1 Kings 4:20 in Punjabi

Punjabi Punjabi Bible 1 Kings 1 Kings 4 1 Kings 4:20

1 Kings 4:20
ਯਹੂਦਾਹ ਅਤੇ ਇਸਰਾਏਲ ਵਿੱਚ ਅਨੇਕਾਂ ਲੋਕ ਰਹਿੰਦੇ ਸਨ। ਉਨ੍ਹਾਂ ਦੀ ਗਿਣਤੀ ਸਮੁੰਦਰ ਕਿਨਾਰੇ ਰੇਤਾਂ ਦੇ ਕਣਾਂ ਵਾਂਗ ਬਹੁਤ ਜ਼ਿਆਦਾ ਸੀ। ਲੋਕ ਖਾ-ਪੀ ਕੇ ਸ਼ਾਂਤੀ ਨਾਲ ਰਹਿੰਦੇ ਸਨ ਅਤੇ ਉਹ ਖੁਸ਼ ਸਨ।

1 Kings 4:191 Kings 41 Kings 4:21

1 Kings 4:20 in Other Translations

King James Version (KJV)
Judah and Israel were many, as the sand which is by the sea in multitude, eating and drinking, and making merry.

American Standard Version (ASV)
Judah and Israel were many as the sand which is by the sea in multitude, eating and drinking and making merry.

Bible in Basic English (BBE)
Judah and Israel were as great in number as the sand by the seaside, and they took their food and drink with joy in their hearts.

Darby English Bible (DBY)
Judah and Israel were many, as the sand which is by the sea in multitude, eating and drinking and making merry.

Webster's Bible (WBT)
Judah and Israel were many, as the sand which is by the sea in multitude, eating and drinking, and making merry.

World English Bible (WEB)
Judah and Israel were many as the sand which is by the sea in multitude, eating and drinking and making merry.

Young's Literal Translation (YLT)
Judah and Israel `are' many, as the sand that `is' by the sea for multitude, eating and drinking and rejoicing.

Judah
יְהוּדָ֤הyĕhûdâyeh-hoo-DA
and
Israel
וְיִשְׂרָאֵל֙wĕyiśrāʾēlveh-yees-ra-ALE
were
many,
רַבִּ֔יםrabbîmra-BEEM
sand
the
as
כַּח֥וֹלkaḥôlka-HOLE
which
אֲשֶׁרʾăšeruh-SHER
by
is
עַלʿalal
the
sea
הַיָּ֖םhayyāmha-YAHM
in
multitude,
לָרֹ֑בlārōbla-ROVE
eating
אֹֽכְלִ֥יםʾōkĕlîmoh-heh-LEEM
and
drinking,
וְשֹׁתִ֖יםwĕšōtîmveh-shoh-TEEM
and
making
merry.
וּשְׂמֵחִֽים׃ûśĕmēḥîmoo-seh-may-HEEM

Cross Reference

1 Kings 3:8
ਇੱਥੇ ਮੈਂ ਤੇਰਾ ਸੇਵਕ, ਤੇਰੇ ਚੁਣੇ ਹੋਏ ਲੋਕਾਂ ਦਰਮਿਆਨ ਖੜ੍ਹਾ ਹਾਂ। ਉਹ ਇੰਨੇ ਹਨ ਕਿ ਗਿਣੇ ਨਹੀਂ ਜਾ ਸੱਕਦੇ ਇਸ ਲਈ ਸ਼ਾਸਕ ਨੂੰ ਉਨ੍ਹਾਂ ਵਿੱਚਕਾਰ ਅਨੇਕਾਂ ਫੈਸਲੇ ਕਰਨੇ ਹੁੰਦੇ ਹਨ।

Genesis 22:17
ਮੈਂ ਤੈਨੂੰ ਸੱਚਮੁੱਚ ਅਸੀਸ ਦੇਵਾਂਗਾ। ਮੈਂ ਤੈਨੂੰ ਬਹੁਤ ਸਾਰੇ ਉੱਤਰਾਧਿਕਾਰੀ ਦਿਆਂਗਾ, ਜਿੰਨੇ ਕਿ ਆਕਾਸ਼ ਵਿੱਚ ਤਾਰੇ ਹਨ। ਇੱਥੇ ਇੰਨੇ ਲੋਕ ਹੋਣਗੇ ਜਿੰਨੇ ਸਮੁੰਦਰੀ ਕੰਢੇ ਉੱਤੇ ਰੇਤ ਦੇ ਕਣ ਹਨ। ਅਤੇ ਤੇਰੇ ਲੋਕ ਉਨ੍ਹਾਂ ਸ਼ਹਿਰਾਂ ਵਿੱਚ ਰਹਿਣਗੇ ਜਿਹੜੇ ਉਹ ਆਪਣੇ ਦੁਸ਼ਮਣਾ ਤੋਂ ਜਿੱਤਣਗੇ।

Genesis 32:12
ਯਹੋਵਾਹ, ਤੂੰ ਮੈਨੂੰ ਆਖਿਆ ਸੀ, ‘ਮੈਂ ਤੇਰੇ ਉੱਤੇ ਨੇਕੀ ਕਰਾਂਗਾ। ਮੈਂ ਤੇਰੇ ਪਰਿਵਾਰ ਵਿੱਚ ਵਾਧਾ ਕਰਾਂਗਾ ਅਤੇ ਤੇਰੀ ਸੰਤਾਨ ਨੂੰ ਸਮੁੰਦਰ ਦੇ ਕੰਢੇ ਦੀ ਰੇਤ ਦੇ ਕਿਣਕਿਆਂ ਜਿੰਨਾ ਕਰ ਦਿਆਂਗਾ। ਉਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸੱਕੇਗੀ।’”

Acts 2:46
ਹਰ ਰੋਜ਼ ਸਭ ਮੰਦਰ ਦੇ ਵਿਹੜੇ ਵਿੱਚ ਉਸੇ ਮਕਸਦ ਨਾਲ ਮਿਲਦੇ। ਉਹ ਆਪਣੇ ਘਰਾਂ ਵਿੱਚ ਅਨੰਦਿਤ ਦਿਲਾਂ ਨਾਲ ਮਿਲਕੇ ਭੋਜਨ ਕਰਦੇ।

Zechariah 9:15
ਸਰਬ ਸ਼ਕਤੀਮਾਨ ਯਹੋਵਾਹ ਉਨ੍ਹਾਂ ਨੂੰ ਬਚਾਵੇਗਾ ਸੈਨਾ ਆਪਣੇ ਦੁਸ਼ਮਨਾਂ ਨੂੰ ਹਰਾਉਣ ਲਈ ਪੱਥਰ ਅਤੇ ਗੁਲੇਲਾਂ ਦੀ ਵਰਤੋਂ ਕਰੇਗੀ। ਉਹ ਦੁਸ਼ਮਨਾਂ ਦਾ ਲਹੂ ਸ਼ਰਾਬ ਵਾਂਗ ਵਹਾਉਣਗੇ ਇਹ ਜਗਵੇਦੀ ਦੀਆਂ ਨੁਕਰਾਂ ’ਚ ਸੁੱਟੇ ਲਹੂ ਵਾਂਗ ਹੋਵੇਗਾ।

Zechariah 3:10
ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ, “ਉਸ ਵਕਤ ਲੋਕ ਆਪਣੇ ਮਿੱਤਰਾਂ ਅਤੇ ਪੜੋਸੀਆਂ ਨਾਲ ਬੈਠ ਗੱਲਾਂ ਕਰਣਗੇ ਉਹ ਇੱਕ ਦੂਜੇ ਨੂੰ ਆਪਣੇ ਅੰਜੀਰਾਂ ਅਤੇ ਅੰਗੂਰਾਂ ਦੇ ਦਰੱਖਤਾਂ ਹੇਠ ਬੈਠਣ ਦਾ ਸੱਦਾ ਦੇਣਗੇ।”

Micah 4:4
ਹਰ ਮਨੁੱਖ ਆਪਣੀ ਅੰਗੂਰੀ ਵੇਲ ਅਤੇ ਅੰਜੀਰ ਦੇ ਰੁੱਖ ਹੇਠਾਂ ਬੈਠੇਗਾ। ਕੋਈ ਵੀ ਉਨ੍ਹਾਂ ਨੂੰ ਡਰਾਏਗਾ ਨਹੀਂ। ਕਿਉਂਕਿ ਯਹੋਵਾਹ ਸਰਬ-ਸ਼ਕਤੀਮਾਨ ਨੇ ਫ਼ੁਰਮਾਇਆ ਹੈ ਕਿ ਇਵੇਂ ਵਾਪਰੇਗਾ।

Isaiah 22:13
ਪਰ ਦੇਖੋ! ਲੋਕ ਹੁਣ ਖੁਸ਼ ਹਨ। ਲੋਕ ਖੁਸ਼ੀ ਮਨਾ ਰਹੇ ਹਨ। “ਲੋਕ ਪਸ਼ੂਆਂ ਅਤੇ ਭੇਡਾਂ ਨੂੰ ਮਾਰ ਰਹੇ ਹਨ, ਉਹ ਇਹ ਆਖਦਿਆਂ ਹੋਇਆਂ ਮਾਸ ਖਾ ਰਹੇ ਹਨ ਅਤੇ ਮੈਅ ਪੀ ਰਹੇ ਹਨ, ਆਪਾਂ ਖਾਈਏ ਪੀਈਏ ਕਿਉਂ ਕਿ ਕੱਲ੍ਹ ਨੂੰ ਅਸਾਂ ਮਰ ਜਾਣਾ ਹੈ।”

Ecclesiastes 2:24
ਸਭ ਤੋਂ ਚੰਗੀ ਗੱਲ ਜੋ ਬੰਦਾ ਕਰ ਸੱਕਦਾ ਹੈ ਉਹ ਹੈ ਖਾਣਾ, ਪੀਣਾ ਅਤੇ ਉਸ ਵਿੱਚ ਆਨੰਦ ਮਾਨਣਾ ਜੋ ਉਸ ਨੂੰ ਕਰਨਾ ਚਾਹੀਦਾ। ਪਰ ਮੈਂ ਦੇਖਿਆ ਕਿ ਇਹ ਪਰਮੇਸ਼ੁਰ ਵੱਲੋਂ ਹੈ। ਕਿਉਂ ਕਿ ਆਪਣੇ ਲਈ ਉਸ ਉੱਤੇ ਨਿਰਭਰ ਹੋਇਆਂ ਬਿਨਾਂ ਕੁਝ ਨਹੀਂ ਕਰ ਸੱਕਦਾ ਹੈ।

Proverbs 14:28
ਜੇ ਕੋਈ ਰਾਜਾ ਬਹੁਤ ਸਾਰੇ ਲੋਕਾਂ ਤੇ ਰਾਜ ਕਰਦਾ ਹੈ ਤਾਂ ਉਹ ਮਹਾਨ ਹੈ। ਜੇ ਉਸ ਦੀ ਪਰਜਾ ਹੀ ਨਹੀਂ ਤਾਂ ਰਾਜਾ ਕਿਸੇ ਕੰਮ ਦਾ ਨਹੀਂ।

Psalm 72:3
ਇਸ ਪੂਰੀ ਧਰਤੀ ਉੱਤੇ ਅਮਨ ਤੇ ਇਨਸਾਫ਼ ਹੋਵੇ।

Job 1:18
ਜਦੋਂ ਉਹ ਤੀਸਰਾ ਸੰਦੇਸ਼ਵਾਹਕ ਹਾਲੇ ਗੱਲ ਕਰ ਹੀ ਰਿਹਾ ਸੀ ਕਿ ਇੱਕ ਹੋਰ ਸੰਦੇਸ਼ਵਾਹਕ ਆ ਗਿਆ। ਚੌਬੇ ਸੰਦੇਸ਼ਵਾਹਕ ਨੇ ਆਖਿਆ, “ਤੇਰੇੇ ਪੁੱਤਰ ਅਤੇ ਧੀਆਂ ਵੱਡੇ ਭਰਾ ਦੇ ਘਰ ਖਾਣਾ ਖਾ ਰਹੇ ਸਨ ਤੇ ਮੈਅ ਪੀ ਰਹੇ ਸਨ।

1 Chronicles 12:39
ਇਨ੍ਹਾਂ ਮਨੁੱਖਾਂ ਨੇ ਹਬਰੋਨ ਵਿੱਚ ਦਾਊਦ ਨਾਲ 3 ਦਿਨ ਗੁਜ਼ਾਰੇ। ਇਹ ਰੱਜ ਕੇ 3 ਦਿਨ ਤੀਕ ਖਾਂਦੇ ਪੀਂਦੇ ਰਹੇ ਕਿਉਂ ਕਿ ਉਨ੍ਹਾਂ ਦੇ ਭਾਈਆਂ ਨੇ ਉਨ੍ਹਾਂ ਲਈ ਭੋਜਨ ਤਿਆਰ ਕੀਤੇ ਸਨ।

1 Samuel 30:16
ਦਾਊਦ ਦਾ ਅਮਾਲੇਕੀਆਂ ਨੂੰ ਹਰਾਉਣਾ ਉਹ ਮਿਸਰ ਦਾ ਬੰਦਾ ਦਾਊਦ ਨੂੰ ਅਮਾਲੇਕੀਆਂ ਤੱਕ ਲੈ ਗਿਆ। ਉਹ ਜ਼ਮੀਨ ਉੱਤੇ ਬੈਠਕੇ ਖਾ-ਪੀ ਰਹੇ ਸਨ ਅਤੇ ਮੌਜ ਮਸਤੀ ਕਰ ਰਹੇ ਸਨ। ਉਹ ਜੋ ਕੁਝ ਫ਼ਲਿਸਤੀ ਅਤੇ ਯਹੂਦਾਹ ਦੇ ਦੇਸ਼ ਵਿੱਚੋਂ ਲੁੱਟਕੇ ਲਿਆਏ ਸਨ, ਉਸਦਾ ਜਸ਼ਨ ਮਨਾ ਰਹੇ ਸਨ।

Genesis 15:5
ਫ਼ੇਰ ਪਰਮੇਸ਼ੁਰ ਅਬਰਾਮ ਨੂੰ ਬਾਹਰ ਲੈ ਗਿਆ। ਪਰਮੇਸ਼ੁਰ ਨੇ ਆਖਿਆ, “ਅਕਾਸ਼ ਵੱਲ ਦੇਖ। ਬਹੁਤ ਸਾਰੇ ਤਾਰਿਆਂ ਵੱਲ ਦੇਖ। ਇਹ ਇੰਨੇ ਹਨ ਕਿ ਤੂੰ ਇਨ੍ਹਾਂ ਨੂੰ ਗਿਣ ਨਹੀਂ ਸੱਕਦਾ। ਭਵਿੱਖ ਵਿੱਚ ਤੇਰਾ ਪਰਿਵਾਰ ਵੀ ਇਸੇ ਤਰ੍ਹਾਂ ਹੋਵੇਗਾ।”

Genesis 13:16
ਮੈਂ ਤੁਹਾਡੇ ਬੰਦਿਆਂ ਦੀ ਗਿਣਤੀ ਵਿੱਚ ਇੰਨਾ ਵਾਧਾ ਕਰ ਦਿਆਂਗਾ ਜਿੰਨੀ ਧਰਤੀ ਉੱਤੇ ਧੂੜ ਹੈ। ਜੇ ਲੋਕੀ ਸਾਰੀ ਧਰਤੀ ਦੀ ਧੂੜ ਨੂੰ ਗਿਣ ਸੱਕਦੇ ਹਨ ਤਾਂ ਉਹ ਤੇਰੇ ਲੋਕਾਂ ਦੀ ਗਿਣਤੀ ਵੀ ਕਰ ਸੱਕਣਗੇ।