Ecclesiastes 10:6
ਮੂਰਖ ਬੰਦਿਆਂ ਨੂੰ ਮਹੱਤਵਪੂਰਣ ਥਾਵਾਂ ਮਿਲਦੀਆਂ ਹਨ, ਜਦੋਂ ਕਿ ਅਮੀਰ ਆਦਮੀਆਂ ਨੂੰ ਉਹ ਨੌਕਰੀਆਂ ਮਿਲਦੀਆਂ ਹਨ ਜਿਹੜੀਆਂ ਮਹਰ੍ਰਵਪੂਰਣ ਨਹੀਂ।
Ecclesiastes 10:6 in Other Translations
King James Version (KJV)
Folly is set in great dignity, and the rich sit in low place.
American Standard Version (ASV)
folly is set in great dignity, and the rich sit in a low place.
Bible in Basic English (BBE)
The foolish are placed in high positions, but men of wealth are kept low.
Darby English Bible (DBY)
folly is set in great dignities, but the rich sit in a low place.
World English Bible (WEB)
Folly is set in great dignity, and the rich sit in a low place.
Young's Literal Translation (YLT)
He hath set the fool in many high places, And the rich in a low place do sit.
| Folly | נִתַּ֣ן | nittan | nee-TAHN |
| is set | הַסֶּ֔כֶל | hassekel | ha-SEH-hel |
| in great | בַּמְּרוֹמִ֖ים | bammĕrômîm | ba-meh-roh-MEEM |
| dignity, | רַבִּ֑ים | rabbîm | ra-BEEM |
| rich the and | וַעֲשִׁירִ֖ים | waʿăšîrîm | va-uh-shee-REEM |
| sit | בַּשֵּׁ֥פֶל | baššēpel | ba-SHAY-fel |
| in low place. | יֵשֵֽׁבוּ׃ | yēšēbû | yay-shay-VOO |
Cross Reference
Proverbs 28:12
ਜਦੋਂ ਧਰਮੀ ਲੋਕ ਜਿੱਤਦੇ ਹਨ ਤਾਂ ਹਰ ਕੋਈ ਪ੍ਰਸੰਨ ਹੁੰਦਾ ਹੈ। ਪਰ ਜਦੋਂ ਦੁਸ਼ਟ ਲੋਕਾਂ ਨੂੰ ਸ਼ਕਤੀ ਮਿਲਦੀ ਹੈ ਹਰ ਕੋਈ ਛੁਪਣਗਾਹਾਂ ਵਿੱਚ ਚੱਲਿਆ ਜਾਂਦਾ ਹੈ।
Esther 3:1
ਹਾਮਾਨ ਦੀ ਯਹੂਦੀਆਂ ਨੂੰ ਤਬਾਹ ਕਰਨ ਦੀ ਯੋਜਨਾ ਇਨ੍ਹਾਂ ਘਟਨਾਵਾਂ ਦੇ ਉਪਰੰਤ ਪਾਤਸ਼ਾਹ ਅਹਸ਼ਵੇਰੋਸ਼ ਨੇ ਹਾਮਾਨ, ਅਗਾਗੀ ਹਮਦਾਬਾ ਦੇ ਪੁੱਤਰ ਨੂੰ ਸਨਮਾਨਿਤ ਕੀਤਾ। ਪਾਤਸ਼ਾਹ ਨੇ ਉਸ ਨੂੰ ਸਾਰੇ ਆਗੂਆਂ ਨਾਲੋਂ ਉਚੇਰਾ ਰੁਤਬਾ ਦਿੱਤਾ।
Proverbs 29:2
ਜਦੋਂ ਧਰਮੀ ਲੋਕ ਤਰੱਕੀ ਕਰਦੇ ਹਨ, ਲੋਕ ਖੁਸ਼ ਹੁੰਦੇ ਹਨ, ਪਰ ਉਦੋਂ ਹੌਂਕੇ ਭਰਦੇ ਹਨ ਜਦੋਂ ਕੋਈ ਦੁਸ਼ਟ ਆਦਮੀ ਰਾਜਾ ਬਣ ਜਾਂਦਾ ਹੈ।
Judges 9:14
“ਅਖੀਰ ਵਿੱਚ ਸਾਰੇ ਰੁੱਖਾਂ ਨੇ ਕੰਡਿਆਲੀ ਝਾੜੀ ਨੂੰ ਆਖਿਆ, ‘ਆ ਸਾਡਾ ਰਾਜਾ ਬਣ ਜਾ।’
1 Kings 12:13
ਤਾਂ ਪਾਤਸ਼ਾਹ ਨੇ ਉਨ੍ਹਾਂ ਲੋਕਾਂ ਨੂੰ ਕੌੜਾ ਜਿਹਾ ਉੱਤਰ ਦਿੱਤਾ ਅਤੇ ਉਨ੍ਹਾਂ ਬਜ਼ੁਰਗਾਂ ਦੀ ਸਲਾਹ ਨੂੰ ਜਿਹੜੀ ਉਨ੍ਹਾਂ ਉਸ ਨੂੰ ਦਿੱਤੀ ਨਾ ਮੰਨਿਆ।
Psalm 12:8
ਉਹ ਮੰਦੇ ਲੋਕ ਇੰਝ ਵਿਖਾਵਾ ਕਰਦੇ ਹਨ ਜਿਵੇਂ ਕਿ ਉਹ ਮਹੱਤਵਪੂਰਣ ਹਨ। ਪਰ ਅਸਲ ਵਿੱਚ ਉਹ ਨਕਲੀ ਮੋਤੀ ਹਨ। ਉਹ ਬਹੁਤ ਮਹਿੰਗੇ ਮੁੱਲ ਦੇ ਲੱਗਦੇ ਹਨ ਪਰ ਅਸਲ ਵਿੱਚ ਕੌੜੀਉਂ ਵੀ ਸਸਤੇ ਹਨ।
Proverbs 28:28
ਜਦੋਂ ਦੁਸ਼ਟ ਲੋਕ ਸ਼ਕਤੀ ਵਿੱਚ ਆਉਂਦੇ ਹਨ, ਲੋਕੀਂ ਖੁਦ ਨੂੰ ਛੁਪਾ ਲੈਂਦੇ ਹਨ, ਪਰ ਜਦੋਂ ਉਹ ਤਬਾਹ ਹੋ ਜਾਂਦੇ ਹਨ, ਉਦੋਂ ਧਰਮੀ ਲੋਕ ਉੱਨਤੀ ਕਰਦੇ ਹਨ।
James 2:3
ਤੁਸੀਂ ਚੰਗੇ ਕੱਪੜਿਆਂ ਵਾਲੇ ਵਿਅਕਤੀ ਵੱਲ ਖਾਸ ਧਿਆਨ ਦਿੰਦੇ ਹੋ। ਤੁਸੀਂ ਆਖਦੇ ਹੋ, “ਆਓ ਇੱਥੇ ਇਸ ਚੰਗੀ ਥਾਂ ਤੇ ਬੈਠੋ?” ਪਰ ਤੁਸੀਂ ਗਰੀਬ ਵਿਅਕਤੀ ਨੂੰ ਕਹੋਂਗੇ, “ਜਾ ਉੱਥੇ ਖੜ੍ਹਾ ਹੋ ਜਾ।” ਜਾਂ “ਥੱਲੇ ਫ਼ਰਸ਼ ਤੇ ਮੇਰੇ ਪੈਰਾਂ ਕੋਲ ਬੈਠ ਜਾ।”