Habakkuk 1:5
ਪਰਮੇਸ਼ੁਰ ਦਾ ਹਬੱਕੂਕ ਨੂੰ ਜਵਾਬ ਯਹੋਵਾਹ ਨੇ ਆਖਿਆ, “ਦੂਜੀਆਂ ਕੌਮਾਂ ਵੱਲ ਵੇਖ! ਉਨ੍ਹਾਂ ਤੇ ਗੌਰ ਕਰ ਤਾਂ ਹੈਰਾਨ ਰਹਿ ਜਾਵੇਂਗਾ। ਮੈਂ ਤੇਰੀ ਹਯਾਤੀ ਵਿੱਚ ਕੁਝ ਅਜਿਹਾ ਵਰਤਾਵਾਂਗਾ ਕਿ ਤੂੰ ਹੈਰਾਨ ਰਹਿ ਜਾਵੇਂਗਾ। ਇਸ ਗੱਲ ਤੇ ਯਕੀਨ ਕਰਨ ਲਈ ਤੈਨੂੰ ਵੇਖਣਾ ਹੀ ਪਵੇਗਾ। ਕਿਉਂ ਕਿ ਜੇਕਰ ਤੈਨੂੰ ਇਸ ਬਾਰੇ ਦੱਸਿਆ ਗਿਆ ਤਾਂ ਤੂੰ ਵਿਸ਼ਵਾਸ ਨਹੀਂ ਕਰੇਂਗਾ।
Behold | רְא֤וּ | rĕʾû | reh-OO |
ye among the heathen, | בַגּוֹיִם֙ | baggôyim | va-ɡoh-YEEM |
and regard, | וְֽהַבִּ֔יטוּ | wĕhabbîṭû | veh-ha-BEE-too |
wonder and | וְהִֽתַּמְּה֖וּ | wĕhittammĕhû | veh-hee-ta-meh-HOO |
marvellously: | תְּמָ֑הוּ | tĕmāhû | teh-MA-hoo |
for | כִּי | kî | kee |
I will work | פֹ֙עַל֙ | pōʿal | FOH-AL |
work a | פֹּעֵ֣ל | pōʿēl | poh-ALE |
in your days, | בִּֽימֵיכֶ֔ם | bîmêkem | bee-may-HEM |
not will ye which | לֹ֥א | lōʾ | loh |
believe, | תַאֲמִ֖ינוּ | taʾămînû | ta-uh-MEE-noo |
though | כִּ֥י | kî | kee |
it be told | יְסֻפָּֽר׃ | yĕsuppār | yeh-soo-PAHR |
Cross Reference
Isaiah 29:14
ਇਸ ਲਈ ਮੈਂ ਸ਼ਕਤੀਸ਼ਾਲੀ ਅਤੇ ਅਦਭੁਤ ਗੱਲਾਂ ਕਰ-ਕਰਕੇ ਹੈਰਾਨ ਕਰਦਾ ਰਹਾਂਗਾ। ਉਨ੍ਹਾਂ ਦੇ ਸਿਆਣੇ ਬੰਦੇ ਆਪਣੀ ਸਿਆਣਪ ਗੁਆ ਲੈਣਗੇ। ਉਨ੍ਹਾਂ ਦੇ ਸਿਆਣੇ ਬੰਦੇ ਸਮਝ ਨਹੀਂ ਸੱਕਣਗੇ।”
Ezekiel 12:22
“ਆਦਮੀ ਦੇ ਪੁੱਤਰ, ਲੋਕ ਇਸਰਾਏਲ ਦੀ ਧਰਤੀ ਬਾਰੇ ਇਹ ਕਹਾਉਤ ਕਿਉਂ ਕਹਿੰਦੇ ਹਨ: ‘ਦਿਨ ਲੰਘੇ ਜਾ ਰਹੇ ਹਨ ਪਰ ਕੋਈ ਦਰਸ਼ਨ ਪੂਰਾ ਨਹੀਂ ਹੋ ਰਿਹਾ।’
Jeremiah 9:25
ਇਹ ਸੰਦੇਸ਼ ਯਹੋਵਾਹ ਵੱਲੋਂ ਹੈ। “ਸਮਾਂ ਆ ਰਿਹਾ ਹੈ ਜਦੋਂ ਮੈਂ ਉਨ੍ਹਾਂ ਸਾਰੇ ਲੋਕਾਂ ਨੂੰ ਸਜ਼ਾ ਦੇਵਾਂਗਾ ਜਿਨ੍ਹਾਂ ਨੇ ਸਿਰਫ਼ ਸਰੀਰਕ ਤੌਰ ਤੇ ਹੀ ਸੁੰਨਤ ਕਰਵਾਈ ਹੈ।
Acts 13:40
ਸੁਚੇਤ ਰਹੋ ਤਾਂ ਕਿ ਜੋ ਨਬੀਆਂ ਨੇ ਆਖਿਆ ਹੈ ਤੁਹਾਡੇ ਨਾਲ ਨਹੀਂ ਵਾਪਰੇਗਾ।
Acts 6:13
ਉਹ ਕੁਝ ਹੋਰ ਲੋਕਾਂ ਨੂੰ ਇਸਤੀਫ਼ਾਨ ਦੇ ਖਿਲਾਫ਼ ਬੋਲਣ ਲਈ ਲੈ ਆਏ। ਉਨ੍ਹਾਂ ਨੇ ਆਖਿਆ, “ਇਹ ਆਦਮੀ ਹਮੇਸ਼ਾ ਇਸ ਪਵਿੱਤਰ ਅਸਥਾਨ ਅਤੇ ਮੂਸਾ ਦੀ ਸ਼ਰ੍ਹਾ ਦੇ ਵਿਰੁੱਧ ਬੋਲਦਾ ਹੈ।
Zephaniah 1:2
ਯਹੋਵਾਹ ਦਾ ਲੋਕਾਂ ਦਾ ਨਿਆਂ ਕਰਨ ਦਾ ਦਿਨ ਯਹੋਵਾਹ ਆਖਦਾ ਹੈ, “ਮੈਂ ਧਰਤੀ ਉੱਤੇ ਸਭ ਕੁਝ ਨਸ਼ਟ ਕਰ ਦਿਆਂਗਾ।
Daniel 9:12
“ਪਰਮੇਸ਼ੁਰ ਨੇ ਉਹ ਗੱਲਾਂ ਆਖੀਆਂ ਜਿਹੜੀਆਂ ਸਾਡੇ ਨਾਲ ਅਤੇ ਸਾਡੇ ਆਗੂਆਂ ਨਾਲ ਵਾਪਰਨੀਆਂ ਸਨ-ਅਤੇ ਉਸ ਨੇ ਉਨ੍ਹਾਂ ਨੂੰ ਵਾਪਰਨ ਦਿੱਤਾ। ਉਸ ਨੇ ਸਾਡੇ ਨਾਲ ਭਿਆਨਕ ਗੱਲਾਂ ਵਾਪਰਨ ਦਿੱਤੀਆਂ, ਜਿਹੜੀਆਂ ਗੱਲਾਂ ਦੁਨੀਆਂ ਵਿੱਚ ਹੋਰ ਕਿਤੇ ਵੀ ਨਹੀਂ ਵਾਪਰੀਆਂ।
Lamentations 4:12
ਧਰਤੀ ਦੇ ਰਾਜੇ ਅਤੇ ਦੁਨੀਆਂ ਦੇ ਲੋਕ ਵਿਸ਼ਵਾਸ ਨਾ ਕਰ ਸੱਕੇ ਕਿ ਕੀ ਵਾਪਰਿਆ ਸੀ। ਉਨ੍ਹਾਂ ਨੇ ਵਿਸ਼ਵਾਸ ਨਾ ਕੀਤਾ ਕਿ ਯਰੂਸ਼ਲਮ ਦੇ ਦੁਸ਼ਮਣ ਸ਼ਹਿਰ ਦੇ ਫ਼ਾਟਕਾਂ ਰਾਹੀਂ ਆ ਸੱਕਦੇ ਸਨ।
Jeremiah 25:14
ਹਾਂ, ਬਾਬਲ ਦੇ ਲੋਕਾਂ ਨੂੰ ਬਹੁਤ ਕੌਮਾਂ ਅਤੇ ਬਹੁਤ ਮਹਾਨ ਰਾਜਿਆਂ ਦੀ ਸੇਵਾ ਕਰਨੀ ਪਵੇਗੀ। ਉਨ੍ਹਾਂ ਨੂੰ ਉਨ੍ਹਾਂ ਦੇ ਅਮਲਾਂ ਦੀ ਉਹ ਸਜ਼ਾ ਦਿਆਂਗਾ ਜਿਸਦੇ ਉਹ ਅਧਿਕਾਰੀ ਹਨ।”
Jeremiah 18:18
ਯਿਰਮਿਯਾਹ ਦੀ ਚੌਥੀ ਸ਼ਿਕਾਇਤ ਫ਼ੇਰ ਯਿਰਮਿਯਾਹ ਦੇ ਦੁਸ਼ਮਣਾਂ ਨੇ ਆਖਿਆ, “ਆਓ ਯਿਰਮਿਯਾਹ ਦੇ ਖਿਲਾਫ਼ ਸਾਜ਼ਿਸ਼ਾਂ ਘੜੀੇ। ਯਕੀਨਨ ਜਾਜਕ ਵੱਲੋਂ ਬਿਵਸਬਾ ਗੁੰਮ ਨਹੀਂ ਹੋਵੇਗੀ। ਅਤੇ ਸਿਆਣੇ ਬੰਦਿਆਂ ਦੀ ਨਸੀਹਤ ਹਾਲੇ ਵੀ ਸਾਡੇ ਅੰਗ-ਸੰਗ ਹੋਵੇਗੀ। ਸਾਡੇ ਕੋਲ ਹਾਲੇ ਵੀ ਨਬੀਆਂ ਦੇ ਸ਼ਬਦ ਹੋਣਗੇ। ਇਸ ਲਈ ਆਓ ਅਸੀਂ ਉਸ ਬਾਰੇ ਝੂਠ ਆਖੀਏ। ਇਹ ਉਸ ਨੂੰ ਤਬਾਹ ਕਰ ਦੇਵੇਗਾ। ਜੋ ਕੁਝ ਉਹ ਆਖਦਾ ਹੈ ਅਸੀਂ ਉਸ ਵੱਲ ਕੋਈ ਧਿਆਨ ਨਹੀਂ ਦੇਵਾਂਗੇ।”
Jeremiah 5:12
“ਉਨ੍ਹਾਂ ਲੋਕਾਂ ਯਹੋਵਾਹ ਬਾਰੇ ਝੂਠ ਬੋਲਿਆ ਹੈ। ਉਨ੍ਹਾਂ ਆਖਿਆ ਹੈ, ‘ਯਹੋਵਾਹ ਸਾਡੇ ਨਾਲ ਕੁਝ ਨਹੀਂ ਕਰੇਗਾ। ਸਾਡੇ ਨਾਲ ਕੁਝ ਵੀ ਨਹੀਂ ਵਾਪਰੇਗਾ। ਅਸੀਂ ਕਿਸੇ ਦੁਸ਼ਮਣ ਨੂੰ ਸਾਡੇ ਉੱਤੇ ਹਮਲਾ ਕਰਦਿਆਂ ਨਹੀਂ ਦੇਖਾਂਗੇ। ਅਸੀਂ ਕਦੇ ਵੀ ਭੁੱਖੇ ਨਹੀਂ ਮਰਾਂਗੇ।’
Isaiah 29:9
ਹੈਰਾਨ ਹੋਵੋ ਅਤੇ ਅਚਂਭਾ ਕਰੋ! ਤੁਸੀਂ ਸ਼ਰਾਬੀ ਹੋ ਜਾਓਗੇ-ਪਰ ਸ਼ਰਾਬ ਨਾਲ ਨਹੀਂ। ਦੇਖੋ ਅਤੇ ਅਚਂਂਭਾ ਕਰੋ। ਤੁਸੀਂ ਠੋਕਰ ਖਾਓਗੇ ਤੇ ਡਿੱਗ ਪਵੋਗੇ ਪਰ ਬੀਅਰ ਪੀ ਕੇ ਨਹੀਂ।
Isaiah 28:21
ਯਹੋਵਾਹ ਉਸੇ ਤਰ੍ਹਾਂ ਲੜੇਗਾ ਜਿਵੇਂ ਉਹ ਫਰਾਸੀਮ ਦੇ ਪਰਬਤ ਉੱਤੇ ਲੜਿਆ ਸੀ। ਯਹੋਵਾਹ ਉਸੇ ਤਰ੍ਹਾਂ ਕਹਿਰਵਾਨ ਹੋਵੇਗਾ ਜਿਵੇਂ ਉਹ ਗਿਬਓਨ ਵਾਦੀ ਵਿੱਚ ਹੋਇਆ ਸੀ। ਫ਼ੇਰ ਯਹੋਵਾਹ ਉਹੀ ਗੱਲਾਂ ਕਰੇਗਾ ਜੋ ਉਸ ਨੇ ਅਵੱਸ਼ ਕਰਨੀਆਂ ਹਨ। ਯਹੋਵਾਹ ਕੁਝ ਅਜੀਬ ਗੱਲਾਂ ਕਰੇਗਾ। ਪਰ ਉਹ ਆਪਣਾ ਕੰਮ ਖਤਮ ਕਰੇਗਾ। ਉਸਦਾ ਕੰਮ ਇੱਕ ਅਜਨਬੀ ਦਾ ਕੰਮ ਹੈ।
Deuteronomy 4:27
ਯਹੋਵਾਹ ਤੁਹਾਨੂੰ ਹੋਰਨਾਂ ਕੌਮਾਂ ਵਿੱਚ ਖਿੰਡਾ ਦੇਵੇਗਾ। ਅਤੇ ਤੁਹਾਡੇ ਵਿੱਚ ਸਿਰਫ਼ ਥੋੜੇ ਜਿਹੇ ਹੀ ਉਨ੍ਹਾਂ ਦੇਸ਼ ਵਿੱਚ ਜਾਣ ਲਈ ਬਚਨਗੇ ਜਿੱਥੇ ਤੁਹਾਨੂੰ ਯਹੋਵਾਹ ਭੇਜੇਗਾ।