਪ੍ਰਾਰਥਨਾ ਕੀਤੀ, “ਹੇ ਯਹੋਵਾਹ, ਮੈਨੂੰ ਬਲ ਬਖਸ਼।”

Micah 7:8
ਭਾਵੇਂ ਮੈਂ ਡਿੱਗ ਪਿਆ ਹਾਂ, ਪਰ ਮੇਰੇ ਵੈਰੀ, ਮੇਰੀ ਹਸੀਁ ਨਾ ਕਰਨਾ! ਮੈਂ ਮੁੜ ਉੱਠ ਖੜੋਵਾਂਗਾ ਹੁਣ ਮੈਂ ਹਨੇਰੇ ’ਚ ਬੈਠਿਆ ਹਾਂ ਪਰ ਯਹੋਵਾਹ ਮੇਰੇ ਲਈ ਰੋਸ਼ਨੀ ਹੋਵੇਗਾ।

Jeremiah 20:12
ਸਰਬ-ਸ਼ਕਤੀਮਾਨ ਯਹੋਵਾਹ ਤੁਸੀਂ ਨੇਕ ਬੰਦਿਆਂ ਦਾ ਇਮਤਿਹਾਨ ਲੈਂਦੇ ਹੋ। ਤੁਸੀਂ ਬੰਦੇ ਦੇ ਮਨ ਅੰਦਰ ਧੁਰ ਵੇਖਦੇ ਹੋ। ਮੈਂ ਤੁਹਾਨੂੰ ਉਨ੍ਹਾਂ ਲੋਕਾਂ ਵਿਰੁੱਦ ਆਪਣੀਆਂ ਦਲੀਲਾਂ ਦੱਸ ਦਿੱਤੀਆਂ। ਇਸ ਲਈ ਮੈਨੂੰ ਦੇਖਣ ਦਿਓ ਕਿ ਤੁਸੀਂ ਉਨ੍ਹਾਂ ਨੂੰ ਸਜ਼ਾ ਦਿੰਦੇ ਹੋ, ਜਿਸਦੇ ਉਹ ਅਧਿਕਾਰੀ ਹਨ।

Psalm 109:28
ਉਹ ਬੁਰੇ ਆਦਮੀ ਮੈਨੂੰ ਸਰਾਪ ਦਿੰਦੇ ਹਨ, ਪਰ ਤੁਸੀਂ ਮੈਨੂੰ ਅਸੀਸ ਦੇ ਸੱਕਦੇ ਹੋ। ਯਹੋਵਾਹ, ਉਨ੍ਹਾਂ ਨੇ ਮੇਰੇ ਉੱਪਰ ਹਮਲਾ ਕੀਤਾ ਇਸ ਲਈ ਉਨ੍ਹਾਂ ਨੂੰ ਹਰਾਉ। ਫ਼ੇਰ, ਮੈਂ ਤੁਹਾਡਾ ਸੇਵਕ, ਪ੍ਰਸੰਨ ਹੋਵਾਂਗਾ।

Psalm 55:16
ਮੈਂ ਪਰਮੇਸ਼ੁਰ ਨੂੰ ਸਹਾਇਤਾ ਲਈ ਬੁਲਾਵਾਂਗਾ, ਯਹੋਵਾਹ ਮੈਨੂੰ ਉੱਤਰ ਦੇਵੇਗਾ।

Luke 6:11
ਤਦ ਫ਼ਰੀਸੀ ਅਤੇ ਨੇਮ ਦੇ ਉਪਦੇਸ਼ਕ ਇਹ ਵੇਖਕੇ ਬੜੇ ਕਰੋਧ ਵਿੱਚ ਆਏ ਅਤੇ ਇੱਕ ਦੂਜੇ ਨੂੰ ਕਹਿਣ ਲੱਗੇ, “ਆਪਾਂ ਯਿਸੂ ਨਾਲ ਕੀ ਕਰੀਏ?”

Psalm 109:4
ਮੈਂ ਉਨ੍ਹਾਂ ਨੂੰ ਪਿਆਰ ਕੀਤਾ ਸੀ। ਪਰ ਉਹ ਮੇਰੇ ਨਾਲ ਨਫ਼ਰਤ ਕਰਦੇ ਹਨ। ਇਸ ਲਈ ਹੁਣ ਮੈਂ ਤੁਹਾਡੇ ਅੱਗੇ ਪ੍ਰਾਰਥਨਾ ਕਰ ਰਿਹਾ ਹਾਂ, ਹੇ ਪਰਮੇਸ਼ੁਰ।

Psalm 64:1
ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ। ਹੇ ਪਰਮੇਸ਼ੁਰ, ਮੇਰੀ ਗੱਲ ਸੁਣੋ। ਮੇਰੇ ਵੈਰੀਆਂ ਨੇ ਮੈਨੂੰ ਧਮਕਾਇਆ ਹੈ। ਉਨ੍ਹਾਂ ਕੋਲੋਂ ਮੇਰੀ ਜ਼ਿੰਦਗੀ ਨੂੰ ਬਚਾਉ।

Psalm 56:1
ਨਿਰਦੇਸ਼ਕ ਲਈ: ਧੁਨੀ ਨੂੰ “ਉੱਕ ਦੇ ਰੁੱਖ ਉੱਤੇ ਬੈਠੀ ਘੁੱਗੀ।” ਦਾਊਦ ਦਾ ਉਸ ਵੇਲੇ ਦਾ ਇੱਕ ਭੱਗਤੀ ਗੀਤ, ਜਦੋਂ ਫ਼ਲਿਸਤਿਆਂ ਨੇ ਉਸ ਨੂੰ ਗਥ ਵਿੱਚ ਫ਼ੜ ਲਿਆ ਸੀ। ਹੇ ਪਰਮੇਸ਼ੁਰ ਲੋਕਾਂ ਨੇ ਮੇਰੇ ਉੱਤੇ ਹਮਲਾ ਕੀਤਾ ਹੈ, ਇਸ ਲਈ ਮੇਰੇ ਉੱਪਰ ਮਿਹਰ ਕਰੋ। ਉਹ ਲਗਾਤਾਰ ਮੇਰਾ ਪਿੱਛਾ ਕਰਦੇ ਰਹੇ ਹਨ ਅਤੇ ਮੇਰੇ ਉੱਤੇ ਹਮਲਾ ਕਰਦੇ ਰਹੇ ਹਨ।

Nehemiah 4:4
ਨਹਮਯਾਹ ਨੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ ਤੇ ਕਿਹਾ, “ਹੇ ਪਰਮੇਸ਼ੁਰ, ਸਾਡੀ ਅਰਜੋਈ ਸੁਣ। ਉਹ ਸਾਨੂੰ ਨਫ਼ਰਤ ਕਰਦੇ ਹਨ। ਸਨਬੱਲਟ ਅਤੇ ਟੋਬੀਯਾਹ ਸਾਡੀ ਤੌਹੀਨ ਕਰਦੇ ਹਨ। ਪਰਮੇਸ਼ੁਰ, ਇਨ੍ਹਾਂ ਬੇਇੱਜ਼ਤੀਆਂ ਨੂੰ ਮੁੜ ਉਨ੍ਹਾਂ ਉੱਤੇ ਪਾ ਦੇ। ਉਨ੍ਹਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਦੁਆਰਾ ਫ਼ੜਵਾ ਕੇ ਕੈਦੀਆਂ ਵਾਂਗ ਦੂਸਰੀ ਧਰਤੀ ਤੇ ਲੈ ਜਾ।

2 Kings 19:16
ਹੇ ਯਹੋਵਾਹ! ਕਿਰਪਾ ਕਰਕੇ ਮੇਰੀ ਪ੍ਰਾਰਥਨਾ ਸੁਣ। ਹੇ ਯਹੋਵਾਹ! ਆਪਣੀਆਂ ਅੱਖਾਂ ਖੋਲ ਵੇਖ ਅਤੇ ਇਹ ਚਿੱਠੀਆਂ ਪੜ੍ਹ ਤੂੰ ਸਨਹੇਰੀਬ ਦੀਆਂ ਗੱਲਾਂ ਨੂੰ ਸੁਣ, ਜਿਹੜੀਆਂ ਉਸ ਨੇ ਜਿਉਂਦੇ ਪਰਮੇਸ਼ੁਰ ਨੂੰ ਬੋਲੀਆਂ ਮਾਰਨ ਲਈ ਆਖ ਭੇਜੀਆਂ ਹਨ।