Psalm 136:12
ਪਰਮੇਸ਼ੁਰ ਨੇ ਆਪਣੀ ਮਹਾਨ ਸ਼ਕਤੀ ਅਤੇ ਤਾਕਤ ਦਰਸਾਈ। ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
Psalm 136:12 in Other Translations
King James Version (KJV)
With a strong hand, and with a stretched out arm: for his mercy endureth for ever.
American Standard Version (ASV)
With a strong hand, and with an outstretched arm; For his lovingkindness `endureth' for ever:
Bible in Basic English (BBE)
With a strong hand and an outstretched arm: for his mercy is unchanging for ever.
Darby English Bible (DBY)
With a powerful hand and with a stretched-out arm, for his loving-kindness [endureth] for ever;
World English Bible (WEB)
With a strong hand, and with an outstretched arm; For his loving kindness endures forever:
Young's Literal Translation (YLT)
By a strong hand, and a stretched-out-arm, For to the age `is' His kindness.
| With a strong | בְּיָ֣ד | bĕyād | beh-YAHD |
| hand, | חֲ֭זָקָה | ḥăzāqâ | HUH-za-ka |
| out stretched a with and | וּבִזְר֣וֹעַ | ûbizrôaʿ | oo-veez-ROH-ah |
| arm: | נְטוּיָ֑ה | nĕṭûyâ | neh-too-YA |
| for | כִּ֖י | kî | kee |
| his mercy | לְעוֹלָ֣ם | lĕʿôlām | leh-oh-LAHM |
| endureth for ever. | חַסְדּֽוֹ׃ | ḥasdô | hahs-DOH |
Cross Reference
Exodus 6:6
ਇਸ ਲਈ ਇਸਰਾਏਲ ਦੇ ਲੋਕਾਂ ਨੂੰ ਦੱਸੋ ਕਿ ਮੈਂ ਉਨ੍ਹਾਂ ਨੂੰ ਆਖਦਾ ਹਾਂ, ‘ਮੈਂ ਯਹੋਵਾਹ ਹਾਂ। ਮੈਂ ਤੁਹਾਨੂੰ ਉਨ੍ਹਾਂ ਕਸ਼ਟਾਂ ਤੋਂ ਬਚਾਵਾਂਗਾ ਜੋ ਮਿਸਰੀਆਂ ਨੇ ਤੁਹਾਡੇ ਉੱਪਰ ਪਾਏ ਹਨ। ਮੈਂ ਤੁਹਾਨੂੰ ਅਜ਼ਾਦ ਕਰਾਂਗਾ। ਤੁਸੀਂ ਹੁਣ ਮਿਸਰੀਆਂ ਦੇ ਗੁਲਾਮ ਨਹੀਂ ਰਹੋਂਗੇ। ਮੈਂ ਆਪਣੀ ਮਹਾਨ ਸ਼ਕਤੀ ਵਰਤਾਂਗਾ ਅਤੇ ਮਿਸਰੀਆਂ ਨੂੰ ਭਿਆਨਕ ਸਜ਼ਾ ਦੇਵਾਂਗਾ। ਫ਼ੇਰ ਮੈਂ ਤੁਹਾਨੂੰ ਬਚਾਵਾਂਗਾ।
Deuteronomy 4:34
ਕੀ ਕਦੇ ਕਿਸੇ ਹੋਰ ਦੇਵਤੇ ਨੇ ਕਿਸੇ ਹੋਰ ਦੇਸ਼ ਦੇ ਲੋਕਾਂ ਨੂੰ ਆਪਣਾ ਬਨਾਉਣ ਦਾ ਯਤਨ ਕੀਤਾ ਹੈ? ਨਹੀਂ! ਪਰ ਤੁਸੀਂ ਖੁਦ ਯਹੋਵਾਹ, ਆਪਣੇ ਪਰਮੇਸ਼ੁਰ, ਨੂੰ ਇਹ ਕਰਿਸ਼ਮੇ ਕਰਦਿਆਂ ਦੇਖਿਆ ਹੈ! ਉਸ ਨੇ ਤੁਹਾਨੂੰ ਆਪਣੀ ਤਾਕਤ ਅਤੇ ਸ਼ਕਤੀ ਦਰਸਾਈ ਹੈ। ਤੁਸੀਂ ਉਨ੍ਹਾਂ ਮੁਸ਼ਕਿਲਾਂ ਨੂੰ ਦੇਖਿਆ ਜਿਨ੍ਹਾਂ ਨੇ ਲੋਕਾਂ ਨੂੰ ਪਰੱਖਿਆ, ਚਮਤਕਾਰਾਂ ਅਤੇ ਅਚਰਜ ਕੰਮਾਂ ਨੂੰ। ਤੁਸੀਂ ਯੁੱਧ ਅਤੇ ਭਿਆਨਕ ਗੱਲਾਂ ਵਾਪਰਦੀਆਂ ਦੇਖੀਆਂ।
Jeremiah 32:21
ਯਹੋਵਾਹ ਜੀ, ਤੁਸੀਂ ਤਾਕਤਵਰ ਚਮਤਕਾਰਾਂ ਦੀ ਵਰਤੋਂ ਕੀਤੀ ਅਤੇ ਆਪਣੇ ਲੋਕਾਂ ਨੂੰ ਮਿਸਰ ਵਿੱਚੋਂ ਕੱਢ ਕੇ ਇਸਰਾਏਲ ਲਿਆਂਦਾ। ਇਹ ਗੱਲਾਂ ਕਰਨ ਲਈ ਤੁਸੀਂ ਆਪਣੇ ਤਾਕਤਵਰ ਹੱਥ ਦੀ ਵਰਤੋਂ ਕੀਤੀ। ਤੁਹਾਡੀ ਸ਼ਕਤੀ ਹੈਰਾਨੀ ਭਰੀ ਸੀ!
Exodus 13:14
“ਭਵਿੱਖ ਵਿੱਚ, ਤੁਹਾਡੇ ਬੱਚੇ ਤੁਹਾਨੂੰ ਪੁੱਛਣਗੇ ਕਿ ਤੁਸੀਂ ਅਜਿਹਾ ਕਿਉਂ ਕਰਦੇ ਹੋ। ਉਹ ਆਖਣਗੇ, ‘ਇਸ ਸਾਰੇ ਕੁਝ ਦਾ ਕੀ ਮਤਲਬ ਹੈ?’ ਅਤੇ ਤੁਸੀਂ ਜਵਾਬ ਦਿਉਂਗੇ, ‘ਯਹੋਵਾਹ ਨੇ ਸਾਨੂੰ ਮਿਸਰ ਤੋਂ ਬਚਾਉਣ ਲਈ ਆਪਣੀ ਮਹਾਨ ਸ਼ਕਤੀ ਦੀ ਵਰਤੋਂ ਕੀਤੀ। ਅਸੀਂ ਉਸ ਥਾਂ ਗੁਲਾਮ ਸਾਂ। ਪਰ ਯਹੋਵਾਹ ਨੇ ਸਾਨੂੰ ਬਾਹਰ ਕੱਢਿਆ ਅਤੇ ਇੱਥੇ ਲਿਆਇਆ।
Exodus 15:6
“ਤੇਰਾ ਸੱਜਾ ਹੱਥ ਕਮਾਲ ਦੀ ਤਾਕਤ ਰੱਖਦਾ ਹੈ। ਯਹੋਵਾਹ, ਤੇਰੇ ਸੱਜੇ ਹੱਥ ਨੇ ਦੁਸ਼ਮਣ ਨੂੰ ਭੰਨ ਦਿੱਤਾ।
Deuteronomy 11:2
ਅੱਜ ਉਨ੍ਹਾਂ ਸਾਰੀਆਂ ਮਹਾਨ ਗੱਲਾਂ ਨੂੰ ਯਾਦ ਕਰੋ ਜਿਹੜੀਆਂ ਯਹੋਵਾਹ, ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਸਿੱਖਿਆ ਦੇਣ ਲਈ ਕੀਤੀਆਂ। ਇਹ ਤੁਸੀਂ ਹੀ ਸੀ, ਤੁਹਾਡੇ ਬੱਚੇ ਨਹੀਂ, ਜਿਨ੍ਹਾਂ ਨੇ ਇਹ ਸਭ ਗੱਲਾਂ ਵਾਪਰਦਿਆਂ ਦੇਖੀਆਂ। ਤੁਸੀਂ ਦੇਖਿਆ ਅਤੇ ਅਨੁਭਵ ਕੀਤਾ ਕਿ ਯਹੋਵਾਹ ਕਿੰਨਾ ਮਹਾਨ ਹੈ ਅਤੇ ਉਹ ਕਿੰਨਾ ਸ਼ਕਤੀਸ਼ਾਲੀ ਹੈ, ਅਤੇ ਉਹ ਇੰਨੀਆਂ ਸ਼ਕਤੀਸ਼ਾਲੀ ਗੱਲਾਂ ਕਰਦਾ ਹੈ।
Psalm 44:3
ਇਹ ਸਾਡੇ ਪੁਰਖਿਆਂ ਦੀਆਂ ਤਲਵਾਰਾਂ ਨਹੀਂ ਸਨ ਜਿਨ੍ਹਾਂ ਨੇ ਇਹ ਜ਼ਮੀਨ ਦਿੱਤੀ ਸੀ। ਇਹ ਉਨ੍ਹਾਂ ਦਾ ਬਾਹੂਬਲ ਨਹੀਂ ਸੀ ਜਿਸਨੇ ਉਨ੍ਹਾਂ ਨੂੰ ਜੇਤੂ ਬਣਾਇਆ। ਇਹ ਇਸ ਲਈ ਸੀ ਕਿਉਂਕਿ ਤੁਸੀਂ ਸਾਡੇ ਪੁਰਖਿਆਂ ਦੀ ਰੱਖਵਾਲੀ ਕਰ ਰਹੇ ਸੀ। ਹੇ ਪਰਮੇਸ਼ੁਰ, ਤੁਹਾਡੀ ਮਹਾਂ ਸ਼ਕਤੀ ਨੇ ਸਾਡੇ ਪੁਰਖਿਆਂ ਨੂੰ ਬਚਾਇਆ। ਕਿਉਂ? ਕਿਉਂਕਿ ਤੁਸਾਂ ਉਨ੍ਹਾਂ ਨੂੰ ਪਸੰਦ ਕੀਤਾ।
Isaiah 51:9
ਪਰਮੇਸ਼ੁਰ ਦੀ ਆਪਣੀ ਸ਼ਕਤੀ ਉਸ ਦੇ ਬੰਦਿਆਂ ਨੂੰ ਬਚਾਵੇਗੀ ਯਹੋਵਾਹ ਦੇ ਬਾਜ਼ੂ (ਸ਼ਕਤੀ) ਜਾਗ ਪਓ! ਜਾਗ ਪਓ! ਤਕੜੇ ਬਣੋ! ਆਪਣੀ ਸ਼ਕਤੀ ਨੂੰ ਵਰਤੋਂ, ਜਿਹਾ ਕਿ ਤੁਸੀਂ ਬਹੁਤ ਪਹਿਲਾਂ ਕੀਤਾ ਸੀ, ਜਿਹਾ ਕਿ ਤੂੰ ਪ੍ਰਾਚੀਨ ਸਮਿਆਂ ਤੋਂ ਕੀਤਾ ਹੈ। ਤੁਸੀਂ ਹੀ ਉਹ ਸ਼ਕਤੀ ਹੋ, ਜਿਸਨੇ ਰਹਬ ਨੂੰ ਹਰਾਇਆ ਸੀ। ਤੁਸੀਂ ਅਜਗਰ ਨੂੰ ਹਰਾਇਆ ਸੀ।