Genesis 21:21
ਉਸ ਦੀ ਮਾਂ ਨੇ ਉਸ ਲਈ ਮਿਸਰ ਵਿੱਚੋਂ ਇੱਕ ਪਤਨੀ ਲੱਭ ਲਈ। ਉਹ ਪਾਰਾਨ ਦੇ ਮਾਰੂਥਲ ਵਿੱਚ ਰਹਿੰਦੇ ਰਹੇ।
Genesis 21:21 in Other Translations
King James Version (KJV)
And he dwelt in the wilderness of Paran: and his mother took him a wife out of the land of Egypt.
American Standard Version (ASV)
And he dwelt in the wilderness of Paran. And his mother took him a wife out of the land of Egypt.
Bible in Basic English (BBE)
And while he was in the waste land of Paran, his mother got him a wife from the land of Egypt.
Darby English Bible (DBY)
And he dwelt in the wilderness of Paran. And his mother took him a wife out of the land of Egypt.
Webster's Bible (WBT)
And he dwelt in the wilderness of Paran: and his mother took for him a wife out of the land of Egypt.
World English Bible (WEB)
He lived in the wilderness of Paran. His mother took a wife for him out of the land of Egypt.
Young's Literal Translation (YLT)
and he dwelleth in the wilderness of Paran, and his mother taketh for him a wife from the land of Egypt.
| And he dwelt | וַיֵּ֖שֶׁב | wayyēšeb | va-YAY-shev |
| in the wilderness | בְּמִדְבַּ֣ר | bĕmidbar | beh-meed-BAHR |
| of Paran: | פָּארָ֑ן | pāʾrān | pa-RAHN |
| mother his and | וַתִּֽקַּֽח | wattiqqaḥ | va-TEE-KAHK |
| took | ל֥וֹ | lô | loh |
| him a wife | אִמּ֛וֹ | ʾimmô | EE-moh |
| land the of out | אִשָּׁ֖ה | ʾiššâ | ee-SHA |
| of Egypt. | מֵאֶ֥רֶץ | mēʾereṣ | may-EH-rets |
| מִצְרָֽיִם׃ | miṣrāyim | meets-RA-yeem |
Cross Reference
Genesis 24:3
ਹੁਣ ਮੈਂ ਚਾਹੁੰਦਾ ਹਾਂ ਕਿ ਤੂੰ ਮੇਰੇ ਨਾਲ ਇੱਕ ਗੱਲ ਦਾ ਇਕਰਾਰ ਕਰੇਂ। ਯਹੋਵਾਹ ਆਕਾਸ਼ ਅਤੇ ਧਰਤੀ ਦੇ ਅਪਰਮੇਸ਼ੁਰ ਦੀ ਹਾਜ਼ਰੀ ਵਿੱਚ ਮੈਨੂੰ ਵਚਨ ਦੇ, ਕਿ ਤੂੰ ਮੇਰੇ ਪੁੱਤਰ ਦੀ ਪਤਨੀ ਹੋਣ ਲਈ ਇਸ ਧਰਤੀ ਦੀ ਕਨਾਨੀ ਕੁੜੀ ਨੂੰ, ਜਿੱਥੇ ਮੈਂ ਰਹਿ ਰਿਹਾ ਹਾਂ, ਨਹੀਂ ਲਵੇਂਗਾ।
1 Samuel 25:1
ਦਾਊਦ ਅਤੇ ਮੂਰਖ ਨਾਬਾਲ ਸਮੂਏਲ ਮਰ ਗਿਆ। ਸਾਰੇ ਇਸਰਾਏਲੀਆਂ ਨੇ ਇੱਕਤਰ ਹੋਕੇ ਸਮੂਏਲ ਦੀ ਮੌਤ ਉੱਤੇ ਆਪਣਾ ਦੁੱਖ ਪਰਗਟ ਕੀਤਾ ਅਤੇ ਉਸ ਦੇ ਹੀ ਘਰ ਰਾਮਾਹ ਵਿੱਚ ਉਸ ਨੂੰ ਦਫ਼ਨਾਇਆ। ਤਦ ਦਾਊਦ ਪਾਰਾਨ ਦੀ ਉਜਾੜ ਵੱਲ ਆ ਗਿਆ।
Judges 14:2
ਜਦੋਂ ਉਹ ਘਰ ਵਾਪਸ ਆਇਆ ਤਾਂ ਉਸ ਨੇ ਆਪਣੇ ਮਾਤਾ-ਪਿਤਾ ਨੂੰ ਆਖਿਆ, “ਮੈਂ ਤਿਮਨਾਯ ਵਿਖੇ ਇੱਕ ਫ਼ਲਿਸਤੀ ਔਰਤ ਵੇਖੀ ਹੈ। ਮੈਂ ਚਾਹੁੰਦਾ ਹਾਂ ਕਿ ਤੁਸੀਂ ਉਸ ਨੂੰ ਮੇਰੇ ਲਈ ਲੈ ਆਓ। ਮੈਂ ਉਸ ਨਾਲ ਸ਼ਾਦੀ ਕਰਨਾ ਚਾਹੁੰਦਾ ਹਾਂ।”
Numbers 13:26
ਇਸਰਾਏਲ ਦੇ ਲੋਕਾਂ ਨੇ ਪਾਰਾਨ ਦੇ ਮਾਰੂਥਲ ਅੰਦਰ ਕਾਦੇਸ਼ ਦੇ ਨੇੜੇ ਡੇਰਾ ਲਾਇਆ ਹੋਇਆ ਸੀ। ਆਦਮੀ ਮੂਸਾ ਅਤੇ ਹਾਰੂਨ ਅਤੇ ਹੋਰ ਸਾਰੇ ਇਸਰਾਏਲੀ ਲੋਕਾਂ ਕੋਲ ਗਏ। ਆਦਮੀਆਂ ਨੇ ਮੂਸਾ ਨੂੰ, ਹਾਰੂਨ ਨੂੰ, ਅਤੇ ਸਾਰੇ ਲੋਕਾਂ ਨੂੰ ਉਨ੍ਹਾਂ ਗੱਲਾਂ ਬਾਰੇ ਦੱਸਿਆ ਜਿਹੜੀਆਂ ਉਨ੍ਹਾਂ ਨੇ ਦੇਖੀਆਂ ਸਨ। ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਉਸ ਧਰਤੀ ਦੇ ਫ਼ਲ ਵੀ ਦਿਖਾਏ।
Numbers 13:3
ਇਸ ਲਈ ਮੂਸਾ ਨੇ ਯਹੋਵਾਹ ਦਾ ਆਦੇਸ਼ ਮੰਨਿਆ। ਉਸ ਨੇ ਇਨ੍ਹਾਂ ਆਗੂਆਂ ਨੂੰ ਭੇਜ ਦਿੱਤਾ ਜਦੋਂ ਕਿ ਲੋਕਾਂ ਨੇ ਪਾਰਾਨ ਦੇ ਮਾਰੂਥਲ ਵਿੱਚ ਡੇਰਾ ਲਾਇਆ ਹੋਇਆ ਸੀ। ਇਹ ਇਸਰਾਏਲ ਦੇ ਲੋਕਾਂ ਦੇ ਆਗੂ ਸਨ।
Numbers 12:16
ਇਸਤੋਂ ਮਗਰੋਂ ਲੋਕ ਹਸੇਰੋਥ ਛੱਡ ਕੇ ਪਾਰਾਨ ਦੇ ਮਾਰੂਥਲ ਨੂੰ ਚੱਲੇ ਗਏ। ਲੋਕਾਂ ਨੇ ਪਾਰਾਨ ਮਾਰੂਥਲ ਵਿੱਚ ਡੇਰਾ ਲਾ ਲਿਆ।
Numbers 10:12
ਇਸ ਲਈ ਇਸਰਾਏਲ ਦੇ ਲੋਕਾਂ ਨੇ ਆਪਣਾ ਸਫ਼ਰ ਸ਼ੁਰੂ ਕੀਤਾ ਉਨ੍ਹਾਂ ਨੇ ਸੀਨਈ ਦਾ ਮਾਰੂਥਲ ਛੱਡ ਦਿੱਤਾ ਅਤੇ ਉਦੋਂ ਤੱਕ ਸਫ਼ਰ ਕਰਦੇ ਰਹੇ ਜਦੋਂ ਤੱਕ ਕਿ ਬੱਦਲ ਪਾਰਾਨ ਦੇ ਮਾਰੂਥਲ ਵਿੱਚ ਠਹਿਰ ਨਹੀਂ ਗਿਆ।
Genesis 27:46
ਫ਼ੇਰ ਰਿਬਕਾਹ ਨੇ ਇਸਹਾਕ ਨੂੰ ਆਖਿਆ, “ਮੈਂ ਏਸਾਓ ਦੀਆਂ ਹਿੱਤੀ ਵਹੁਟੀਆਂ ਦੇ ਆਸ-ਪਾਸ ਰਹਿਣ ਤੋਂ ਨਫ਼ਰਤ ਕਰਦੀ ਹਾਂ। ਕਿਉਂਕਿ ਉਹ ਸਾਡੇ ਲੋਕਾਂ ਵਿੱਚੋਂ ਨਹੀਂ ਹਨ। ਯਾਕੂਬ ਦੇ ਇਨ੍ਹਾਂ ਔਰਤਾਂ ਵਿੱਚੋਂ ਕਿਸੇ ਇੱਕ ਨਾਲ ਸ਼ਾਦੀ ਕਰਨ ਨਾਲੋਂ ਚੰਗਾ ਹੈ ਕਿ ਮੈਂ ਮਰ ਜਾਵਾਂ।”
Genesis 26:34
ਏਸਾਓ ਦੀਆਂ ਪਤਨੀਆਂ ਜਦੋਂ ਏਸਾਓ 40 ਵਰ੍ਹਿਆਂ ਦਾ ਹੋਇਆ ਉਸ ਨੇ ਦੋ ਹਿੱਤੀ ਔਰਤਾਂ ਨਾਲ ਵਿਆਹ ਕਰਵਾਇਆ। ਇੱਕ ਬੇਰੀ ਦੀ ਧੀ ਯਹੂਦਿਥ ਅਤੇ ਦੂਸਰੇ ਏਲੋਨ ਦੀ ਧੀ ਬਾਸਮਥ ਸੀ।
1 Corinthians 7:38
ਇਸ ਲਈ ਉਹ ਵਿਅਕਤੀ ਜਿਹੜਾ ਆਪਣੀ ਕੁਆਰੀ ਧੀ ਦਾ ਵਿਆਹ ਕਰਦਾ ਹੈ, ਜੋ ਸਹੀ ਹੈ ਉਹੀ ਕਰ ਰਿਹਾ ਹੈ। ਅਤੇ ਜਿਹੜਾ ਵਿਅਕਤੀ ਆਪਣੀ ਕੁਆਰੀ ਧੀ ਦਾ ਵਿਆਹ ਨਹੀਂ ਕਰਦਾ ਉਹ ਹੋਰ ਵੀ ਸਹੀ ਕਰਦਾ ਹੈ।