Ephesians 4:26
“ਜਦੋਂ ਤੁਸੀਂ ਗੁੱਸੇ ਹੁੰਦੇ ਹੋ, ਤਾਂ ਆਪਣੇ ਕ੍ਰੋਧ ਨੂੰ ਪਾਪ ਕਰਾਉਣ ਦਾ ਕਾਰਣ ਨਾ ਬਨਣ ਦਿਓ” ਸਾਰਾ ਦਿਨ ਕ੍ਰੋਧ ਕਰਨਾ ਜਾਰੀ ਨਾ ਰੱਖੋ।
Ephesians 4:26 in Other Translations
King James Version (KJV)
Be ye angry, and sin not: let not the sun go down upon your wrath:
American Standard Version (ASV)
Be ye angry, and sin not: let not the sun go down upon your wrath:
Bible in Basic English (BBE)
Be angry without doing wrong; let not the sun go down on your wrath;
Darby English Bible (DBY)
Be angry, and do not sin; let not the sun set upon your wrath,
World English Bible (WEB)
"Be angry, and don't sin." Don't let the sun go down on your wrath,
Young's Literal Translation (YLT)
be angry and do not sin; let not the sun go down upon your wrath,
| Be ye angry, | ὀργίζεσθε | orgizesthe | ore-GEE-zay-sthay |
| and | καὶ | kai | kay |
| sin | μὴ | mē | may |
| not: | ἁμαρτάνετε· | hamartanete | a-mahr-TA-nay-tay |
| let not go sun | ὁ | ho | oh |
| the | ἥλιος | hēlios | AY-lee-ose |
| μὴ | mē | may | |
| down | ἐπιδυέτω | epidyetō | ay-pee-thyoo-A-toh |
| upon | ἐπὶ | epi | ay-PEE |
| your | τῷ | tō | toh |
| παροργισμῷ | parorgismō | pa-rore-gee-SMOH | |
| wrath: | ὑμῶν | hymōn | yoo-MONE |
Cross Reference
Psalm 4:4
ਜੇਕਰ ਕੋਈ ਚੀਜ਼ ਤੁਹਾਨੂੰ ਪਰੇਸ਼ਾਨ ਕਰਦੀ ਹੈ। ਜਦੋਂ ਤੁਸੀਂ ਗੁੱਸੇ ਹੁੰਦੇ ਹੋ, ਪਾਪ ਨਾ ਕਰੋ। ਜਦੋਂ ਤੁਸੀਂ ਆਪਣੇ ਬਿਸਤਰੇ ਤੇ ਲੇਟਦੇ ਹੋ ਇਨ੍ਹਾਂ ਗੱਲਾਂ ਬਾਰੇ ਸੋਚ ਵਿੱਚਾਰ ਕਰੋ ਅਤੇ ਫ਼ੇਰ ਨਿਸ਼ਚਿੰਤ ਹੋ ਜਾਉ।
James 1:19
ਸੁਣਨਾ ਅਤੇ ਮੰਨਣਾ ਮੇਰੇ ਪਿਆਰੇ ਭਰਾਵੋ ਅਤੇ ਭੈਣੋ, ਹਮੇਸ਼ਾ ਬੋਲਣ ਨਾਲੋਂ ਸੁਣਨ ਦੇ ਵੱਧੇਰੇ ਇੱਛੁਕ ਬਣੋ। ਛੇਤੀ ਹੀ ਗੁੱਸੇ ਵਿੱਚ ਨਾ ਆਓ।
Psalm 37:8
ਕ੍ਰੋਧ ਨਾ ਕਰੋ। ਪਾਗਲ ਨਾ ਬਣੋ। ਇੰਨਾ ਨਾ ਕੁੜ੍ਹੋ ਕਿ ਤੁਸੀਂ ਵੀ ਮੰਦੀਆਂ ਗੱਲਾਂ ਕਰਨੀਆਂ ਚਾਹੋਂ।
Ecclesiastes 7:9
ਬਹੁਤੀ ਆਸਾਨੀ ਨਾਲ ਗੁੱਸੇ ਨਾ ਹੋਵੋ, ਕਿਉਂ ਜੋ ਗੁੱਸਾ ਮੂਰੱਖਤਾ ਦੀ ਨਿਸ਼ਾਨੀ ਹੈ।
Ephesians 4:31
ਸਭ ਕੁੜੱਤਣ, ਕ੍ਰੋਧ, ਕੋਪ, ਰੌਲਾ ਅਤੇ ਦੁਰਬਚਨ ਸਾਰੀ ਬੁਰਿਆਈ ਸਣੇ ਆਪਣੇ ਆਪ ਤੋਂ ਦੂਰ ਕਰ ਦੇਵੋ।
Proverbs 14:29
ਇੱਕ ਧੀਰਜਵਾਨ ਬੰਦਾ ਵੱਡੀ ਸਮਝਦਾਰੀ ਦਰਸਾਉਂਦਾ ਪਰ ਜਿਹੜਾ ਬੰਦਾ ਛੇਤੀ ਗੁੱਸੇ ਵਿੱਚ ਆ ਜਾਂਦਾ ਹੈ ਉਹ ਆਪਣੀ ਹੀ ਬੇਵਕੂਫ਼ੀ ਦਰਸਾ ਦਿੰਦਾ ਹੈ।
Romans 12:19
ਮੇਰੇ ਮਿੱਤਰੋ, ਜਦੋਂ ਕੋਈ ਤੁਹਾਡੇ ਨਾਲ ਬੁਰਾ ਕਰੇ ਉਸ ਦੇ ਬਦਲੇ ਵਿੱਚ ਉਸ ਨੂੰ ਸਜ਼ਾ ਨਾ ਦੇਵੋ ਸਗੋਂ ਇੰਤਜ਼ਾਰ ਕਰੋ ਕਿ ਪਰਮੇਸ਼ੁਰ ਆਪੇ ਉਨ੍ਹਾਂ ਨੂੰ ਆਪਣੀ ਕਰੋਪੀ ਨਾਲ ਦੰਡਿਤ ਕਰੇਗਾ। ਇਹ ਲਿਖਤ ਵਿੱਚ ਹੈ; “ਪ੍ਰਭੂ ਆਖਦਾ ਹੈ, ਮੈਂ ਹੀ ਹਾਂ ਜੋ ਦੰਡਿਤ ਕਰਦਾ ਹਾਂ। ਮੈਂ ਹੀ ਲੋਕਾਂ ਤੋਂ ਬਦਲਾ ਲਵਾਂਗਾ।”
Proverbs 19:11
ਜੇ ਕੋਈ ਬੰਦਾ ਸੂਝਵਾਨ ਹੈ ਉਹ ਧੀਰਜ ਨੂੰ ਸਿਖਦਾ ਅਤੇ ਇਹ ਉਸਦੀ ਮਹਿਮਾ ਹੁੰਦੀ ਹੈ ਜਦੋਂ ਉਹ ਤਿਰਸੱਕਾਰ ਨੂੰ ਮੁਆਫ਼ ਕਰ ਦਿੰਦਾ ਹੈ।
Mark 3:5
ਫ਼ਿਰ ਯਿਸੂ ਉਨ੍ਹਾਂ ਦੀ ਜ਼ਿਦ ਦੇ ਕਾਰਨ ਉਦਾਸ ਸੀ ਅਤੇ ਗੁੱਸੇ ਵਿੱਚ ਉਨ੍ਹਾਂ ਵੱਲ ਵੇਖਿਆ ਅਤੇ ਉਸ ਆਦਮੀ ਨੂੰ ਆਖਿਆ, “ਆਪਣਾ ਹੱਥ ਵਿਖਾ।” ਤਦ ਉਸ ਮਨੁੱਖ ਨੇ ਆਪਣਾ ਹੱਥ ਵਿਖਾਇਆ ਅਤੇ ਉਸਦਾ ਹੱਥ ਚੰਗਾ ਹੋ ਗਿਆ।
Mark 10:14
ਜਦੋਂ ਯਿਸੂ ਨੇ ਚੇਲਿਆਂ ਨੂੰ ਇਉਂ ਕਰਦਿਆਂ ਵੇਖਿਆ ਤਾਂ ਉਸ ਨੂੰ ਇਹ ਮਾੜਾ ਲੱਗਾ ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, “ਛੋਟੇ ਬੱਚਿਆਂ ਨੂੰ ਮੇਰੇ ਕੋਲ ਆਉਣ ਦੇਵੋ। ਉਨ੍ਹਾਂ ਨੂੰ ਰੋਕੋ ਨਾ ਕਿਉਂਕਿ ਪਰਮੇਸ਼ੁਰ ਦਾ ਰਾਜ ਉਨ੍ਹਾਂ ਲਈ ਹੈ ਜੋ ਇਹੋ ਜਿਹੇ ਬੱਚਿਆਂ ਵਰਗੇ ਹਨ।
Matthew 5:22
ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਹਰ ਕੋਈ ਤੁਹਾਡਾ ਭਰਾ ਹੈ। ਕਿਸੇ ਦੂਸਰੇ ਵਿਅਕਤੀ ਤੇ ਕ੍ਰੋਧ ਨਾ ਕਰੋ। ਜੇਕਰ ਤੂੰ ਦੂਸਰੇ ਵਿਅਕਤੀ ਤੇ ਕ੍ਰੋਧ ਕਰੇਂਗਾ, ਤਾਂ ਤੇਰਾ ਨਿਆਂ ਯਹੂਦੀ ਅਦਾਲਤ ਵਿੱਚ ਕੀਤਾ ਜਾਵੇਗਾ। ਜੇਕਰ ਤੂੰ ਕਿਸੇ ਨੂੰ ਗਾਲ੍ਹ ਕੱਢਦਾ ਹੈਂ, ਤਾਂ ਤੇਰਾ ਨਿਰਨਾ ਯਹੂਦੀ ਸਭਾ ਦੁਆਰਾ ਕੀਤਾ ਜਾਵੇਗਾ। ਅਤੇ ਜੇਕਰ ਤੂੰ ਦੂਸਰੇ ਵਿਅਕਤੀ ਨੂੰ ਮੂਰਖ ਕਹਿੰਦਾ ਹੈ, ਤਾਂ ਤੈਨੂੰ ਨਰਕ ਦੀ ਅੱਗ ਦੇ ਖਤਰੇ ਦਾ ਸਾਹਮਣਾ ਕਰਨਾ ਪਵੇਗਾ।
Psalm 106:30
ਪਰ ਫ਼ੀਨਹਾਸ ਨੇ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ ਅਤੇ ਪਰਮੇਸ਼ੁਰ ਨੇ ਬਿਮਾਰੀ ਨੂੰ ਰੋਕ ਦਿੱਤਾ।
Nehemiah 5:6
ਜਦੋਂ ਮੈਂ ਉਨ੍ਹਾਂ ਦੀਆਂ ਸ਼ਿਕਾਇਤਾਂ ਸੁਣੀਆਂ ਤਾਂ ਮੈਨੂੰ ਬੜਾ ਕਰੋਧ ਚੜ੍ਹਿਆ।
Numbers 25:7
ਫ਼ੀਨਹਾਸ, ਅਲਆਜ਼ਾਰ ਦਾ ਪੁੱਤਰ ਅਤੇ ਜਾਜਕ ਹਾਰੂਨ ਦਾ ਪੋਤਰਾ ਸੀ। ਉਸ ਨੇ ਉਸ ਆਦਮੀ ਨੂੰ ਔਰਤ ਨੂੰ ਡੇਰੇ ਅੰਦਰ ਲਿਆਉਂਦਿਆ ਦੇਖ ਲਿਆ। ਇਸ ਲਈ ਉਹ ਲੋਕਾਂ ਵਿੱਚਕਾਰੋਂ ਉੱਠਿਆ ਅਤੇ ਆਪਣਾ ਬਰਛਾ ਲਿਆ।
Numbers 20:24
“ਹੁਣ ਹਾਰੂਨ ਦੇ ਦੇਹਾਂਤ ਦਾ ਸਮਾਂ ਆ ਗਿਆ ਹੈ ਅਤੇ ਉਸ ਦੇ ਪੁਰਖਿਆਂ ਕੋਲ ਪਹੁੰਚਣ ਦਾ ਵੇਲਾ ਆ ਗਿਆ ਹੈ। ਹਾਰੂਨ ਉਸ ਧਰਤੀ ਵਿੱਚ ਦਾਖਲ ਨਹੀਂ ਹੋਵੇਗਾ ਜਿਸਦਾ ਮੈਂ ਇਸਰਾਏਲ ਦੇ ਲੋਕਾਂ ਨਾਲ ਇਕਰਾਰ ਕੀਤਾ ਹੈ। ਮੂਸਾ, ਇਹ ਗੱਲ ਮੈਂ ਤੈਨੂੰ ਆਖਦਾ ਹਾਂ ਕਿਉਂਕਿ ਤੂੰ ਅਤੇ ਹਾਰੂਨ ਦੋਹਾਂ ਨੇ ਮੇਰੇ ਉਸ ਆਦੇਸ਼ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਕੀਤੀ ਸੀ ਜਿਹੜਾ ਮੈਂ ਤੁਹਾਨੂੰ ਮਰੀਬਾਹ ਦੇ ਪਾਣੀਆਂ ਕੰਢੇ ਦਿੱਤਾ ਸੀ।
Numbers 20:10
ਮੂਸਾ ਅਤੇ ਹਾਰੂਨ ਨੇ ਲੋਕਾਂ ਨੂੰ ਚੱਟਾਨ ਦੇ ਸਾਹਮਣੇ ਇਕੱਠੇ ਹੋਣ ਲਈ ਆਖਿਆ। ਫ਼ੇਰ ਮੂਸਾ ਨੇ ਆਖਿਆ, “ਤੁਸੀਂ ਲੋਕ ਹਮੇਸ਼ਾ ਸ਼ਿਕਾਇਤਾਂ ਕਰਦੇ ਰਹਿੰਦੇ ਹੋ। ਹੁਣ ਮੇਰੀ ਗੱਲ ਸੁਣੋ। ਮੈਂ ਇਸ ਚੱਟਾਨ ਅੰਦਰੋਂ ਪਾਣੀ ਵਗਾਵਾਂਗਾ।”
Exodus 11:8
ਤੇਰੇ ਇਹ ਸਾਰੇ ਗੁਲਾਮ (ਮਿਸਰੀ), ਥੱਲੇ ਝੁਕ ਕੇ ਮੇਰੀ ਉਪਾਸਨਾ ਕਰਨਗੇ। ਉਹ ਆਖਣਗੇ, ‘ਜਾ, ਅਤੇ ਆਪਣੇ ਸਾਰੇ ਲੋਕਾਂ ਨੂੰ ਆਪਣੇ ਨਾਲ ਲੈ ਜਾ।’ ਇਸਤੋਂ ਮਗਰੋਂ ਮੈਂ ਬਾਹਰ ਜਾਵਾਂਗਾ।” ਫ਼ੇਰ ਮੂਸਾ ਬਹੁਤ ਜ਼ਿਆਦਾ ਗੁੱਸੇ ਵਿੱਚ ਫ਼ਿਰਊਨ ਕੋਲੋਂ ਚੱਲਿਆ ਗਿਆ।
Exodus 32:21
ਮੂਸਾ ਨੇ ਹਾਰੂਨ ਨੂੰ ਆਖਿਆ, “ਇਨ੍ਹਾਂ ਲੋਕਾਂ ਨੇ ਤੇਰੇ ਨਾਲ ਕੀਤਾ ਹੈ? ਤੂੰ ਇਨ੍ਹਾ ਦੀ ਅਜਿਹਾ ਮੰਦਾ ਪਾਪ ਕਰਨ ਵਿੱਚ ਅਗਵਾਈ ਕਿਉਂ ਕੀਤੀ?”
Proverbs 25:23
ਉੱਤਰ ਵੱਲੋਂ ਆਉਂਦੀ ਹਵਾ ਮੀਂਹ ਲੈ ਕੇ ਆਉਂਦੀ ਹੈ। ਇਸੇ ਤਰ੍ਹਾਂ ਨਿੰਦਿਆ ਚੁਗਲੀ ਗੁੱਸਾ ਲੈ ਕੇ ਆਉਂਦੀ ਹੈ।
Deuteronomy 24:15
ਉਸ ਨੂੰ ਹਰ ਰੋਜ਼ ਸੂਰਜ ਛੁਪਣ ਵੇਲੇ ਉਸਦੀ ਤਨਖਾਹ ਦਿਉ। ਕਿਉਂਕਿ ਉਹ ਗਰੀਬ ਹੈ ਅਤੇ ਉਸ ਪੈਸੇ ਉੱਤੇ ਨਿਰਭਰ ਕਰਦਾ ਹੈ। ਜੇ ਤੁਸੀਂ ਉਸ ਨੂੰ ਪੈਸੇ ਨਹੀਂ ਦਿੰਦੇ ਤਾਂ ਉਹ ਯਹੋਵਾਹ ਅੱਗੇ ਤੁਹਾਡੀ ਸ਼ਿਕਾਇਤ ਕਰੇਗਾ। ਅਤੇ ਤੁਸੀਂ ਗੁਨਾਹ ਦੇ ਭਾਗੀ ਹੋਵੋਂਗੇ।