Ruth 3:7
ਖਾਣ-ਪੀਣ ਤੋਂ ਬਾਦ ਬੋਅਜ਼ ਬਹੁਤ ਸੰਤੁਸ਼ਟ ਹੋ ਗਿਆ। ਬੋਅਜ਼ ਅਨਾਜ ਦੇ ਢੇਰ ਨੇੜੇ ਲੇਟ ਗਿਆ। ਫ਼ੇਰ ਰੂਥ ਬਹੁਤ ਚੁੱਪ-ਚਾਪ ਉਸ ਦੇ ਕੋਲ ਗਈ ਅਤੇ ਉਸ ਦੇ ਪੈਰਾਂ ਤੋਂ ਵਸਤਰ ਹਟਾ ਦਿੱਤਾ। ਰੂਥ ਉਸ ਦੇ ਪੈਰਾਂ ਕੋਲ ਲੇਟ ਗਈ।
Ruth 3:7 in Other Translations
King James Version (KJV)
And when Boaz had eaten and drunk, and his heart was merry, he went to lie down at the end of the heap of corn: and she came softly, and uncovered his feet, and laid her down.
American Standard Version (ASV)
And when Boaz had eaten and drunk, and his heart was merry, he went to lie down at the end of the heap of grain: and she came softly, and uncovered his feet, and laid her down.
Bible in Basic English (BBE)
Now when Boaz had taken meat and drink, and his heart was glad, he went to take his rest at the end of the mass of grain; then she came softly and, uncovering his feet, went to rest.
Darby English Bible (DBY)
And Boaz ate and drank, and his heart was merry, and he went to lie down at the end of the heap of corn. Then she went softly, and uncovered his feet, and laid herself down.
Webster's Bible (WBT)
And when Boaz had eaten and drank, and his heart was merry, he went to lie down at the end of the heap of corn: and she came softly, and uncovered his feet, and laid herself down.
World English Bible (WEB)
When Boaz had eaten and drunk, and his heart was merry, he went to lie down at the end of the heap of grain: and she came softly, and uncovered his feet, and laid her down.
Young's Literal Translation (YLT)
And Boaz eateth and drinketh, and his heart is glad; and he goeth in to lie down at the end of the heap; and she cometh in gently, and uncovereth his feet, and lieth down.
| And when Boaz | וַיֹּ֨אכַל | wayyōʾkal | va-YOH-hahl |
| had eaten | בֹּ֤עַז | bōʿaz | BOH-az |
| and drunk, | וַיֵּשְׁתְּ֙ | wayyēšĕt | va-yay-shet |
| heart his and | וַיִּיטַ֣ב | wayyîṭab | va-yee-TAHV |
| was merry, | לִבּ֔וֹ | libbô | LEE-boh |
| he went | וַיָּבֹ֕א | wayyābōʾ | va-ya-VOH |
| to lie down | לִשְׁכַּ֖ב | liškab | leesh-KAHV |
| end the at | בִּקְצֵ֣ה | biqṣē | beek-TSAY |
| of the heap of corn: | הָֽעֲרֵמָ֑ה | hāʿărēmâ | ha-uh-ray-MA |
| and she came | וַתָּבֹ֣א | wattābōʾ | va-ta-VOH |
| softly, | בַלָּ֔ט | ballāṭ | va-LAHT |
| and uncovered | וַתְּגַ֥ל | wattĕgal | va-teh-ɡAHL |
| his feet, | מַרְגְּלֹתָ֖יו | margĕlōtāyw | mahr-ɡeh-loh-TAV |
| and laid her down. | וַתִּשְׁכָּֽב׃ | wattiškāb | va-teesh-KAHV |
Cross Reference
Judges 19:6
ਇਸ ਲਈ ਲੇਵੀ ਬੰਦਾ ਅਤੇ ਉਸਦਾ ਸੌਹਰਾ ਇਕੱਠੇ ਖਾਣ ਪੀਣ ਲਈ ਬੈਠ ਗਏ। ਉਸਤੋਂ ਬਾਦ ਜਵਾਨ ਔਰਤ ਦੇ ਪਿਤਾ ਨੇ ਲੇਵੀ ਬੰਦੇ ਨੂੰ ਆਖਿਆ, “ਕਿਰਪਾ ਕਰਕੇ ਅੱਜ ਰਾਤ ਠਹਿਰ ਜਾਓ। ਆਰਾਮ ਕਰੋ ਅਤੇ ਆਨੰਦ ਮਾਣੋ। ਅੱਜ ਸ਼ਾਮ ਤੱਕ ਰੁਕ ਕੇ ਚੱਲੇ ਜਾਣਾ।” ਇਸ ਲਈ ਦੋਹਾਂ ਨੇ ਰਲ ਕੇ ਭੋਜਨ ਕੀਤਾ।
Esther 1:10
ਦਾਅਵਤ ਦੇ ਸੱਤਵੇਂ ਦਿਨ ਜਦੋਂ ਪਾਤਸ਼ਾਹ ਪੀਤੀ ਹੋਈ ਮੈਅ ਕਾਰਣ ਮਗਨ ਸੀ ਉਸ ਨੇ ਸੱਤ ਖੁਸਰਿਆਂ ਨੂੰ ਆਪਣੀ ਸੇਵਾ ਵਿੱਚ ਬੁਲਾਇਆ ਇਹ ਸੱਤ ਖੁਸਰਿਆਂ ਦੇ ਨਾਂ ਸਨ ਮਹੂਮਾਨ, ਬਿਜ਼ਬਾ, ਹਰਬੋਨਾ, ਬਿਗਬਾ, ਅਬਗਬਾ, ਜ਼ੇਬਰ ਅਤੇ ਕਰਕਸ । ਉਸ ਨੇ ਇਨ੍ਹਾਂ ਖੁਸਰਿਆਂ ਨੂੰ ਹੁਕਮ ਦਿੱਤਾ ਕਿ ਉਹ ਰਾਣੀ ਵਸ਼ਤੀ ਨੂੰ ਸ਼ਾਹੀ ਮੁਕਟ ਨਾਲ ਪਾਤਸ਼ਾਹ ਦੇ ਸਨਮੁੱਖ ਲਿਆਉਣ ਤਾਂ ਜੋ ਉਹ ਰਾਣੀ ਦਾ ਸੁਹੱਪਣ ਮਹੱਤਵਪੂਰਣ ਲੋਕਾਂ ਨੂੰ ਅਤੇ ਸਰਦਾਰਾਂ ਨੂੰ ਵਿਖਾਵੇ, ਕਿਉਂ ਕਿ ਉਹ ਵੇਖਣ ਵਿੱਚ ਸੋਹਣੀ ਸੀ।
2 Samuel 13:28
ਅਮਨੋਨ ਦਾ ਕਤਲ ਤਦ ਅਬਸ਼ਾਲੋਮ ਨੇ ਆਪਣੇ ਸੇਵਕਾਂ ਨੂੰ ਹੁਕਮ ਦਿੱਤਾ, “ਅਮਨੋਨ ਵੱਲ ਨਜ਼ਰ ਰੱਖੋ! ਜਦੋਂ ਉਹ ਖੂਬ ਸ਼ਰਾਬ ਪੀ ਲਵੇ ਅਤੇ ਉਸ ਨੂੰ ਸ਼ਰਾਬ ਦਾ ਨਸ਼ਾ ਚੜ੍ਹ ਜਾਵੇ ਤਾਂ ਮੈਂ ਤੁਹਾਨੂੰ ਹੁਕਮ ਦੇਵਾਂਗਾ। ਤਾਂ ਤੁਸੀਂ ਉਸ ਉੱਪਰ ਹਮਲਾ ਕਰਕੇ ਉਸ ਨੂੰ ਖਤਮ ਕਰ ਦੇਣਾ। ਕਿਤੇ ਤੁਹਾਨੂੰ ਸਜ਼ਾ ਨਾ ਮਿਲੇ ਇਸ ਡਰ ਤੋਂ ਘਬਰਾਉਣਾ ਨਹੀਂ ਕਿਉਂ ਕਿ ਆਖਿਰ ਕਰ ਤੁਸੀਂ ਤਾਂ ਮੇਰਾ ਹੁਕਮ ਹੀ ਮੰਨ ਰਹੇ ਹੋ ਨਾ। ਇਸ ਲਈ ਬਹਾਦਰ ਬਣੋ, ਅਤੇ ਤਕੜੇ ਹੋ ਜਾਵੋ।”
Judges 19:9
ਫ਼ੇਰ ਲੇਵੀ ਬੰਦਾ, ਉਸਦੀ ਨੌਕਰਾਣੀ ਅਤੇ ਉਸਦਾ ਨੌਕਰ ਜਾਣ ਲਈ ਉੱਠੇ। ਪਰ ਜਵਾਨ ਔਰਤ ਦੇ ਪਿਤਾ ਨੇ ਆਖਿਆ, “ਹਨੇਰਾ ਹੋਣ ਵਾਲਾ ਹੈ। ਦਿਨ ਛੁਪ ਚੱਲਿਆ ਹੈ। ਇਸ ਲਈ ਰਾਤ ਠਹਿਰੋ ਅਤੇ ਆਨੰਦ ਮਾਣੋ। ਕੱਲ ਸਵੇਰੇ-ਸਵੇਰੇ ਉੱਠ ਕੇ ਤੁਸੀਂ ਚੱਲੇ ਜਾਣਾ।”
Judges 19:22
ਜਦੋਂ ਲੇਵੀ ਬੰਦਾ ਅਤੇ ਉਸ ਦੇ ਨਾਲ ਦੇ ਲੋਕ ਆਨੰਦ ਮਾਣ ਰਹੇ ਸਨ, ਸ਼ਹਿਰ ਦੇ ਕੁਝ ਬਹੁਤ ਹੀ ਬੁਰੇ ਲੋਕਾਂ ਨੇ ਘਰ ਨੂੰ ਘੇਰਾ ਪਾ ਲਿਆ। ਉਹ ਬਹੁਤ ਬੁਰੇ ਆਦਮੀ ਸਨ। ਉਨ੍ਹਾਂ ਨੇ ਦਰਵਾਜ਼ਾ ਭੰਨਣਾ ਸ਼ੁਰੂ ਕਰ ਦਿੱਤਾ ਅਤੇ ਬੁੱਢੇ ਆਦਮੀ, ਘਰ ਦੇ ਮਾਲਕ ਨੂੰ ਦਬਕਾ ਮਾਰਕੇ ਆਖਿਆ, “ਉਸ ਆਦਮੀ ਨੂੰ ਬਾਹਰ ਕੱਢ ਜਿਹੜਾ ਤੇਰੇ ਘਰ ਆਇਆ ਹੈ। ਅਸੀਂ ਉਸ ਦੇ ਨਾਲ ਸੰਭੋਗ ਕਰਨਾ ਚਾਹੁੰਦੇ ਹਾਂ।”
Ephesians 5:18
ਮੈਅ ਨਾਲ ਸ਼ਰਾਬੀ ਨਾ ਹੋਵੋ। ਇਹ ਆਤਮਕ ਤੌਰ ਤੇ ਤੁਹਾਨੂੰ ਤਬਾਹ ਕਰ ਦੇਵੇਗੀ, ਪਰ ਇਸਦੀ ਜਗ਼੍ਹਾ ਆਤਮਾ ਨਾਲ ਭਰਪੂਰ ਹੋਵੇ।
1 Corinthians 10:31
ਇਸ ਲਈ ਜੇ ਤੁਸੀਂ ਕੁਝ ਖਾਂਦੇ ਹੋ, ਜੇ ਤੁਸੀਂ ਕੁਝ ਪੀਂਦੇ ਹੋ ਜਾਂ ਜੇ ਤੁਸੀਂ ਕੁਝ ਕਰਦੇ ਹੋ, ਇਸ ਨੂੰ ਪਰਮੇਸ਼ੁਰ ਦੇ ਗੌਰਵ ਲਈ ਕਰੋ।
Ecclesiastes 10:19
ਲੋਕ ਖਾਣਾ ਪਸੰਦ ਕਰਦੇ ਹਨ, ਅਤੇ ਮੈਅ ਉਨ੍ਹਾਂ ਦੇ ਜੀਵਨ ਨੂੰ ਪ੍ਰਸੰਨ ਬਣਾਉਂਦੀ ਹੈ। ਅਤੇ ਪੈਸੇ ਨਾਲ, ਸਭ ਕੁਝ ਸੁਲਝਾ ਦਿੰਦਾ ਹੈ।
Ecclesiastes 9:7
ਜਦੋਂ ਤੱਕ ਹੋ ਸੱਕੇ ਜੀਵਨ ਨੂੰ ਮਾਣੋ ਇਸ ਲਈ ਜਾਓ ਅਤੇ ਆਪਣੇ ਭੋਜਨ ਦਾ ਸੁਆਦ ਮਾਣੋ। ਆਪਣੀ ਮੈਅ ਪੀਓ ਅਤੇ ਪ੍ਰਸੰਨ ਹੋਵੋ। ਕਿਉਂ ਜੋ ਪਰਮੇਸ਼ੁਰ ਤੁਹਾਡੀਆਂ ਕਰਨੀਆਂ ਨਾਲ ਪ੍ਰਸੰਨ ਹੈ।
Ecclesiastes 8:15
ਇਸ ਲਈ ਮੈ ਆਨੰਦ ਮਾਨਣ ਦੀ ਸ਼ਿਫ਼ਾਰਿਸ਼ ਕਰਦਾ ਹਾਂ, ਕਿਉਂਕਿ ਇੱਥੋਂ ਦੇ ਲੋਕਾਂ ਲਈ ਖਾਣ, ਪੀਣ ਅਤੇ ਖੁਸ਼ ਹੋਣ ਨਾਲੋਂ ਵੱਧੀਆ ਕੁਝ ਨਹੀਂ। ਹੋਰ ਕੁਝ ਨਹੀਂ ਜੋ ਉਨ੍ਹਾਂ ਦੇ ਜਿਂਦਗੀ ਦੇ ਮਜ਼ਦੂਰੀ ਦੇ ਦਿਨਾਂ ਦੌਰਾਨ ਉਨ੍ਹਾਂ ਦਾ ਸਾਬ ਦੇ ਸੱਕਦਾ, ਜੋ ਪਰਮੇਸ਼ੁਰ ਨੇ ਉਨ੍ਹਾਂ ਨੂੰ ਇਸ ਦੁਨੀਆ ਵਿੱਚ ਦਿੱਤੀ ਹੈ।
Ecclesiastes 3:12
ਮੈਂ ਜਾਣਿਆਂ ਕਿ ਲੋਕਾਂ ਲਈ ਕਰਨ ਵਾਲੀ ਸਭ ਤੋਂ ਵੱਧੀਆ ਗੱਲ ਇਹੀ ਹੈ ਕਿ ਉਹ ਜਿੰਨਾ ਚਿਰ ਜਿਉਂਦੇ ਹਨ ਆਨੰਦ ਮਾਨਣ।
Ecclesiastes 2:24
ਸਭ ਤੋਂ ਚੰਗੀ ਗੱਲ ਜੋ ਬੰਦਾ ਕਰ ਸੱਕਦਾ ਹੈ ਉਹ ਹੈ ਖਾਣਾ, ਪੀਣਾ ਅਤੇ ਉਸ ਵਿੱਚ ਆਨੰਦ ਮਾਨਣਾ ਜੋ ਉਸ ਨੂੰ ਕਰਨਾ ਚਾਹੀਦਾ। ਪਰ ਮੈਂ ਦੇਖਿਆ ਕਿ ਇਹ ਪਰਮੇਸ਼ੁਰ ਵੱਲੋਂ ਹੈ। ਕਿਉਂ ਕਿ ਆਪਣੇ ਲਈ ਉਸ ਉੱਤੇ ਨਿਰਭਰ ਹੋਇਆਂ ਬਿਨਾਂ ਕੁਝ ਨਹੀਂ ਕਰ ਸੱਕਦਾ ਹੈ।
Psalm 104:15
ਪਰਮੇਸ਼ੁਰ ਸਾਨੂੰ ਦਾਖਰਸ ਦਿੰਦਾ ਹੈ ਜਿਹੜੀ ਸਾਨੂੰ ਪ੍ਰਸੰਨ ਕਰਦੀ ਹੈ। ਤੇਲ ਜਿਹੜਾ ਸਾਡੀ ਚਮੜੀ ਨੂੰ ਨਰਮ ਬਣਾਉਂਦਾ ਅਤੇ ਉਹ ਭੋਜਨ ਜਿਹੜਾ ਸਾਨੂੰ ਮਜ਼ਬੂਤ ਬਣਾਉਂਦਾ ਹੈ।
1 Kings 21:7
ਤਾਂ ਰਾਣੀ ਈਜ਼ਬਲ ਨੇ ਉਸ ਨੂੰ ਆਖਿਆ, “ਕੀ ਤੂੰ ਇਸਰਾਏਲ ਦਾ ਰਾਜਾ ਨਹੀਂ ਹੈਂ? ਆਪਣੇ ਪਲੰਗ ਤੋਂ ਉੱਠ, ਕੁਝ ਖਾ ਤਾਂ ਤੈਨੂੰ ਥੋੜੀ ਰਾਹਤ ਮਹਿਸੂਸ ਹੋਵੇਗੀ। ਨਾਬੋਥ ਦਾ ਬਾਗ਼ ਮੈਂ ਤੈਨੂੰ ਲੈ ਦਿੰਦੀ ਹਾਂ।”
Judges 16:25
ਲੋਕ ਜਸ਼ਨ ਵੇਲੇ ਮੌਜ ਮਸਤੀ ਕਰ ਰਹੇ ਸਨ। ਇਸ ਲਈ ਉਨ੍ਹਾਂ ਨੇ ਆਖਿਆ, “ਸਮਸੂਨ ਨੂੰ ਬਾਹਰ ਲਿਆਓ। ਅਸੀਂ ਉਸਦਾ ਮਜ਼ਾਕ ਉਡਾਉਣਾ ਚਾਹੁੰਦੇ ਹਾਂ।” ਇਸ ਲਈ ਉਨ੍ਹਾਂ ਨੇ ਸਮਸੂਨ ਨੂੰ ਕੈਦ ਵਿੱਚੋਂ ਬਾਹਰ ਲੈ ਆਂਦਾ ਅਤੇ ਉਸਦਾ ਮਜ਼ਾਕ ਉਡਾਇਆ। ਉਨ੍ਹਾਂ ਨੇ ਸਮਸੂਨ ਨੂੰ ਦਾਗੋਨ ਦੇਵਤੇ ਦੇ ਮੰਦਰ ਦੇ ਥੰਮਾਂ ਦੇ ਵਿੱਚਕਾਰ ਖੜ੍ਹਾ ਹੋਣ ਲਈ ਮਜ਼ਬੂਰ ਕੀਤਾ।
Genesis 43:34
ਨੌਕਰ ਯੂਸੁਫ਼ ਦੇ ਮੇਜ਼ ਤੋਂ ਭੋਜਨ ਲੈ ਕੇ ਉਨ੍ਹਾਂ ਕੋਲ ਲਿਆ ਰਹੇ ਸਨ। ਪਰ ਨੌਕਰਾਂ ਨੇ ਬਿਨਯਾਮੀਨ ਨੂੰ ਹੋਰਨਾਂ ਨਾਲੋਂ ਪੰਜ ਗੁਣਾ ਵੱਧੇਰੇ ਖਾਣਾ ਦਿੱਤਾ। ਭਰਾ ਓਨਾ ਚਿਰ ਤੱਕ ਯੂਸੁਫ਼ ਨਾਲ ਖਾਂਦੇ ਅਤੇ ਪੀਂਦੇ ਰਹੇ ਜਦੋਂ ਤੱਕ ਕਿ ਉਹ ਤਕਰੀਬਨ ਸ਼ਰਾਬੀ ਨਹੀਂ ਹੋ ਗਏ।