Amos 8:2 in Punjabi

Punjabi Punjabi Bible Amos Amos 8 Amos 8:2

Amos 8:2
ਯਹੋਵਾਹ ਨੇ ਮੈਨੂੰ ਆਖਿਆ, “ਆਮੋਸ, ਤੂੰ ਕੀ ਵੇਖਦਾ ਹੈਂ?” ਮੈਂ ਕਿਹਾ, “ਗਰਮੀ ਦੀ ਰੁੱਤ ਦੇ ਫਲਾਂ ਦੀ ਇੱਕ ਟੋਕਰੀ।” ਫ਼ਿਰ ਯਹੋਵਾਹ ਨੇ ਮੈਨੂੰ ਆਖਿਆ, “ਮੇਰੇ ਲੋਕਾਂ (ਇਸਰਾਏਲੀਆਂ) ਦਾ ਅੰਤ ਆ ਗਿਆ ਹੈ। ਮੈਂ ਹੋਰ ਉਨ੍ਹਾਂ ਦੇ ਪਾਪਾਂ ਨੂੰ ਨਹੀਂ ਨਕਾਰਾਂਗਾ।

Amos 8:1Amos 8Amos 8:3

Amos 8:2 in Other Translations

King James Version (KJV)
And he said, Amos, what seest thou? And I said, A basket of summer fruit. Then said the LORD unto me, The end is come upon my people of Israel; I will not again pass by them any more.

American Standard Version (ASV)
And he said, Amos, what seest thou? And I said, A basket of summer fruit. Then said Jehovah unto me, The end is come upon my people Israel; I will not again pass by them any more.

Bible in Basic English (BBE)
And he said, Amos, what do you see? And I said, A basket of summer fruit. Then the Lord said to me, The end has come to my people Israel; never again will my eyes be shut to their sin.

Darby English Bible (DBY)
And he said, Amos, what seest thou? And I said, A basket of summer-fruit. And Jehovah said unto me, The end is come upon my people Israel: I will not again pass by them any more.

World English Bible (WEB)
He said, "Amos, what do you see?" I said, "A basket of summer fruit." Then Yahweh said to me, "The end has come on my people Israel. I will not again pass by them any more.

Young's Literal Translation (YLT)
And He saith, `What art thou seeing, Amos?' and I say, `A basket of summer-fruit.' And Jehovah saith unto me: `The end hath come unto My people Israel, I do not add any more to pass over to it.

And
he
said,
וַיֹּ֗אמֶרwayyōʾmerva-YOH-mer
Amos,
מָֽהma
what
אַתָּ֤הʾattâah-TA
seest
רֹאֶה֙rōʾehroh-EH
thou?
עָמ֔וֹסʿāmôsah-MOSE
said,
I
And
וָאֹמַ֖רwāʾōmarva-oh-MAHR
A
basket
כְּל֣וּבkĕlûbkeh-LOOV
fruit.
summer
of
קָ֑יִץqāyiṣKA-yeets
Then
said
וַיֹּ֨אמֶרwayyōʾmerva-YOH-mer
the
Lord
יְהוָ֜הyĕhwâyeh-VA
unto
אֵלַ֗יʾēlayay-LAI
me,
The
end
בָּ֤אbāʾba
is
come
הַקֵּץ֙haqqēṣha-KAYTS
upon
אֶלʾelel
my
people
עַמִּ֣יʿammîah-MEE
Israel;
of
יִשְׂרָאֵ֔לyiśrāʾēlyees-ra-ALE
I
will
not
לֹאlōʾloh
again
אוֹסִ֥יףʾôsîpoh-SEEF
by
pass
ע֖וֹדʿôdode
them
any
more.
עֲב֥וֹרʿăbôruh-VORE
לֽוֹ׃loh

Cross Reference

Amos 7:8
ਯਹੋਵਾਹ ਨੇ ਮੈਨੂੰ ਇਹ ਵਿਖਾਇਆ, “ਆਮੋਸ! ਤੂੰ ਕੀ ਵੇਖਦਾ ਹੈਂ?” ਮੈਂ ਕਿਹਾ, “ਸਾਹਲ!” ਫ਼ਿਰ ਮੇਰੇ ਪ੍ਰਭੂ ਨੇ ਆਖਿਆ, “ਵੇਖ! ਮੈਂ ਆਪਣੇ ਲੋਕਾਂ, ਇਸਰਾਏਲੀਆਂ ਨੂੰ ਇੱਕ ਸਾਹਲ ਨਾਲ ਮਿਣ ਰਿਹਾ ਹਾਂ। ਮੈਂ ਫ਼ੇਰ ਕਦੀ ਵੀ ਉਨ੍ਹਾਂ ਦੇ ਪਾਪਾਂ ਨੂੰ ਨਹੀਂ ਨਕਾਰਾਂਗਾ।

Lamentations 4:18
ਸਾਡੇ ਦੁਸ਼ਮਣ ਸਾਨੂੰ ਹਰ ਸਮੇਂ ਤਲਾਸ਼ਦੇ ਰਹੇ। ਅਸੀਂ ਗਲੀਆਂ ਵਿੱਚ ਵੀ ਨਹੀਂ ਨਿਕਲ ਸੱਕਦੇ ਸਾਂ। ਸਾਡਾ ਅੰਤ ਨੇੜੇ ਆ ਗਿਆ। ਸਾਡਾ ਸਮਾਂ ਮੁੱਕ ਗਿਆ ਸੀ। ਸਾਡਾ ਅੰਤ ਆ ਗਿਆ!

Micah 7:1
ਲੋਕਾਂ ਦੀ ਬਦੀ ਕਾਰਣ ਮੀਕਾਹ ਦੀ ਬੇਚੈਨੀ ਮੈਂ ਪੀੜਿਤ ਹਾਂ, ਕਿਉਂ ਕਿ ਮੈਂ ਉਸ ਵਿਅਕਤੀ ਵਰਗਾ ਹਾਂ ਜਿਸ ਨੂੰ ਖਾਣ ਲਈ ਕੁਝ ਨਹੀਂ ਮਿਲ ਸੱਕਦਾ ਕਿਉਂ ਕਿ ਫ਼ਲ ਪਹਿਲਾਂ ਹੀ ਵੱਢਿਆ ਜਾ ਚੁੱਕਿਆ ਅਤੇ ਬੱਚਿਆਂ ਹੋਇਆ ਚੁੱਕ ਲਿਆ ਗਿਆ ਹੈ। ਪਹਿਲੇ ਅੰਜੀਰਾਂ ਵਿੱਚੋਂ ਕੋਈ ਨਹੀਂ ਬੱਚਿਆਂ, ਜਿਨ੍ਹਾਂ ਨੂੰ ਪਿਆਰ ਕਰਦਾ ਸਾਂ।

Jeremiah 24:1
ਚੰਗੇ ਅੰਜੀਰ ਅਤੇ ਬੁਰੇ ਅੰਜੀਰ ਯਹੋਵਾਹ ਨੇ ਮੈਨੂੰ ਇਹ ਚੀਜ਼ਾਂ ਦਰਸਾਈਆਂ: ਮੈਂ ਯਹੋਵਾਹ ਦੇ ਮੰਦਰ ਦੇ ਸਾਹਮਣੇ ਅੰਜੀਰਾਂ ਦੇ ਸਜਾਏ ਹੋਏ ਦੋ ਟੋਕਰੇ ਦੇਖੇ। (ਮੈਂ ਇਹ ਦਰਸ਼ਨ ਉਦੋਂ ਦੇਖਿਆ ਜਦੋਂ ਬਾਬਲ ਦੇ ਰਾਜੇ ਨਬੂਕਦਨੱਸਰ ਨੇ ਯਕਾਨਯਾਹ ਨੂੰ ਕੈਦੀ ਬਣਾਇਆ ਸੀ। ਯਕਾਨਯਾਹ ਰਾਜੇ ਯਹੋਯਾਕੀਮ ਦਾ ਪੁੱਤਰ ਸੀ। ਯਕਾਨਯਾਹ ਅਤੇ ਉਸ ਦੇ ਮਹੱਤਵਪੂਰਣ ਅਧਿਕਾਰੀਆਂ ਨੂੰ ਯਰੂਸ਼ਲਮ ਤੋਂ ਬਾਹਰ ਲਿਜਾਇਆ ਗਿਆ ਸੀ। ਉਨ੍ਹਾਂ ਨੂੰ ਬਾਬਲ ਲਿਜਾਇਆ ਗਿਆ ਸੀ ਨਬੂਕਦਨੱਸਰ ਯਹੂਦਾਹ ਦੇ ਸਾਰੇ ਤਰੱਖਾਣਾਂ ਅਤੇ ਧਾਤ ਦੇ ਕਾਮਿਆਂ ਨੂੰ ਵੀ ਲੈ ਗਿਆ ਸੀ।)

Jeremiah 1:11
ਦੋ ਦਰਸ਼ਨ ਯਹੋਵਾਹ ਦਾ ਸੰਦੇਸ਼ ਮੈਨੂੰ ਪ੍ਰਾਪਤ ਹੋਇਆ। ਇਹ ਸੰਦੇਸ਼ ਯਹੋਵਾਹ ਵੱਲੋਂ ਸੀ: “ਯਿਰਮਿਯਾਹ ਤੂੰ ਕੀ ਦੇਖਦਾ ਹੈਂ?” ਮੈਂ ਯਹੋਵਾਹ ਨੂੰ ਉੱਤਰ ਦਿੱਤਾ, “ਮੈਂ ਬਾਦਾਮ ਦੇ ਰੁੱਖ ਤੋਂ ਇੱਕ ਟਾਹਣੀ ਦੇਖ ਸੱਕਦਾ ਹਾਂ।”

Ezekiel 12:23
“ਉਨ੍ਹਾਂ ਲੋਕਾਂ ਨੂੰ ਆਖੀਂ ਕਿ ਯਹੋਵਾਹ ਉਨ੍ਹਾਂ ਦਾ ਪ੍ਰਭੂ ਉਸ ਕਹਾਉਤ ਨੂੰ ਰੋਕ ਦੇਵੇਗਾ। ਉਹ ਲੋਕ ਇਸਰਾਏਲ ਬਾਰੇ ਇਹ ਗੱਲਾਂ ਫ਼ੇਰ ਨਹੀਂ ਆਖਣਗੇ। ਹੁਣ ਉਹ ਇਹ ਕਹਾਉਤ ਕਹਿਣਗੇ: ‘ਛੇਤੀ ਆਵੇਗੀ ਮੁਸੀਬਤ, ਸਾਰੇ ਦਰਸ਼ਨ ਪੂਰੇ ਹੋਣਗੇ।’

Ezekiel 29:8
ਇਸ ਲਈ ਮੇਰਾ ਪ੍ਰਭੂ ਯਹੋਵਾਹ ਆਖਦਾ ਹੈ ਇਹ ਗੱਲਾਂ: “ਮੈਂ ਤੇਰੇ ਵਿਰੁੱਧ ਇੱਕ ਤਲਵਾਰ ਲਿਆਂਗਾ। ਤਬਾਹ ਕਰ ਦਿਆਂਗਾ ਮੈਂ ਤੇਰੇ ਸਾਰੇ ਲੋਕਾਂ ਅਤੇ ਜਾਨਵਰਾਂ ਨੂੰ।

Zechariah 1:18
ਚਾਰ ਸਿੰਗ ਅਤੇ ਚਾਰ ਕਾਮੇ ਤਦ ਮੈਂ ਉੱਪਰ ਵੱਲ ਵੇਖਿਆ ਤਾਂ ਮੈਨੂੰ ਚਾਰ ਸਿੰਗਾਂ ਦੇ ਦਰਸ਼ਨ ਹੋਏ।

Zechariah 5:2
ਦੂਤ ਨੇ ਮੈਨੂੰ ਪੁੱਛਿਆ, “ਤੂੰ ਕੀ ਵੇਖਿਆ ਹੈ?” ਮੈਂ ਕਿਹਾ, “ਇੱਕ ਉੱਡਣੀ ਪੱਤਰੀ ਜੋ 30 ਫੁੱਟ ਲੰਬੀ ਅਤੇ 15 ਫੁੱਟ ਚੌੜੀ ਹੈ।”

Zechariah 5:5
ਇੱਕ ਔਰਤ ਅਤੇ ਬਾਲਟੀ ਜਿਹੜਾ ਦੂਤ ਮੇਰੇ ਨਾਲ ਗੱਲਾਂ ਕਰ ਰਿਹਾ ਸੀ, ਬਾਹਰ ਚੱਲਾ ਗਿਆ। ਉਸ ਕਿਹਾ, “ਉਹ ਵੇਖ! ਉਹ ਬਾਹਰ ਨੂੰ ਕੀ ਨਿਕਲ ਕੇ ਆ ਰਿਹਾ ਹੈ?”

Ezekiel 8:17
ਫ਼ੇਰ ਪਰਮੇਸ਼ੁਰ ਨੇ ਆਖਿਆ, “ਆਦਮੀ ਦੇ ਪੁੱਤਰ, ਕੀ ਤੂੰ ਇਹ ਦੇਖਦਾ ਹੈਂ? ਯਹੂਦਾਹ ਦੇ ਲੋਕ ਸੋਚਦੇ ਨੇ ਕਿ ਮੇਰਾ ਮੰਦਰ ਇੰਨਾ ਗੈਰ ਜ਼ਰੂਰੀ ਹੈ ਕਿ ਉਹ ਇਹੋ ਜਿਹੀਆਂ ਭਿਆਨਕ ਗੱਲਾਂ ਇੱਥੇ ਮੇਰੇ ਮੰਦਰ ਵਿੱਚ ਹੀ ਕਰਨਗੇ! ਇਹ ਦੇਸ ਹਿੰਸਾ ਨਾਲ ਭਰਿਆ ਹੋਇਆ ਹੈ। ਅਤੇ ਉਹ ਲਗਾਤਾਰ ਮੈਨੂੰ ਪਾਗਲ ਬਨਾਉਣ ਵਾਲੀਆਂ ਗੱਲਾਂ ਕਰਦੇ ਜਾ ਰਹੇ ਹਨ। ਦੇਖ, ਉਨ੍ਹਾਂ ਨੇ ਚੰਦਰਮਾ ਨੂੰ ਇੱਕ ਝੂਠੇ ਦੇਵਤੇ ਵਜੋਂ ਸਤਿਕਾਰਨ ਲਈ, ਆਪਣੇ ਨੱਕਾਂ ਵਿੱਚ ਨੱਬਾਂ ਪਾਈਆਂ ਹੋਈਆਂ ਹਨ!

Ezekiel 8:12
ਫ਼ੇਰ ਪਰਮੇਸ਼ੁਰ ਨੇ ਮੈਨੂੰ ਆਖਿਆ, “ਆਦਮੀ ਦੇ ਪੁੱਤਰ, ਕੀ ਤੂੰ ਦੇਖ ਰਿਹਾ ਹੈਂ ਜੋ ਇਸਰਾਏਲ ਦੇ ਬਜ਼ੁਰਗਾਂ ਹਨੇਰੇ ਵਿੱਚ ਕਰ ਰਹੇ ਹਨ? ਹਰ ਬੰਦੇ ਦਾ ਆਪਣੇ ਝੂਠੇ ਦੇਵਤੇ ਲਈ ਖਾਸ ਕਮਰਾ ਹੈ! ਉਹ ਬੰਦੇ ਆਪਣੇ ਆਪ ਨੂੰ ਆਖਦੇ ਨੇ, ‘ਯਹੋਵਾਹ ਸਾਨੂੰ ਦੇਖ ਨਹੀਂ ਸੱਕਦਾ। ਯਹੋਵਾਹ ਨੇ ਇਸ ਦੇਸ ਨੂੰ ਤਿਆਗ ਦਿੱਤਾ ਹੈ।’”

2 Samuel 16:1
ਸੀਬਾ ਦਾ ਦਾਊਦ ਨੂੰ ਮਿਲਣਾ ਦਾਊਦ ਪਹਾੜ ਦੀ ਚੋਟੀ ਜੈਤੂਨ ਦੇ ਪਹਾੜ ਤੋਂ ਅਗਾਂਹ ਵੱਧਿਆ ਤਾਂ ਮਫ਼ੀਬੋਸ਼ਥ ਦਾ ਨੌਕਰ ਸੀਬਾ ਦਾਊਦ ਨੂੰ ਮਿਲਿਆ। ਉਸ ਕੋਲ ਦੋ ਖੋਤੇ ਕੱਸੇ ਹੋਏ ਸਨ। ਉਨ੍ਹਾਂ ਉੱਪਰ 200 ਰੋਟੀਆਂ, 100 ਗੁੱਛਾ ਦਾਖਾਂ ਦਾ, 100 ਗਰਮੀਆਂ ਦੇ ਮੌਸਮੀ ਫ਼ਲ ਅਤੇ ਇੱਕ ਮਸ਼ਕ ਮੈਅ ਦੀ ਸੀ।

Isaiah 28:4
ਉਹ ਸ਼ਹਿਰ ਪਹਾੜੀ ਉੱਤੇ ਵਸਿਆ ਹੈ ਜਿਸਦੇ ਚੌਗਿਰਦ ਅਮੀਰ ਵਾਦੀ ਹੈ। ਅਤੇ ਉਹ “ਖੂਬਸੂਰਤ ਫ਼ੁੱਲਾਂ ਦਾ ਤਾਜ” ਸਿਰਫ਼ ਮਰ ਰਹੇ ਪੌਦੇ ਵਰਗਾ ਹੈ। ਉਹ ਸ਼ਹਿਰ ਗਰਮੀਆਂ ਦੀਆਂ ਪਹਿਲੀਆਂ ਅੰਜੀਰਾਂ ਵਰਗਾ ਹੋਵੇਗਾ। ਜਦੋਂ ਵੀ ਕੋਈ ਬੰਦਾ ਉਨ੍ਹਾਂ ਅੰਜੀਰਾਂ ਨੂੰ ਦੇਖਦਾ ਹੈ ਉਹ ਉਨ੍ਹਾਂ ਨੂੰ ਛੇਤੀ ਨਾਲ ਚੁੱਕ ਲੈਂਦਾ ਹੈ ਤੇ ਖਾ ਲੈਂਦਾ ਹੈ।

Jeremiah 5:31
ਨਬੀ ਝੂਠ ਬੋਲਦੇ ਨੇ। ਜਾਜਕ ਉਹ ਗੱਲਾਂ ਨਹੀਂ ਕਰਨਗੇ, ਜਿਨ੍ਹਾਂ ਲਈ ਉਨ੍ਹਾਂ ਨੂੰ ਚੁਣਿਆ ਗਿਆ ਸੀ। ਅਤੇ ਮੇਰੇ ਲੋਕ ਇਸ ਰਸਤੇ ਨੂੰ ਪਿਆਰ ਕਰਦੇ ਨੇ! ਪਰ ਤੁਸੀਂ ਲੋਕ ਕੀ ਕਰੋਂਗੇ ਜਦੋਂ ਤੁਹਾਨੂੰ ਤੁਹਾਡੀ ਸਜ਼ਾ ਮਿਲੇਗੀ?”

Jeremiah 40:10
ਮੈਂ ਖੁਦ ਮਿਸਪਾਹ ਵਿੱਚ ਰਹਾਂਗਾ। ਮੈਂ ਕਸਦੀ ਲੋਕਾਂ ਨਾਲ ਤੁਹਾਡੇ ਹੱਕ ਵਿੱਚ ਗੱਲ ਕਰਾਂਗਾ, ਜਦੋਂ ਉਹ ਇੱਥੇ ਆਉਣਗੇ। ਤੁਹਾਨੂੰ ਲੋਕਾਂ ਨੂੰ ਇਹ ਕੰਮ ਮੇਰੇ ਲਈ ਛੱਡ ਦੇਣਾ ਚਾਹੀਦਾ ਹੈ। ਤੁਹਾਨੂੰ ਸ਼ਰਾਬ, ਗਰਮੀਆਂ ਦੇ ਫ਼ਲਾਂ ਅਤੇ ਤੇਲ ਦੀ ਪੈਦਾਵਾਰ ਕਰਨੀ ਚਾਹੀਦੀ ਹੈ। ਜੋ ਵੀ ਤੁਸੀਂ ਉਪਜ ਪੈਦਾ ਕਰੋ ਉਸ ਨੂੰ ਆਪਣੇ ਜਮ੍ਹਾਂ ਕਰਨ ਵਾਲੇ ਘੜਿਆਂ ਵਿੱਚ ਰੱਖ ਦਿਓ। ਉਨ੍ਹਾਂ ਕਸਬਿਆਂ ਵਿੱਚ ਰਹੋ ਜਿਨ੍ਹਾਂ ਨੂੰ ਤੁਸੀਂ ਆਪਣੇ ਅਧਿਕਾਰ ਹੇਠਾਂ ਲੈ ਚੁੱਕੇ ਹੋ।”

Ezekiel 3:7
ਨਹੀਂ! ਮੈਂ ਤੈਨੂੰ ਇਸਰਾਏਲ ਦੇ ਪਰਿਵਾਰ ਵੱਲ ਭੇਜ ਰਿਹਾ ਹਾਂ। ਸਿਰਫ਼, ਉਨ੍ਹਾਂ ਲੋਕਾਂ ਦੇ ਦਿਲ ਹੀ ਸਖਤ ਹਨ-ਉਹ ਬਹੁਤ ਜ਼ਿੱਦੀ ਨੇ। ਅਤੇ ਇਸਰਾਏਲ ਦੇ ਲੋਕ ਤੈਨੂੰ ਸੁਣਨ ਤੋਂ ਇਨਕਾਰ ਕਰਨਗੇ। ਉਹ ਮੈਨੂੰ ਸੁਣਨਾ ਨਹੀਂ ਚਾਹੁੰਦੇ?

Ezekiel 3:10
ਫ਼ੇਰ ਪਰਮੇਸ਼ੁਰ ਨੇ ਮੈਨੂੰ ਆਖਿਆ, “ਆਦਮੀ ਦੇ ਪੁੱਤਰ, ਤੈਨੂੰ ਉਨ੍ਹਾਂ ਸਾਰੇ ਸ਼ਬਦਾਂ ਨੂੰ ਜ਼ਰੂਰ ਸੁਣਨਾ ਚਾਹੀਦਾ ਹੈ ਜੋ ਮੈਂ ਤੈਨੂੰ ਆਖਦਾ ਹਾਂ। ਅਤੇ ਤੈਨੂੰ ਉਨ੍ਹਾਂ ਸ਼ਬਦਾਂ ਨੂੰ ਜ਼ਰੂਰ ਯਾਦ ਰੱਖਣਾ ਚਾਹੀਦਾ ਹੈ।

Ezekiel 7:2
ਉਸ ਨੇ ਆਖਿਆ, “ਹੁਣ, ਆਦਮੀ ਦੇ ਪੁੱਤਰ, ਇੱਥੇ ਯਹੋਵਾਹ ਮੇਰੇ ਪ੍ਰਭੂ ਦਾ ਇੱਕ ਸੰਦੇਸ਼ ਹੈ। ਇਹ ਸੰਦੇਸ਼ ਇਸਰਾਏਲ ਦੀ ਧਰਤੀ ਲਈ ਹੈ। “ਅੰਤ। ਅੰਤ ਆ ਰਿਹਾ ਹੈ। ਸਾਰਾ ਦੇਸ ਤਬਾਹ ਹੋ ਜਾਵੇਗਾ।

Ezekiel 7:6
ਅੰਤ ਨੇੜੇ ਆ ਰਿਹਾ ਹੈ, ਅਤੇ ਇਹ ਛੇਤੀ ਹੀ ਆਵੇਗਾ!

Ezekiel 8:6
ਫ਼ੇਰ ਪਰਮੇਸ਼ੁਰ ਨੇ ਮੈਨੂੰ ਆਖਿਆ, “ਆਦਮੀ ਦੇ ਪੁੱਤਰ, ਕੀ ਤੂੰ ਉਹ ਭਿਆਨਕ ਗੱਲਾਂ ਦੇਖ ਰਿਹਾ ਹੈਂ ਜਿਹੜੀਆਂ ਇਸਰਾਏਲ ਦੇ ਲੋਕ ਕਰ ਰਹੇ ਹਨ? ਉਨ੍ਹਾਂ ਨੇ ਉਹ ਚੀਜ਼ ਓੱਥੇ ਬਣਾਈ ਠੀਕ ਮੇਰੇ ਮੰਦਰ ਦੇ ਨਾਲ! ਅਤੇ ਜੇ ਤੂੰ ਮੇਰੇ ਨਾਲ ਆਵੇਂ, ਤੂੰ ਹੋਰ ਵੀ ਵੱਧੇਰੇ ਭਿਆਨਕ ਗੱਲਾਂ ਦੇਖੇਂਗਾ!”

Deuteronomy 26:1
ਪਹਿਲੀ ਫ਼ਸਲ “ਤੁਸੀਂ ਛੇਤੀ ਹੀ ਉਸ ਧਰਤੀ ਵਿੱਚ ਦਾਖਲ ਹੋਵੋਂਗੇ ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੇ ਰਿਹਾ ਹੈ। ਤੁਸੀਂ ਉਸ ਧਰਤੀ ਉੱਤੇ ਕਬਜ਼ਾ ਕਰੋਂਗੇ ਅਤੇ ਉੱਥੇ ਰਹੋਂਗੇ।