Psalm 107:41
ਪਰ ਪਰਮੇਸ਼ੁਰ ਨੇ ਉਨ੍ਹਾਂ ਗਰੀਬ ਲੋਕਾਂ ਨੂੰ ਫ਼ੇਰ ਉਨ੍ਹਾਂ ਦੇ ਦੁੱਖਾਂ ਵਿੱਚੋਂ ਕੱਢ ਲਿਆ। ਅਤੇ ਹੁਣ ਉਨ੍ਹਾਂ ਦੇ ਪਰਿਵਾਰ ਭੇਡਾਂ ਦੇ ਵੱਡੇ ਇੱਜੜ ਵਾਂਗ ਹਨ।
Psalm 107:41 in Other Translations
King James Version (KJV)
Yet setteth he the poor on high from affliction, and maketh him families like a flock.
American Standard Version (ASV)
Yet setteth he the needy on high from affliction, And maketh `him' families like a flock.
Bible in Basic English (BBE)
But he puts the poor man on high from his troubles, and gives him families like a flock.
Darby English Bible (DBY)
But he secureth the needy one on high from affliction, and maketh [him] families like flocks.
World English Bible (WEB)
Yet he lifts the needy out of their affliction, And increases their families like a flock.
Young's Literal Translation (YLT)
And setteth on high the needy from affliction, And placeth families as a flock.
| Yet setteth he the poor | וַיְשַׂגֵּ֣ב | wayśaggēb | vai-sa-ɡAVE |
| on high | אֶבְי֣וֹן | ʾebyôn | ev-YONE |
| affliction, from | מֵע֑וֹנִי | mēʿônî | may-OH-nee |
| and maketh | וַיָּ֥שֶׂם | wayyāśem | va-YA-sem |
| him families | כַּ֝צֹּ֗אן | kaṣṣōn | KA-TSONE |
| like a flock. | מִשְׁפָּחֽוֹת׃ | mišpāḥôt | meesh-pa-HOTE |
Cross Reference
1 Samuel 2:8
ਗਰੀਬਾਂ ਨੂੰ ਯਹੋਵਾਹ ਜ਼ਮੀਨ ਤੋਂ ਚੁੱਕਦਾ ਹੈ। ਉਹ ਗਰੀਬ ਲੋਕਾਂ ਨੂੰ ਸੁਆਹ ਦੀ ਢੇਰੀ ਤੋਂ ਚੁੱਕਦਾ ਹੈ। ਉਹ ਗਰੀਬਾਂ ਨੂੰ ਸ਼ਹਿਜ਼ਾਦਿਆਂ ਨਾਲ ਅਤੇ ਇੱਜ਼ਤਦਾਰ ਜਗ਼੍ਹਾਵਾਂ ਉੱਤੇ ਬਿਠਾਉਂਦਾ ਹੈ। ਯਹੋਵਾਹ ਨੇ ਸਾਰੀ ਦੁਨੀਆਂ ਨੂੰ ਸਾਜਿਆ! ਸਾਰੀ ਦੁਨਿਆਂ ਉਸਦੀ ਹੈ।
Job 21:11
ਬਦ ਆਦਮੀ ਆਪਣੇ ਬੱਚਿਆਂ ਨੂੰ ਲੇਲਿਆਂ ਵਾਂਗ ਖੇਡਣ ਲਈ ਬਾਹਰ ਭੇਜਦੇ ਨੇ। ਉਨ੍ਹਾਂ ਦੇ ਬੱਚੇ ਇੱਧਰ-ਓਧਰ ਨੱਚਦੇ ਫ਼ਿਰਦੇ ਨੇ।
Psalm 78:52
ਫ਼ੇਰ ਪਰਮੇਸ਼ੁਰ ਨੇ ਇਸਰਾਏਲ ਨੂੰ ਆਜੜੀ ਵਾਂਗ ਹੱਕ ਲਿਆ, ਉਹ ਆਪਣੇ ਲੋਕਾਂ ਨੂੰ ਭੇਡਾਂ ਵਾਂਗ ਮਾਰੂਥਲ ਅੰਦਰ ਲੈ ਤੁਰਿਆ।
Job 5:11
ਪਰਮੇਸ਼ੁਰ ਨਿਮਾਣੇ ਬੰਦੇ ਨੂੰ ਉੱਚਾ ਉੱਠਾਉਂਦਾ ਹੈ ਤੇ ਉਹ ਉਦਾਸ ਬੰਦੇ ਨੂੰ ਬਹੁਤ ਖੁਸ਼ ਕਰ ਦਿੰਦਾ ਹੈ।
Esther 8:15
ਮਾਰਦਕਈ ਪਾਤਸ਼ਾਹ ਦੇ ਮਹਿਲ ਚੋ ਨਿਕਲਿਆ। ਉਸ ਨੇ ਨੀਲੀ ਚਿੱਟੀ ਸ਼ਾਹੀ ਪੁਸ਼ਾਕ ਅਤੇ ਸੋਨੇ ਦਾ ਇੱਕ ਵੱਡਾ ਮੁਕਟ ਅਤੇ ਕਤਾਨੀ ਤੇ ਬੈਂਗਣੀ ਰੰਗ ਦਾ ਚੋਗਾ ਪਾਇਆ ਹੋਇਆ ਸੀ। ਇਹ ਵਸਤਰ ਧਾਰਕੇ ਉਹ ਪਾਤਸ਼ਾਹ ਦੇ ਮਹਿਲੋਁ ਬਾਹਰ ਨਿਕਲਿਆ ਤੇ ਸ਼ੂਸ਼ਨ ਸ਼ਹਿਰ ਵਿੱਚ ਇਸ ਖਾਸ ਜਸ਼ਨ ਨੂੰ ਬੜੇ ਉਮਾਹ ਨਾਲ ਮਨਾਇਆ ਗਿਆ ਅਤੇ ਲੋਕ ਵੀ ਬੜੇ ਖੁਸ਼ ਹੋਏ।
James 5:11
ਅਸੀਂ ਆਖਦੇ ਹਾਂ ਕਿ ਉਹ ਲੋਕ ਜਿਨ੍ਹਾਂ ਨੇ ਆਪਣੀਆਂ ਮੁਸ਼ਕਿਲਾਂ ਨੂੰ ਸਬਰ ਨਾਲ ਬਰਦਾਸ਼ਤ ਕੀਤਾ ਹੁਣ ਬਹੁਤ ਪ੍ਰਸੰਨ ਹਨ। ਤੁਸੀਂ ਅਯੂਬ ਦੇ ਸਬਰ ਦੇ ਬਾਰੇ ਸੁਣਿਆ ਹੋਵੇਗਾ। ਤੁਸੀਂ ਜਾਣਦੇ ਹੋ ਕਿ ਅਯੂਬ ਦੀਆਂ ਸਾਰੀਆਂ ਮੁਸ਼ਕਿਲਾਂ ਤੋਂ ਬਾਦ ਪਰਮੇਸ਼ੁਰ ਨੇ ਉਸਦੀ ਸਹਾਇਤਾ ਕੀਤੀ। ਇਸਤੋਂ ਪਤਾ ਚਲਦਾ ਹੈ ਕਿ ਪ੍ਰਭੂ ਦਯਾ ਨਾਲ ਭਰਪੂਰ ਹੈ ਅਤੇ ਮਿਹਰਬਾਨ ਹੈ।
Jeremiah 52:31
ਯੇਹੋਇਚਿਨ ਨੂੰ ਆਜ਼ਾਦੀ ਮਿਲੀ ਯਹੂਦਾਹ ਦਾ ਰਾਜਾ ਯੇਹੋਇਚਿਨ ਬਾਬਲ ਵਿੱਚ ਸੈਂਤੀ ਵਰ੍ਹੇ ਕੈਦ ਰਿਹਾ। ਉਸਦੀ ਕੈਦ ਦੇ 37 ਵੇਂ ਵਰ੍ਹੇ ਵਿੱਚ ਬਾਬਲ ਦਾ ਰਾਜਾ ਅਵੀਲ-ਮਰੋਦਕ ਯੇਹੋਇਚਿਨ ਉੱਤੇ ਬਹੁਤ ਮਿਹਰਬਾਨ ਸੀ। ਉਸ ਨੇ ਯੇਹੋਇਚਿਨ ਨੂੰ ਉਸੇ ਸਾਲ ਰਿਹਾਅ ਕਰ ਦਿੱਤਾ। ਇਹ ਉਸੇ ਸਾਲ ਦੀ ਗੱਲ ਹੈ ਜਦੋਂ ਅਵੀਲ-ਮਰੋਦਕ ਬਾਬਲ ਦਾ ਰਾਜਾ ਬਣਿਆ ਸੀ। ਅਵੀਲ-ਮਰੋਦਕ ਨੇ ਯੇਹੋਇਚਿਨ ਨੂੰ ਬਾਰ੍ਹਵੇਂ ਮਹੀਨੇ ਦੇ ਪੱਚੀਵੇਂ ਦਿਨ ਕੈਦ ਤੋਂ ਰਿਹਾਅ ਕੀਤਾ।
Isaiah 49:20
ਤੁਸੀਂ ਆਪਣੇ ਗੁਆਚੇ ਬੱਚਿਆਂ ਕੱਾਰਣ ਦੁੱਖੀ ਸੀ ਪਰ ਉਹ ਬੱਚੇ ਤੁਹਾਨੂੰ ਦੱਸਣਗੇ, ‘ਇਹ ਜਗ੍ਹਾ ਬਹੁਤ ਛੋਟੀ ਹੈ! ਸ਼ਾਨੂੰ ਰਹਿਣ ਲਈ ਵੱਡੀ ਜਗ੍ਹਾ ਦੇਵੋ।’
Proverbs 17:6
ਪੁਤ-ਪੋਤਰੇ ਆਪਣੇ ਬੁਢਿਆਂ ਲਈ ਮੁਕੁਟ ਵਾਂਗ ਹੁੰਦੇ ਹਨ, ਅਤੇ ਬੱਚੇ ਆਪਣੇ ਮਾਪਿਆਂ ਦੇ ਤਾਜ ਹੁੰਦੇ ਹਨ।
Psalm 128:6
ਅਤੇ ਮੈਨੂੰ ਆਸ ਹੈ ਕਿ ਤੁਸੀਂ ਆਪਣੇ ਪੋਤੇ-ਪੋਤੀਆਂ ਨੂੰ ਵੇਖਣ ਤੱਕ ਜਿਉਂਦੇ ਰਹੋਗੇ। ਇਸਰਾਏਲ ਵਿੱਚ ਸ਼ਾਂਤੀ ਹੋਵੇ।
Psalm 113:7
ਪਰਮੇਸ਼ੁਰ ਮਸੱਕੀਨ ਲੋਕਾਂ ਨੂੰ ਖਾਕ ਵਿੱਚੋਂ ਚੁੱਕਦਾ ਹੈ। ਪਰਮੇਸ਼ੁਰ ਮੰਗਤਿਆਂ ਨੂੰ ਕੂੜੇ ਦੇ ਢੇਰ ਵਿੱਚੋਂ ਚੁੱਕਦਾ ਹੈ।
Job 42:16
ਇਸ ਤਰ੍ਹਾਂ ਅੱਯੂਬ 140 ਵਰ੍ਹੇ ਹੋਰ ਜੀਵਿਆ। ਉਸ ਨੇ ਆਪਣੇ ਬੱਚਿਆਂ ਆੱਪਣੇ ਪੋਤਿਆਂ ਆਪਣੇ ਪੜ-ਪੋਤਿਆਂ ਅਤੇ ਆਪਣੀ ਚੌਥੀ ਪੀੜੀ ਨੂੰ ਵੀ ਦੇਖਿਆ।
Job 42:10
ਅੱਯੂਬ ਨੇ ਆਪਣੇ ਦੋਸਤਾਂ ਲਈ ਪ੍ਰਾਰਥਨਾ ਕੀਤੀ ਅਤੇ ਯਹੋਵਾਹ ਨੇ ਫਿਰ ਇੱਕ ਵਾਰ ਅੱਯੂਬ ਨੂੰ ਸਫਲ ਬਣਾਇਆ। ਪਰਮੇਸ਼ੁਰ ਨੇ ਅੱਯੂਬ ਨੂੰ ਪਹਿਲਾਂ ਨਾਲੋਂ ਦੁੱਗਣਾ ਦਤ੍ਤਾ।
Job 11:15
ਫ਼ੇਰ ਤੂੰ ਪਰਮੇਸ਼ੁਰ ਵੱਲ ਬਿਨਾ ਸ਼ਰਮ ਦੇ ਤੱਕ ਸੱਕਦਾ ਹੈਂ। ਤੂੰ ਬਿਨਾਂ ਡਰਿਆਂ ਦਿ੍ਰੜਤਾ ਨਾਲ ਖਲੋ ਸੱਕਦਾ ਹੈਂ।
Job 8:7
ਫੇਰ ਤੇਰੇ ਕੋਲ ਉਸ ਨਾਲੋਂ ਹੋਰ ਵੀ ਵੱਧੇਰੇ ਹੋਵੇਗਾ ਜਿੰਨਾ ਸ਼ੁਰੂ ਵਿੱਚ ਤੇਰੇ ਕੋਲ ਸੀ।
1 Samuel 2:21
ਯਹੋਵਾਹ ਹੰਨਾਹ ਉੱਤੇ ਦਿਆਲ ਸੀ। ਫ਼ਿਰ ਉਸ ਦੇ ਘਰ ਤਿੰਨ ਪੁੱਤਰ ਅਤੇ ਦੋ ਧੀਆਂ ਨੇ ਜਨਮ ਲਿਆ ਅਤੇ ਸਮੂਏਲ ਯਹੋਵਾਹ ਦੇ ਕੋਲ ਪਵਿੱਤਰ ਅਸਥਾਨ ਉੱਪਰ ਹੀ ਵੱਡਾ ਹੋਇਆ।
Ruth 4:14
ਨਗਰ ਦੀਆਂ ਔਰਤਾਂ ਨੇ ਨਾਓਮੀ ਨੂੰ ਆਖਿਆ, “ਯਹੋਵਾਹ ਦੀ ਉਸਤਤਿ ਹੋਵੇ ਜਿਸਨੇ ਤੈਨੂੰ ਇੱਕ ਛੁਟਕਾਰਾ ਦਿਵਾਉਣ ਵਾਲੇ ਤੋਂ ਬਿਨਾ ਨਹੀਂ ਛੱਡਿਆ। ਉਹ ਇਸਰਾਏਲ ਵਿੱਚ ਪ੍ਰਸਿਧ ਹੋਵੇ ਅਤੇ ਸਤਿਕਾਰਿਆ ਜਾਵੇ।
Genesis 48:11
ਫ਼ੇਰ ਇਸਰਾਏਲ ਨੇ ਯੂਸੁਫ਼ ਨੂੰ ਆਖਿਆ, “ਮੈਂ ਕਦੇ ਨਹੀਂ ਸੀ ਸੋਚਿਆ ਕਿ ਮੈਂ ਮੁੜ ਕੇ ਤੇਰਾ ਚਿਹਰਾ ਦੇਖਾਂਗਾ। ਪਰ ਦੇਖੋ; ਪਰਮੇਸ਼ੁਰ ਨੇ ਮੈਨੂੰ ਤੂੰ ਅਤੇ ਤੇਰੇ ਬੱਚੇ ਦਿਖਾ ਦਿੱਤੇ ਹਨ।”
Genesis 23:5
ਹਿੱਤੀ ਲੋਕਾਂ ਨੇ ਅਬਰਾਹਾਮ ਨੂੰ ਜਵਾਬ ਦਿੱਤਾ,