Isaiah 40:19
ਪਰ ਕੁਝ ਲੋਕ ਲੱਕੜ ਜਾਂ ਪੱਥਰ ਦੀਆਂ ਮੂਰਤੀਆਂ ਬਣਾਉਂਦੇ ਨੇ ਤੇ ਉਨ੍ਹਾਂ ਨੂੰ ਦੇਵਤੇ ਆਖਦੇ ਨੇ। ਇੱਕ ਕਾਮਾ ਮੂਰਤੀ ਬਣਾਉਂਦਾ ਹੈ। ਫ਼ੇਰ ਦੂਸਰਾ ਕਾਮਾ ਇਸ ਨੂੰ ਸੋਨੇ ਨਾਲ ਢੱਕ ਦਿੰਦਾ ਹੈ ਤੇ ਇਸ ਲਈ ਚਾਂਦੀ ਦੀਆਂ ਜ਼ੰਜ਼ੀਰਾਂ ਬਣਾਉਂਦਾ ਹੈ।
Isaiah 40:19 in Other Translations
King James Version (KJV)
The workman melteth a graven image, and the goldsmith spreadeth it over with gold, and casteth silver chains.
American Standard Version (ASV)
The image, a workman hath cast `it', and the goldsmith overlayeth it with gold, and casteth `for it' silver chains.
Bible in Basic English (BBE)
The workman makes an image, and the gold-worker puts gold plates over it, and makes silver bands for it.
Darby English Bible (DBY)
The workman casteth a graven image, and the goldsmith spreadeth it over with gold, and casteth silver chains [for it].
World English Bible (WEB)
The image, a workman has cast [it], and the goldsmith overlays it with gold, and casts [for it] silver chains.
Young's Literal Translation (YLT)
The graven image poured out hath a artizan, And a refiner with gold spreadeth it over, And chains of silver he is refining.
| The workman | הַפֶּ֙סֶל֙ | happesel | ha-PEH-SEL |
| melteth | נָסַ֣ךְ | nāsak | na-SAHK |
| a graven image, | חָרָ֔שׁ | ḥārāš | ha-RAHSH |
| and the goldsmith | וְצֹרֵ֖ף | wĕṣōrēp | veh-tsoh-RAFE |
| spreadeth | בַּזָּהָ֣ב | bazzāhāb | ba-za-HAHV |
| it over with gold, | יְרַקְּעֶ֑נּוּ | yĕraqqĕʿennû | yeh-ra-keh-EH-noo |
| and casteth | וּרְתֻק֥וֹת | ûrĕtuqôt | oo-reh-too-KOTE |
| silver | כֶּ֖סֶף | kesep | KEH-sef |
| chains. | צוֹרֵֽף׃ | ṣôrēp | tsoh-RAFE |
Cross Reference
Habakkuk 2:18
ਬੁੱਤਾਂ ਬਾਰੇ ਸੰਦੇਸ਼ ਉਸ ਮਨੁੱਖ ਦੇ ਝੂਠੇ ਦੇਵਤਿਆਂ ਦਾ ਕੋਈ ਲਾਭ ਨਾ ਹੋਵੇਗਾ। ਕਿਉਂ ਕਿ ਇਹ ਮਹਿਜ਼ ਕਿਸੇ ਆਦਮੀ ਵੱਲੋਂ ਧਾਤੂ ਨਾਲ ਢੱਕੇ ਹੋਏ ਬੁੱਤ ਹਨ। ਇਹ ਸਿਰਫ਼ ਬੁੱਤ ਹਨ ਇਸ ਲਈ ਜਿਸ ਨੇ ਇਸ ਨੂੰ ਸਾਜਿਆ ਉਹ ਇਸ ਤੋਂ ਮਦਦ ਨਹੀਂ ਲੈ ਸੱਕਦਾ ਕਿਉਂ ਕਿ ਬੁੱਤ ਬੋਲਦੇ ਨਹੀਂ।
Jeremiah 10:9
ਉਹ ਤਰਸ਼ਿਸ਼ ਸ਼ਹਿਰ ਦੀ ਚਾਂਦੀ ਅਤੇ ਓਫ਼ਾਜ਼ ਸ਼ਹਿਰ ਦਾ ਸੋਨਾ ਇਸਤੇਮਾਲ ਕਰਦੇ ਹਨ ਅਤੇ ਉਹ ਆਪਣੇ ਬੁੱਤ ਬਣਾਉਂਦੇ ਨੇ। ਤਰੱਖਾਣ ਅਤੇ ਸੁਨਿਆਰ ਇਨ੍ਹਾਂ ਬੁੱਤਾਂ ਨੂੰ ਘੜਦੇ ਨੇ। ਉਹ ਇਨ੍ਹਾਂ ਬੁੱਤਾਂ ਉੱਤੇ ਨੀਲੇ ਪੀਲੇ ਕੱਪੜੇ ਪਾਉਂਦੇ ਨੇ। ਸਿਆਣੇ ਬੰਦੇ ਇਨ੍ਹਾਂ ਬੁੱਤਾਂ ਨੂੰ ਬਣਾਉਂਦੇ ਨੇ।
Psalm 115:4
ਪਰਾਈਆਂ ਕੌਮਾਂ ਦੇ ਦੇਵਤੇ ਸੋਨੇ ਚਾਂਦੀ ਨਾਲ ਬਣੇ ਹੋਏ ਸਿਰਫ਼ ਬੁੱਤ ਹਨ। ਉਹ ਇਨਸਾਨੀ ਹੱਥਾਂ ਦੁਆਰਾ ਬਣਾਏ ਗਏ ਹਨ।
Jeremiah 10:3
ਹੋਰਨਾਂ ਲੋਕਾਂ ਦੀਆਂ ਰਹੁਰੀਤਾਂ ਨਿਕੰਮੀਆਂ ਹਨ। ਕਿਉਂ ਕਿ ਉਨ੍ਹਾਂ ਦੇ ਦੇਵਤੇ ਸਿਰਫ਼ ਬੁੱਤ ਹੀ ਹਨ, ਜਿਹੜੇ ਉਨ੍ਹਾਂ ਨੇ ਬਣਾਏ ਨੇ। ਉਨ੍ਹਾਂ ਦੇ ਬੁੱਤ ਛੋਟੀ ਜਿਹੀ ਲੱਕੜ ਹਨ ਜਿਹੜੀ ਜੰਗਲ ਵਿੱਚੋਂ ਕੱਟੀ ਗਈ ਸੀ ਅਤੇ ਜਿਸ ਨੂੰ ਅਦਜ਼ ਦਾ ਦਾ ਅਕਾਰ ਦਿੱਤਾ ਗਿਆ ਸੀ।
Isaiah 46:6
ਕੁਝ ਲੋਕ ਸੋਨੇ ਚਾਂਦੀ ਨਾਲ ਅਮੀਰ ਹੁੰਦੇ ਹਨ। ਸੋਨਾ ਉਨ੍ਹਾਂ ਦੀਆਂ ਬੈਲੀਆਂ ਵਿੱਚੋਂ ਡਿਗਦਾ ਹੈ ਅਤੇ ਉਹ ਆਪਣੀ ਚਾਂਦੀ ਨੂੰ ਤਕੜੀ ਵਿੱਚ ਤੋਂਲਦੇ ਹਨ। ਉਹ ਬੰਦੇ ਕਿਸੇ ਕਲਾਕਾਰ ਨੂੰ ਮੁੱਲ ਤਾਰ ਕੇ ਲਕੜੀ ਦਾ ਝੂਠਾ ਦੇਵਤਾ ਬਣਵਾਉਂਦੇ ਹਨ। ਫ਼ੇਰ ਉਹ ਲੋਕ ਸਿਜਦਾ ਕਰਦੇ ਹਨ ਅਤੇ ਉਸ ਝੂਠੇ ਦੇਵਤੇ ਦੀ ਉਪਾਸਨਾ ਕਰਦੇ ਹਨ।
Isaiah 44:10
ਇਨ੍ਹਾਂ ਝੂਠੇ ਦੇਵਤਿਆਂ ਨੂੰ ਕਿਸਨੇ ਬਣਾਇਆ? ਕਿਸਨੇ ਇਨ੍ਹਾਂ ਬੇਕਾਰ ਮੂਰਤੀਆਂ ਨੂੰ ਬਣਾਇਆ?
Isaiah 37:18
ਇਹ ਸੱਚ ਹੈ ਯਹੋਵਾਹ ਜੀ। ਅੱਸ਼ੂਰ ਦੇ ਰਾਜਿਆਂ ਨੇ ਉਨ੍ਹਾਂ ਸਾਰੀਆਂ ਕੌਮਾਂ ਨੂੰ ਜ਼ਰੂਰ ਤਬਾਹ ਕੀਤਾ!
Isaiah 2:20
ਉਸ ਸਮੇਂ ਲੋਕ ਆਪਣੇ ਸੋਨੇ ਅਤੇ ਚਾਂਦੀ ਦੇ ਬੁੱਤ ਸੁੱਟ ਦੇਣਗੇ। (ਲੋਕਾਂ ਨੇ ਉਹ ਬੁੱਤ ਬਣਾਏ ਸਨ ਤਾਂ ਜੋ ਲੋਕ ਉਨ੍ਹਾਂ ਦੀ ਉਪਾਸਨਾ ਕਰ ਸੱਕਣ।) ਲੋਕੀ ਉਨ੍ਹਾਂ ਬੁੱਤਾਂ ਨੂੰ ਧਰਤੀ ਦੀਆਂ ਉਨ੍ਹਾਂ ਗਾਰਾਂ ਵਿੱਚ ਸੁੱਟ ਦੇਣਗੇ ਜਿੱਥੇ ਚਮਗਿਦ੍ਦੜ ਅਤੇ ਹੋਰ ਘਿਰਣਿਤ ਜਾਨਵਰ ਰਹਿੰਦੇ ਹਨ।
Psalm 135:18
ਉਹ ਜਿਨ੍ਹਾਂ ਨੇ ਬੁੱਤ ਬਣਾਏ ਸਨ, ਉਹ ਉਨ੍ਹਾਂ ਜਿਹੇ ਹੀ ਹੋਣਗੇ। ਕਿਉਂ? ਕਿਉਂਕਿ ਉਨ੍ਹਾਂ ਨੇ ਸਹਾਇਤਾ ਲਈ ਬੁੱਤਾ ਉੱਤੇ ਵਿਸ਼ਵਾਸ ਕੀਤਾ।
Psalm 135:15
ਪਰਾਈਆਂ ਕੌਮਾਂ ਦੇ ਲੋਕ ਸਿਰਫ਼ ਸੋਨੇ-ਚਾਂਦੀ ਦੇ ਦੇਵਤੇ ਹੀ ਸਨ, ਉਨ੍ਹਾਂ ਦੇ ਦੇਵਤੇ ਬੰਦਿਆ ਦੇ ਬਣਾਏ ਹੋਏ ਸਿਰਫ਼ ਬੁੱਤ ਸਨ।
Judges 17:4
ਪਰ ਮੀਕਾਹ ਨੇ ਉਹ ਚਾਂਦੀ ਆਪਣੀ ਮਾਂ ਨੂੰ ਵਾਪਸ ਕਰ ਦਿੱਤੀ। ਇਸ ਲਈ ਉਸ ਨੇ ਤਕਰੀਬਨ 5 ਪੌਂਡ ਚਾਂਦੀ ਲੈ ਕੇ ਇੱਕ ਚਾਂਦੀ ਦੇ ਗਹਿਣੇ ਬਨਾਉਣ ਵਾਲੇ ਨੂੰ ਦੇ ਦਿੱਤੀ। ਚਾਂਦੀ ਦੇ ਗਹਿਣੇ ਬਨਾਉਣ ਵਾਲੇ ਨੇ ਇੱਕ ਮੂਰਤੀ ਬਣਾਕੇ ਇਸ ਨੂੰ ਚਾਂਦੀ ਨਾਲ ਢੱਕ ਦਿੱਤਾ। ਫ਼ੇਰ ਮੀਕਾਹ ਦੀ ਮਾਂ ਨੇ ਇਸ ਨੂੰ ਮੀਕਾਹ ਦੇ ਘਰ ਰੱਖ ਦਿੱਤਾ ਗਿਆ।
Exodus 32:2
ਹਾਰੂਨ ਨੇ ਲੋਕਾਂ ਨੂੰ ਆਖਿਆ, “ਮੈਨੂੰ ਸੋਨੇ ਦੀਆਂ ਉਹ ਵਾਲੀਆਂ ਲਿਆਕੇ ਦੇਵੋ ਜਿਹੜੀਆਂ ਤੁਹਾਡੀਆਂ ਪਤਨੀਆਂ, ਪੁੱਤਰਾਂ ਅਤੇ ਧੀਆਂ ਦੀਆਂ ਹੋਣ।”
Isaiah 41:6
“ਕਾਮੇ ਇੱਕ ਦੂਜੇ ਦੀ ਸਹਾਇਤਾ ਕਰਦੇ ਹਨ। ਉਹ ਇੱਕ ਦੂਜੇ ਨੂੰ ਮਜ਼ਬੂਤ ਹੋਣ ਲਈ ਉਤਸਾਹਿਤ ਕਰਦੇ ਹਨ।