Exodus 24:18
ਤਾਂ ਮੂਸਾ ਪਰਬਤ ਉੱਤੇ ਹੋਰ ਉਤਾਂਹ ਬੱਦਲ ਵਿੱਚ ਗਿਆ। ਮੂਸਾ ਪਰਬਤ ਉੱਤੇ 40 ਦਿਨ 40 ਰਾਤਾਂ ਰਿਹਾ।
Exodus 24:18 in Other Translations
King James Version (KJV)
And Moses went into the midst of the cloud, and gat him up into the mount: and Moses was in the mount forty days and forty nights.
American Standard Version (ASV)
And Moses entered into the midst of the cloud, and went up into the mount: and Moses was in the mount forty days and forty nights.
Bible in Basic English (BBE)
And Moses went up the mountain, into the cloud, and was there for forty days and forty nights.
Darby English Bible (DBY)
And Moses went into the midst of the cloud, and ascended the mountain. And Moses was on the mountain forty days and forty nights.
Webster's Bible (WBT)
And Moses went into the midst of the cloud, and ascended the mount: and Moses was on the mount forty days and forty nights.
World English Bible (WEB)
Moses entered into the midst of the cloud, and went up on the mountain; and Moses was on the mountain forty days and forty nights.
Young's Literal Translation (YLT)
and Moses goeth into the midst of the cloud, and goeth up unto the mount, and Moses is on the mount forty days and forty nights.
| And Moses | וַיָּבֹ֥א | wayyābōʾ | va-ya-VOH |
| went | מֹשֶׁ֛ה | mōše | moh-SHEH |
| into the midst | בְּת֥וֹךְ | bĕtôk | beh-TOKE |
| cloud, the of | הֶֽעָנָ֖ן | heʿānān | heh-ah-NAHN |
| and gat him up | וַיַּ֣עַל | wayyaʿal | va-YA-al |
| into | אֶל | ʾel | el |
| the mount: | הָהָ֑ר | hāhār | ha-HAHR |
| and Moses | וַיְהִ֤י | wayhî | vai-HEE |
| was | מֹשֶׁה֙ | mōšeh | moh-SHEH |
| mount the in | בָּהָ֔ר | bāhār | ba-HAHR |
| forty | אַרְבָּעִ֣ים | ʾarbāʿîm | ar-ba-EEM |
| days | י֔וֹם | yôm | yome |
| and forty | וְאַרְבָּעִ֖ים | wĕʾarbāʿîm | veh-ar-ba-EEM |
| nights. | לָֽיְלָה׃ | lāyĕlâ | LA-yeh-la |
Cross Reference
Deuteronomy 9:9
ਮੈਂ ਪਰਬਤ ਉੱਪਰ ਚਪਟੀਆਂ ਸ਼ਿਲਾਵਾ ਲੈਣ ਲਈ ਗਿਆ ਯਹੋਵਾਹ ਨੇ ਜਿਹੜਾ ਇਕਰਾਰ ਤੁਹਾਡੇ ਨਾਲ ਕੀਤਾ ਸੀ ਉਹ ਇਨ੍ਹਾਂ ਸ਼ਿਲਾਵਾਂ ਉੱਤੇ ਲਿਖਿਆ ਹੋਇਆ ਸੀ। ਮੈਂ 40 ਦਿਨਾਂ ਅਤੇ 40 ਰਾਤਾਂ ਪਰਬਤ ਉੱਤੇ ਰੁਕਿਆ। ਮੈਂ ਨਾ ਭੋਜਨ ਖਾਧਾ ਨਾ ਪਾਣੀ ਪੀਤਾ।
Exodus 34:28
ਮੂਸਾ ਉੱਥੇ ਯਹੋਵਾਹ ਦੇ ਨਾਲ 40 ਦਿਨ ਅਤੇ 40 ਰਾਤਾਂ ਠਹਿਰਿਆ। ਮੂਸਾ ਨੇ ਨਾ ਕੋਈ ਭੋਜਨ ਖਾਧਾ ਨਾ ਕੋਈ ਪਾਣੀ ਪੀਤਾ। ਅਤੇ ਮੂਸਾ ਨੇ ਪੱਥਰ ਦੀਆਂ ਦੋ ਤਖਤੀਆਂ ਉੱਤੇ ਇਕਰਾਰਨਾਮੇ ਦੇ ਸ਼ਬਦ (ਦਸ ਹੁਕਮ) ਲਿਖੇ।
Deuteronomy 10:10
“ਮੈਂ ਪਹਿਲਾਂ ਵਾਂਗ ਪਰਬਤ ਉੱਤੇ 40 ਦਿਨ ਅਤੇ 40 ਰਾਤਾ ਠਹਿਰਿਆ। ਯਹੋਵਾਹ ਨੇ ਵੀ ਉਸ ਵੇਲੇ ਮੇਰੀ ਬੇਨਤੀ ਸੁਣੀ। ਯਹੋਵਾਹ ਨੇ ਤੁਹਾਨੂੰ ਤਬਾਹ ਨਾ ਕਰਨ ਦਾ ਫ਼ੈਸਲਾ ਕਰ ਲਿਆ।
Deuteronomy 9:25
“ਇਸ ਲਈ ਮੈਂ ਯਹੋਵਾਹ ਅੱਗੇ 40 ਦਿਨ ਅਤੇ 40 ਰਾਤਾ ਧਰਤੀ ਉੱਤੇ ਪਿਆ ਰਿਹਾ ਕਿਉਂਕਿ ਯਹੋਵਾਹ ਨੇ ਆਖਿਆ ਸੀ ਕਿ ਉਹ ਤੁਹਾਨੂੰ ਤਬਾਹ ਕਰ ਦੇਵੇਗਾ।
Deuteronomy 9:18
ਫ਼ੇਰ ਮੈਂ 40 ਦਿਨ ਅਤੇ 40 ਰਾਤਾ ਯਹੋਵਾਹ ਅੱਗੇ ਧਰਤੀ ਉੱਤੇ ਪਿਆ ਰਿਹਾ, ਜਿਵੇਂ ਮੈਂ ਪਹਿਲਾਂ ਕੀਤਾ ਸੀ। ਮੈਂ ਖਾਣਾ-ਪੀਣਾ ਬੰਦ ਕਰ ਦਿੱਤਾ। ਇਹ ਮੈਂ ਇਸ ਵਾਸਤੇ ਕੀਤਾ ਕਿਉਂਕਿ ਤੁਸਾਂ ਬਹੁਤ ਗੰਭੀਰ ਪਾਪ ਕੀਤਾ ਸੀ। ਤੁਸੀਂ ਉਹ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਬਦ ਸੀ ਅਤੇ ਤੁਸੀਂ ਉਸ ਨੂੰ ਕਰੋਧਵਾਨ ਕਰ ਦਿੱਤਾ।
Luke 4:2
ਉੱਥੇ ਯਿਸੂ ਨੂੰ ਸ਼ੈਤਾਨ ਨੇ ਚਾਲੀ ਦਿਨਾਂ ਤੱਕ ਪਰੱਖਿਆ, ਅਤੇ ਉਨੇ ਦਿਨ ਯਿਸੂ ਨੇ ਕੁਝ ਨਹੀਂ ਖਾਧਾ। ਜਦੋਂ ਉਹ ਸਮਾਂ ਖਤਮ ਹੋਇਆ, ਤਾਂ ਉਸ ਨੂੰ ਬੜੀ ਭੁੱਖ ਲੱਗੀ।
Mark 1:13
ਉਹ ਉੱਥੇ ਚਾਲੀ ਦਿਨ ਤੱਕ ਸ਼ੈਤਾਨ ਦੁਆਰਾ ਪਰਤਾਇਆ ਗਿਆ। ਜਦੋਂ ਉਹ ਉੱਥੇ ਜੰਗਲੀ ਜਾਨਵਰਾਂ ਨਾਲ ਸੀ, ਤਾਂ ਉਦੋਂ ਦੂਤ ਉਸਦੀ ਸੇਵਾ ਕਰ ਰਹੇ ਸਨ।
Matthew 4:2
ਯਿਸੂ ਨੇ ਚਾਲੀ ਦਿਨ ਅਤੇ ਰਾਤਾਂ ਕੁਝ ਵੀ ਨਾ ਖਾਧਾ ਤਾਂ ਉਸ ਨੂੰ ਭੁੱਖ ਲੱਗੀ।
Proverbs 28:1
ਦੁਸ਼ਟ ਵਿਅਕਤੀ ਭੱਜ ਜਾਂਦੇ ਹਨ ਭਾਵੇਂ ਕੋਈ ਵੀ ਉਨ੍ਹਾਂ ਦੇ ਪਿੱਛੇ ਨਾ ਲੱਗਿਆ ਹੋਵੇ, ਪਰ ਧਰਮੀ ਲੋਕ ਸ਼ੇਰ ਵਾਂਗ ਹੌਸਲੇਮੰਦ ਹੁੰਦੇ ਹਨ।
1 Kings 19:8
ਤਾਂ ਏਲੀਯਾਹ ਉੱਠਿਆ ਅਤੇ ਉਸ ਨੇ ਖਾਧਾ-ਪੀਤਾ। ਭੋਜਨ ਨੇ ਏਲੀਯਾਹ ਨੂੰ ਇੰਨੀ ਤਾਕਤ ਦਿੱਤੀ ਕਿ ਉਹ 40 ਦਿਨ ਅਤੇ 40 ਰਾਤਾਂ ਚੱਲ ਸੱਕਿਆ ਜਦੋਂ ਤੱਕ ਕਿ ਉਹ ਹੋਰੇਬ ਵਿਖੇ ਪਰਮੇਸ਼ੁਰ ਦੇ ਪਰਬਤ ਤੇ ਨਹੀਂ ਪਹੁੰਚ ਗਿਆ।
Exodus 24:17
ਇਸਰਾਏਲ ਦੇ ਲੋਕ ਯਹੋਵਾਹ ਪਰਤਾਪ ਦੇਖ ਸੱਕਦੇ ਸਨ। ਇਹ ਪਰਬਤ ਦੀ ਚੋਟੀ ਉੱਤੇ ਬਲਦੀ ਹੋਈ ਅੱਗ ਵਾਂਗ ਸੀ।
Exodus 19:20
ਇਸ ਤਰ੍ਹਾਂ ਯਹੋਵਾਹ ਸੀਨਈ ਪਰਬਤ ਵੱਲ ਹੇਠਾਂ ਆਇਆ। ਯਹੋਵਾਹ ਅਕਾਸ਼ ਤੋਂ ਪਰਬਤ ਦੀ ਚੋਟੀ ਉੱਤੇ ਆਇਆ। ਫ਼ੇਰ ਯਹੋਵਾਹ ਨੇ ਮੂਸਾ ਨੂੰ ਆਪਣੇ ਕੋਲ ਪਰਬਤ ਦੀ ਚੋਟੀ ਤੇ ਬੁਲਾਇਆ। ਇਸ ਲਈ ਮੂਸਾ ਪਰਬਤ ਤੇ ਚੜ੍ਹ ਗਿਆ।
Exodus 9:33
ਮੂਸਾ ਫ਼ਿਰਊਨ ਨੂੰ ਛੱਡ ਕੇ ਸ਼ਹਿਰ ਦੇ ਬਾਹਰ ਚੱਲਾ ਗਿਆ। ਉਸ ਨੇ ਯਹੋਵਾਹ ਅੱਗੇ ਪ੍ਰਾਰਥਨਾ ਵਿੱਚ ਹੱਥ ਚੁੱਕੇ। ਅਤੇ ਗਰਜ ਅਤੇ ਗੜ੍ਹੇਮਾਰ ਰੁਕ ਗਈ ਅਤੇ ਫ਼ੇਰ ਬਾਰਿਸ਼ ਵੀ ਹਟ ਗਈ।
Exodus 9:29
ਮੂਸਾ ਨੇ ਫ਼ਿਰਊਨ ਨੂੰ ਆਖਿਆ, “ਮੇਰੇ ਸ਼ਹਿਰ ਛੱਡਣ ਤੋਂ ਬਾਦ, ਮੈਂ ਯਹੋਵਾਹ ਅੱਗੇ ਆਪਣੀਆਂ ਬਾਹਾਂ ਪ੍ਰਾਰਥਨਾ ਵਿੱਚ ਉੱਠਾਵਾਂਗਾ। ਤੁਰੰਤ ਹੀ ਗਰਜਨਾ ਅਤੇ ਗੜ੍ਹੇ ਰੁਕ ਜਾਣਗੇ। ਫ਼ੇਰ ਤੈਨੂੰ ਪਤਾ ਲੱਗ ਜਾਵੇਗਾ ਕਿ ਧਰਤੀ ਯਹੋਵਾਹ ਦੀ ਹੈ।