Acts 9:11 in Punjabi

Punjabi Punjabi Bible Acts Acts 9 Acts 9:11

Acts 9:11
ਪ੍ਰਭੂ ਨੇ ਹਨਾਨਿਯਾਹ ਨੂੰ ਕਿਹਾ, “ਉੱਠ ਖੜ੍ਹਾ ਹੋ ਅਤੇ ਉਸ ਗਲੀ ਨੂੰ ਜਾਹ ਜੋ ‘ਸਿੱਧੀ ਗਲੀ’ ਕਹਾਂਉਂਦੀ ਹੈ। ਉੱਥੇ, ਯਹੂਦਾ ਦੇ ਘਰ ਨੂੰ ਲੱਭ ਅਤੇ ਸੌਲੁਸ ਨਾਂ ਦੇ ਆਦਮੀ ਨੂੰ ਪੁੱਛ, ਜੋ ਕਿ ਤਰਸੁਸ ਤੋਂ ਹੈ। ਇਸ ਵਕਤ ਉਹ ਉੱਥੇ ਹੈ ਅਤੇ ਪ੍ਰਾਰਥਨਾ ਕਰ ਰਿਹਾ ਹੈ।

Acts 9:10Acts 9Acts 9:12

Acts 9:11 in Other Translations

King James Version (KJV)
And the Lord said unto him, Arise, and go into the street which is called Straight, and enquire in the house of Judas for one called Saul, of Tarsus: for, behold, he prayeth,

American Standard Version (ASV)
And the Lord `said' unto him, Arise, and go to the street which is called Straight, and inquire in the house of Judas for one named Saul, a man of Tarsus: for behold, he prayeth;

Bible in Basic English (BBE)
And the Lord said to him, Get up, and go to the street which is named Straight, and make search at the house of Judas for one named Saul of Tarsus: for he is at prayer;

Darby English Bible (DBY)
And the Lord [said] to him, Rise up and go into the street which is called Straight, and seek in the house of Judas one by name Saul, [he is] of Tarsus: for, behold, he is praying,

World English Bible (WEB)
The Lord said to him, "Arise, and go to the street which is called Straight, and inquire in the house of Judas for one named Saul, a man of Tarsus. For behold, he is praying,

Young's Literal Translation (YLT)
and the Lord `saith' unto him, `Having risen, go on unto the street that is called Straight, and seek in the house of Judas, `one' by name Saul of Tarsus, for, lo, he doth pray,

And
hooh
the
δὲdethay
Lord
κύριοςkyriosKYOO-ree-ose
said
unto
πρὸςprosprose
him,
αὐτόνautonaf-TONE
Arise,
Ἀναστὰςanastasah-na-STAHS
go
and
πορεύθητιporeuthētipoh-RAYF-thay-tee
into
ἐπὶepiay-PEE
the
τὴνtēntane
street
ῥύμηνrhymēnRYOO-mane
which
τὴνtēntane
is
called
καλουμένηνkaloumenēnka-loo-MAY-nane
Straight,
Εὐθεῖανeutheianafe-THEE-an
and
καὶkaikay
inquire
for
ζήτησονzētēsonZAY-tay-sone
in
ἐνenane
the
house
οἰκίᾳoikiaoo-KEE-ah
of
Judas
Ἰούδαioudaee-OO-tha
called
one
ΣαῦλονsaulonSA-lone
Saul,
ὀνόματιonomatioh-NOH-ma-tee
of
Tarsus:
Ταρσέα·tarseatahr-SAY-ah
for,
ἰδού,idouee-THOO
behold,
γὰρgargahr
he
prayeth,
προσεύχεταιproseuchetaiprose-AFE-hay-tay

Cross Reference

Acts 22:3
ਪੌਲੁਸ ਨੇ ਆਖਿਆ, “ਮੈਂ ਇੱਕ ਯਹੂਦੀ ਹਾਂ। ਮੈਂ ਕਿਲਿਕਿਯਾ ਤੇ ਤਰਸੁੱਸ ਵਿੱਚ ਪੈਦਾ ਹੋਇਆ ਸੀ। ਮੈਂ ਇੱਥੇ ਯਰੂਸ਼ਲਮ ਵਿੱਚ ਵੱਡਾ ਹੋਇਆ। ਮੈਂ ਗਮਲੀਏਲ ਦਾ ਇੱਕ ਵਿਦਿਆਰਥੀ ਸੀ। ਉਸ ਨੇ ਧਿਆਨ ਨਾਲ ਮੈਨੂੰ ਆਪਣੇ ਵਡੇਰਿਆਂ ਦੀ ਸ਼ਰ੍ਹਾ ਬਾਰੇ ਸਿੱਖਾਇਆ। ਮੈਨੂੰ ਪਰਮੇਸ਼ੁਰ ਦੀ ਸੇਵਾ ਕਰਨ ਦਾ ਬੜਾ ਸ਼ੌਕ ਸੀ ਜਿਵੇਂ ਇੱਥੇ ਅੱਜ ਤੁਹਾਡੇ ਸਾਰਿਆਂ ਵਿੱਚ ਹੈ।

Acts 21:39
ਪੌਲੁਸ ਨੇ ਕਿਹਾ, “ਮੈਂ ਤਾਂ ਇੱਕ ਯਹੂਦੀ ਮਨੁੱਖ ਕਿਲਕਿਯਾ ਦੇ ਤਰਸੁਸ ਦਾ ਰਹਿਣ ਵਾਲਾ ਹਾਂ। ਮੈਂ ਉਸ ਖਾਸ ਸ਼ਹਿਰ ਦਾ ਵਸਨੀਕ ਹਾਂ, ਕਿਰਪਾ ਕਰਕੇ ਮੈਨੂੰ ਲੋਕਾਂ ਨਾਲ ਬੋਲਣ ਦੀ ਪਰਵਾਨਗੀ ਦੇ।”

Acts 9:30
ਜਦੋਂ ਭਰਾਵਾਂ ਨੂੰ ਇਸਦਾ ਪਤਾ ਲੱਗਾ, ਉਹ ਉਸ ਨੂੰ ਕੈਸਰਿਯਾ ਲੈ ਗਏ ਅਤੇ ਉਨ੍ਹਾਂ ਨੇ ਉੱਥੋਂ ਉਸ ਨੂੰ, ਤਰਸੁਸ ਨੂੰ ਭੇਜ ਦਿੱਤਾ।

Acts 11:25
ਫ਼ਿਰ ਬਰਨਬਾਸ ਸੌਲੁਸ ਨੂੰ ਲੱਭਣ ਲਈ ਤਰਸੁਸ ਨੂੰ ਗਿਆ।

Acts 11:13
ਉਸ ਨੇ ਸਾਨੂੰ ਕਿਹਾ, ਉਸ ਦੇ ਘਰ ਇੱਕ ਦੂਤ ਪ੍ਰਗਟਿਆ ਅਤੇ ਦੂਤ ਨੇ ਉਸ ਨੂੰ ਆਖਿਆ, ‘ਕੁਝ ਆਦਮੀਆਂ ਨੂੰ ਯੱਪਾ ਵਿੱਚ ਭੇਜ ਤਾਂ ਕਿ ਉਹ ਸ਼ਮਊਨ ਪਤਰਸ ਨੂੰ ਸੱਦਾ ਦੇਣ।

Luke 11:9
ਇਸ ਲਈ ਮੈਂ ਆਖਦਾ ਹਾਂ ਕਿ ਤੁਸੀਂ ਪਰਮੇਸ਼ੁਰ ਕੋਲ ਨਿਰੰਤਰ ਮੰਗੋਂਗੇ ਤਾਂ ਉਹ ਤੁਹਾਨੂੰ ਦੇਵੇਗਾ। ਜੇਕਰ ਢੂਂਡੋਂਗੇ ਤਾਂ ਉਹ ਤੁਹਾਨੂੰ ਲੱਭੇਗਾ, ਲਗਾਤਾਰ ਖੜਕਾਉਂਦੇ ਰਹੋ ਤਾਂ ਤੁਹਾਡੇ ਲਈ ਦਰਵਾਜਾ ਖੋਲ੍ਹਿਆ ਜਾਵੇਗਾ।

Luke 18:7
ਜਦੋਂ ਪਰਮੇਸ਼ੁਰ ਦੇ ਚੁਣੇ ਹੋਏ ਲੋਕ ਦਿਨ-ਰਾਤ ਉਸ ਅੱਗੇ ਦੁਹਾਈ ਦਿੰਦੇ ਰਹਿੰਦੇ ਹਨ ਤਾਂ ਨਿਸ਼ਚਿਤ ਹੀ ਉਹ ਆਪਣੇ ਲੋਕਾਂ ਨੂੰ ਨਿਆਂ ਦੇਵੇਗਾ। ਉਹ ਬਿਨਾ ਦੇਰੀ ਕੀਤਿਆਂ ਆਪਣੇ ਚੁਣੇ ਹੋਏ ਲੋਕਾਂ ਨੂੰ ਜਵਾਬ ਦੇਵੇਗਾ।

Luke 23:42
ਫਿਰ ਇਸ ਮੁਜਰਿਮ ਨੇ ਯਿਸੂ ਨੂੰ ਕਿਹਾ “ਯਿਸੂ, ਜਦੋਂ ਤੂੰ ਰਾਜੇ ਵਾਂਗ ਸ਼ਾਸਨ ਕਰਨਾ ਸ਼ੁਰੂ ਕਰੇ ਕਿਰਪਾ ਕਰਕੇ ਮੈਨੂੰ ਚੇਤੇ ਕਰੀ।”

John 4:10
ਯਿਸੂ ਨੇ ਆਖਿਆ, “ਤੂੰ ਨਹੀਂ ਜਾਣਦੀ ਪਰਮੇਸ਼ੁਰ ਕੀ ਦਿੰਦਾ ਹੈ। ਤੇ ਇਹ ਵੀ ਨਹੀਂ ਜਾਣਦੀ ਕਿ ਮੈਂ ਜਿਸਨੇ ਪਾਣੀ ਮੰਗਿਆ ਹੈ, ਕੌਣ ਹਾਂ। ਜੇ ਤੂੰ ਜਾਣਦੀ ਹੁੰਦੀ ਤੂੰ ਮੈਨੂੰ ਪੁੱਛਿਆ ਹੁੰਦਾ ਅਤੇ ਮੈਂ ਤੈਨੂੰ ਅਮ੍ਰਿਤ ਜਲ ਦਿੱਤਾ ਹੁੰਦਾ।”

Acts 2:21
ਅਤੇ ਹਰ ਉਹ ਜੋ ਪ੍ਰਭੂ ਵਿੱਚ ਵਿਸ਼ਵਾਸ ਰੱਖਦਾ ਹੈ ਬਚਾਇਆ ਜਾਵੇਗਾ।’

Acts 8:22
ਆਪਣਾ ਦਿਲ ਬਦਲ ਅਤੇ ਆਪਣੀਆਂ ਬਦਕਾਰੀਆਂ ਤੋਂ ਹਟ ਜਾ। ਪ੍ਰਭੂਂ ਨੂੰ ਪ੍ਰਾਰਥਨਾ ਕਰ, ਸ਼ਾਇਦ ਉਹ ਤੇਰੇ ਇਸ ਤਰ੍ਹਾਂ ਸੋਚਣ ਤੇ ਤੈਨੂੰ ਮੁਆਫ਼ ਕਰ ਦੇਵੇ।

Acts 8:26
ਫ਼ਿਲਿਪੁੱਸ ਦਾ ਹਬਸ਼ ਦੇ ਇੱਕ ਮਨੁੱਖ ਨੂੰ ਉਪਦੇਸ਼ ਪ੍ਰਭੂ ਦੇ ਇੱਕ ਦੂਤ ਨੇ ਫ਼ਿਲਿਪੁੱਸ ਨਾਲ ਗੱਲ ਕੀਤੀ, ਅਤੇ ਦੂਤ ਨੇ ਆਖਿਆ, “ਉੱਠ ਅਤੇ ਦੱਖਣ ਵਾਲੇ ਰਸਤੇ ਉੱਪਰ ਜਾ ਜੋ ਯਰੂਸ਼ਲਮ ਤੋਂ ਗਾਜ਼ਾ ਨੂੰ ਜਾਂਦਾ ਹੈ।”

Acts 10:5
ਹੁਣ ਤੂੰ ਯੱਪਾ ਸ਼ਹਿਰ ਵੱਲ ਕੁਝ ਆਦਮੀਆਂ ਨੂੰ ਭੇਜ ਅਤੇ ਉੱਥੋਂ ਸ਼ਮਊਨ ਨਾਂ ਦੇ ਆਦਮੀ ਨੂੰ, ਜਿਹੜਾ ਪਤਰਸ ਵੀ ਸਦੀਂਦਾ ਹੈ, ਸੱਦਾ ਭੇਜ।

Matthew 7:7
ਜੋ ਤੁਹਾਨੂੰ ਚਾਹੀਦਾ ਹੈ ਪਰਮੇਸ਼ੁਰ ਕੋਲੋਂ ਮੰਗਣਾ ਜਾਰੀ ਰੱਖੋ “ਜੇਕਰ ਤੁਸੀਂ ਮੰਗਦੇ ਰਹੋਂਗੇ ਤਾਂ, ਤੁਸੀਂ ਪ੍ਰਾਪਤ ਕਰ ਲਵੋਂਗੇ। ਲੱਭੋ, ਤਾਂ ਲੱਭੇਗਾ। ਖੜਕਾਓ, ਤਾਂ ਤੁਹਾਡੇ ਲਈ ਦਰਵਾਜ਼ਾ ਖੋਲ੍ਹਿਆ ਜਵੇਗਾ।

Zechariah 12:10
ਮੈਂ ਦਾਊਦ ਦੇ ਘਰਾਣਿਆਂ ਉੱਪਰ ਅਤੇ ਯਰੂਸ਼ਲਮ ਦੇ ਲੋਕਾਂ ਉੱਪਰ ਕਿਰਪਾ ਅਤੇ ਬੇਨਤੀ ਦਾ ਆਤਮਾ ਵਰਸਾਵਾਂਗਾ ਅਤੇ ਉਹ ਮੇਰੇ ਵੱਲ ਵੇਖਣਗੇ ਜਿਸ ਨੂੰ ਉਨ੍ਹਾਂ ਨੇ ਵਿਂਨ੍ਹਿਆ ਸੀ ਅਤੇ ਉਹ ਬੜੇ ਦੁੱਖੀ ਹੋਣਗੇ। ਉਹ ਇੰਨੇ ਦੁੱਖੀ ਹੋਣਗੇ ਜਿੰਨਾ ਕੋਈ ਮਨੁੱਖ ਆਪਣੇ ਇੱਕ ਲੌਤੇ ਪੁੱਤਰ ਦੀ ਮੌਤ ਤੇ ਹੁੰਦਾ ਹੈ ਅਤੇ ਵੈਣ ਪਾਉਂਦਾ ਹੈ। ਜਾਂ ਉਹ ਇੰਨੇ ਦੁੱਖੀ ਹੋਣਗੇ ਜਿੰਨਾ ਕਿ ਕੋਈ ਆਪਣੇ ਪਹਿਲੋਠੇ ਪੁੱਤਰ ਦੀ ਮੌਤ ਤੇ।

2 Chronicles 33:12
ਜਦੋਂ ਮਨੱਸ਼ਹ ਤੇ ਇਹ ਬਿਪਤਾ ਆ ਪਈ ਤਾਂ ਫ਼ਿਰ ਉਹ ਯਹੋਵਾਹ ਆਪਣੇ ਪਰਮੇਸ਼ੁਰ ਦੀ ਮਿੰਨਤ ਕਰਨ ਲੱਗਾ ਕਿ ਉਸਦੀ ਮਦਦ ਕਰੇ। ਇਉਂ ਉਸ ਨੇ ਯਹੋਵਾਹ ਪਰਮੇਸ਼ੁਰ ਦੇ ਸਾਹਮਣੇ ਆਪਣੇ ਵੱਡੇਰਿਆਂ ਵਾਂਗ ਨਿਮਰਤਾ ਵਿਖਾਈ।

2 Chronicles 33:18
ਮਨੱਸ਼ਹ ਨੇ ਹੋਰ ਜਿਹੜੇ ਕਾਰਜ ਕੀਤੇ ਅਤੇ ਜਿਹੜੀਆਂ ਪ੍ਰਾਰਥਨਾ ਉਸ ਨੇ ਆਪਣੇ ਪਰਮੇਸ਼ੁਰ ਅੱਗੇ ਕੀਤੀਆਂ ਅਤੇ ਉਨ੍ਹਾਂ ਨਬੀਆਂ ਦੀਆਂ ਗੱਲਾਂ ਜਿਨ੍ਹਾਂ ਨੇ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੇ ਨਾਉਂ ਨਾਲ ਉਸ ਨਾਲ ਕੀਤੀਆਂ ਸਨ ਉਹ ਸਭ ਇਸਰਾਏਲ ਦੇ ਪਾਤਸ਼ਾਹਾਂ ਦੇ ਦਫ਼ਤਰੀ ਲੇਖਿਆਂ ਦੀ ਪੋਥੀ ਵਿੱਚ ਲਿਖੀਆਂ ਹੋਈਆਂ ਹਨ।

Job 33:18
ਪਰਮੇਸ਼ੁਰ ਲੋਕਾਂ ਨੂੰ ਚਿਤਾਵਨੀ ਦਿੰਦਾ ਹੈ ਤਾਂ ਜੋ ਉਹ ਉਨ੍ਹਾਂ ਨੂੰ ਮੌਤ ਦੇ ਸਥਾਨ ਤੇ ਜਾਣ ਤੋਂ ਬਚਾ ਸੱਕੇ। ਪਰਮੇਸ਼ੁਰ ਆਦਮੀ ਨੂੰ ਤਬਾਹ ਹੋਣ ਤੋਂ ਬਚਾਉਣ ਲਈ ਅਜਿਹਾ ਕਰਦਾ ਹੈ।

Psalm 32:3
ਹੇ ਪਰਮੇਸ਼ੁਰ, ਮੈਂ ਬਾਰ-ਬਾਰ ਤੁਹਾਨੂੰ ਪ੍ਰਾਰਥਨਾ ਕੀਤੀ, ਪਰ ਮੈਂ ਆਪਣੇ ਗੁਪਤ ਗੁਨਾਹਾਂ ਬਾਰੇ ਨਹੀਂ ਦੱਸਿਆ। ਮੈਂ ਹਰ ਸਮੇਂ ਕਮਜ਼ੋਰ ਬਣ ਗਿਆ ਜਦੋਂ ਵੀ ਮੈਂ ਪ੍ਰਾਰਥਨਾ ਕੀਤੀ।

Psalm 40:1
ਨਿਰਦੇਸ਼ਕ ਲਈ : ਦਾਊਦ ਦਾ ਇੱਕ ਗੀਤ। ਮੈਂ ਯਹੋਵਾਹ ਨੂੰ ਪੁਕਾਰਿਆ ਅਤੇ ਉਸ ਨੇ ਮੇਰੀ ਪੁਕਾਰ ਸੁਣੀ। ਉਸ ਨੇ ਮੇਰੀਆਂ ਚੀਕਾਂ ਸੁਣੀਆਂ।

Psalm 50:15
ਪਰਮੇਸ਼ੁਰ ਆਖਦਾ ਹੈ, “ਜਦੋਂ ਵੀ ਮੁਸੀਬਤਾਂ ਤੁਹਾਨੂੰ ਘੇਰਨ ਮੈਨੂੰ ਬੁਲਾਉ। ਮੈਂ ਤੁਹਾਡੀ ਸਹਾਇਤਾ ਕਰਾਂਗਾ ਅਤੇ ਫ਼ੇਰ ਤੁਸੀਂ ਮੇਰਾ ਆਦਰ ਕਰ ਸੱਕਦੇ ਹੋ।”

Psalm 130:1
ਮੰਦਰ ਜਾਣ ਵੇਲੇ ਦਾ ਇੱਕ ਗੀਤ। ਯਹੋਵਾਹ, ਮੈਂ ਡੂੰਘੀਆਂ ਮੁਸੀਬਤਾਂ ਵਿੱਚ ਹਾਂ, ਇਸੇ ਲਈ ਮੈਂ ਤੁਹਾਨੂੰ ਮਦਦ ਲਈ ਪੁਕਾਰ ਰਿਹਾ ਹਾਂ।

Proverbs 15:8
ਯਹੋਵਾਹ ਦੁਸ਼ਟ ਲੋਕਾਂ ਦੀਆਂ ਭੇਟਾਂ ਨੂੰ ਨਫ਼ਰਤ ਕਰਦਾ ਹੈ ਪਰ ਉਹ ਇਮਾਨਦਾਰ ਲੋਕਾਂ ਦੀਆਂ ਪ੍ਰਾਰਥਨਾ ਵਿੱਚ ਪ੍ਰਸੰਸਾ ਮਹਿਸੂਸ ਕਰਦਾ।

Isaiah 55:6
ਇਸ ਲਈ ਤੁਹਾਨੂੰ ਯਹੋਵਾਹ ਵੱਲ ਤੱਕਣਾ ਚਾਹੀਦਾ ਹੈ ਇਸਤੋਂ ਪਹਿਲਾਂ ਕਿ ਇਸ ਲਈ ਬਹੁਤ ਦੇਰ ਹੋ ਜਾਵੇ। ਤੁਹਾਨੂੰ ਹੁਣੇ ਹੀ, ਉਸ ਨੂੰ ਸੱਦਾ ਦੇਣਾ ਚਾਹੀਦਾ ਜਦੋਂ ਕਿ ਉਹ ਨੇੜੇ ਹੈ।

Jeremiah 29:12
ਫ਼ੇਰ ਤੁਸੀਂ ਲੋਕ ਮੇਰਾ ਨਾਮ ਲਵੋਗੇ। ਤੁਸੀਂ ਮੇਰੇ ਕੋਲ ਆਵੋਂਗੇ ਅਤੇ ਮੇਰੇ ਅੱਗੇ ਪ੍ਰਾਰਥਨਾ ਕਰੋਗੇ। ਅਤੇ ਮੈਂ ਤੁਹਾਨੂੰ ਸੁਣਾਂਗਾ।

Jeremiah 31:18
ਮੈਂ ਅਫ਼ਰਾਈਮ ਨੂੰ ਰੋਦਿਆਂ ਸੁਣਿਆ ਹੈ। ਮੈਂ ਅਫ਼ਰਾਈਮ ਨੂੰ ਇਹ ਗੱਲਾਂ ਆਖਦਿਆਂ ਸੁਣਿਆ ਹੈ: ‘ਯਹੋਵਾਹ, ਤੂੰ ਸੱਚਮੁੱਚ ਮੈਨੂੰ ਸਜ਼ਾ ਦਿੱਤੀ! ਅਤੇ ਮੈਂ ਆਪਣਾ ਸਬਕ ਸਿੱਖ ਲਿਆ। ਮੈਂ ਉਸ ਵੱਛੇ ਵਰਗਾ ਸਾਂ, ਜਿਸ ਨੂੰ ਕਦੇ ਸਿੱਧਾਇਆ ਨਹੀਂ ਗਿਆ ਸੀ। ਮਿਹਰ ਕਰਕੇ ਮੈਨੂੰ ਸਜ਼ਾ ਦੇਣੋ ਰੁਕ ਜਾਓ, ਅਤੇ ਮੈਂ ਵਾਪਸ ਤੁਹਾਡੇ ਵੱਲ ਪਰਤ ਆਵਾਂਗਾ। ਤੁਸੀਂ ਸੱਚਮੁੱਚ ਯਹੋਵਾਹ ਮੇਰੇ ਪਰਮੇਸ਼ੁਰ ਹੋ।

Jonah 2:1
ਜਦੋਂ ਯੂਨਾਹ ਅਜੇ ਮੱਛੀ ਦੇ ਢਿੱਡ ਵਿੱਚ ਸੀ ਤਾਂ ਉਸ ਨੇ ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ ਅਤੇ ਕਿਹਾ,

Deuteronomy 4:29
ਪਰ ਜੇਕਰ ਉੱਥੇ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਨੂੰ ਭਾਲੋਂਗੇ, ਤੁਸੀਂ ਉਸ ਨੂੰ ਭਾਲ ਲਵੋਂਗੇ, ਜੇਕਰ ਤੁਸੀਂ ਉਸ ਨੂੰ ਆਪਣੇ ਪੂਰੇ ਦਿਨ ਅਤੇ ਰੂਹ ਨਾਲ ਭਾਲੋਂਗੇ।