Daniel 8:10
ਉਹ ਛੋਟਾ ਸਿੰਗ ਬਹੁਤ ਵੱਡਾ ਹੋ ਗਿਆ। ਇਹ ਓਨਾ ਚਿਰ ਵੱਧਦਾ ਰਿਹਾ ਜਦੋਂ ਤੀਕ ਕਿ ਉਹ ਅਕਾਸ਼ ਤੱਕ ਨਹੀਂ ਪਹੁੰਚ ਗਿਆ। ਛੋਟੇ ਸਿੰਗ ਨੇ ਕੁਝ ਇੱਕ ਤਾਰਿਆਂ ਨੂੰ ਵੀ ਧਰਤੀ ਉੱਤੇ ਡੇਗ ਦਿੱਤਾ। ਅਤੇ ਇਸਨੇ ਇਨ੍ਹਾਂ ਸਾਰਿਆਂ ਤਾਰਿਆਂ ਨੂੰ ਕੁਚਲ ਦਿੱਤਾ।
Daniel 8:10 in Other Translations
King James Version (KJV)
And it waxed great, even to the host of heaven; and it cast down some of the host and of the stars to the ground, and stamped upon them.
American Standard Version (ASV)
And it waxed great, even to the host of heaven; and some of the host and of the stars it cast down to the ground, and trampled upon them.
Bible in Basic English (BBE)
And it became great, even as high as the army of heaven, pulling down some of the army, even of the stars, to the earth and crushing them under its feet.
Darby English Bible (DBY)
And it became great, even to the host of heaven; and it cast down [some] of the host and of the stars to the ground, and trampled upon them.
World English Bible (WEB)
It grew great, even to the host of the sky; and some of the host and of the stars it cast down to the ground, and trampled on them.
Young's Literal Translation (YLT)
yea, it exerteth unto the host of the heavens, and causeth to fall to the earth of the host, and of the stars, and trampleth them down.
| And it waxed great, | וַתִּגְדַּ֖ל | wattigdal | va-teeɡ-DAHL |
| even to | עַד | ʿad | ad |
| host the | צְבָ֣א | ṣĕbāʾ | tseh-VA |
| of heaven; | הַשָּׁמָ֑יִם | haššāmāyim | ha-sha-MA-yeem |
| and it cast down | וַתַּפֵּ֥ל | wattappēl | va-ta-PALE |
| of some | אַ֛רְצָה | ʾarṣâ | AR-tsa |
| the host | מִן | min | meen |
| and of | הַצָּבָ֥א | haṣṣābāʾ | ha-tsa-VA |
| the stars | וּמִן | ûmin | oo-MEEN |
| ground, the to | הַכּוֹכָבִ֖ים | hakkôkābîm | ha-koh-ha-VEEM |
| and stamped upon | וַֽתִּרְמְסֵֽם׃ | wattirmĕsēm | VA-teer-meh-SAME |
Cross Reference
Isaiah 14:13
ਤੂੰ ਹਮੇਸ਼ਾ ਆਪਣੇ-ਆਪ ਨੂੰ ਆਖਿਆ, “ਮੈਂ ਸਭ ਤੋਂ ਉੱਚੇ ਪਰਮੇਸ਼ੁਰ ਵਾਂਗ ਹੋਵਾਂਗਾ। ਮੈਂ ਉੱਪਰ ਅਕਾਸ਼ ਵੱਲ ਜਾਵਾਂਗਾ। ਮੈਂ ਆਪਣਾ ਤਖਤ ਪਰਮੇਸ਼ੁਰ ਦੇ ਤਾਰਿਆਂ ਦੇ ਉੱਪਰ ਸਥਾਪਿਤ ਕਰਾਂਗਾ। ਮੈਂ ਜ਼ਫ਼ੋਨ ਦੇ ਪਵਿੱਤਰ ਪਰਬਤ ਉੱਤੇ ਬੈਠਾਂਗਾ। ਉਸ ਪਰਬਤ ਉੱਤੇ ਮੈਂ ਦੇਵਤਿਆਂ ਨੂੰ ਮਿਲਾਂਗਾ।
Revelation 12:4
ਅਜਗਰ ਦੀ ਪੂਛ ਨੇ ਅਕਾਸ਼ ਵਿੱਚੋਂ ਇੱਕ ਤਿਹਾਈ ਤਾਰੇ ਕੱਢ ਲਏ ਅਤੇ ਉਨ੍ਹਾਂ ਨੂੰ ਧਰਤੀ ਉੱਤੇ ਸੁੱਟ ਦਿੱਤਾ। ਅਜਗਰ ਗਿਆ ਅਤੇ ਉਸ ਔਰਤ ਅੱਗੇ ਖਲੋ ਗਿਆ ਜੋ ਜਨਮ ਦੇਣ ਵਾਲੀ ਸੀ। ਜਿਵੇਂ ਹੀ ਉਹ ਬੱਚਾ ਪੈਦਾ ਹੋਵੇ ਅਜਗਰ ਉਸ ਔਰਤ ਦੇ ਬੱਚੇ ਨੂੰ ਨਿਗਲ ਜਾਣਾ ਚਾਹੁੰਦਾ ਸੀ।
Daniel 7:7
“ਇਸਤੋਂ ਮਗਰੋਂ, ਮੈਂ ਰਾਤ ਵੇਲੇ ਆਪਣੇ ਦਰਸ਼ਨ ਅੰਦਰ ਦੇਖਿਆ, ਅਤੇ ਓੱਥੇ ਮੇਰੇ ਸਾਹਮਣੇ ਇੱਕ ਚੌਬਾ ਜਾਨਵਰ ਸੀ। ਇਹ ਜਾਨਵਰ ਬੜਾ ਕਮੀਨਾ ਅਤੇ ਭਿਆਨਕ ਦਿਖਾਈ ਦਿੰਦਾ ਸੀ।ਇਹ ਬਹੁਤ ਤਾਕਤਵਰ ਦਿਖਾਈ ਦਿੰਦਾ ਸੀ। ਇਸਦੇ ਲੰਮੇ ਲੋਹੇ ਦੇ ਦੰਦ ਸਨ। ਇਹ ਜਾਨਵਰ ਆਪਣੇ ਸ਼ਿਕਾਰਾਂ ਨੂੰ ਕੁਚਲ ਦਿੰਦਾ ਸੀ ਤੇ ਖਾ ਜਾਂਦਾ ਸੀ। ਅਤੇ ਇਹ ਜਾਨਵਰ ਆਪਣੇ ਸ਼ਿਕਾਰ ਦੇ ਬਚੇ ਖੁਚੇ ਹਿਸਿਆਂ ਨੂੰ ਪੈਰਾਂ ਹੇਠਾਂ ਲਿਤਾੜਦਾ ਸੀ। ਇਹ ਚੌਬਾ ਜਾਨਵਰ ਉਨ੍ਹਾਂ ਸਾਰੇ ਜਾਨਵਰਾਂ ਨਾਲੋਂ ਵੱਖਰਾ ਸੀ ਜਿਨ੍ਹਾਂ ਨੂੰ ਮੈਂ ਇਸ ਤੋਂ ਪਹਿਲਾਂ ਦੇਖਿਆ ਸੀ। ਜਾਨਵਰ ਦੇ ਦਸ ਸਿੰਗ ਸਨ।
Daniel 8:7
ਮੈਂ ਬੱਕਰੇ ਨੂੰ ਮੇਢੇ ਵੱਲ ਭਜਦਿਆਂ ਦੇਖਿਆ। ਬੱਕਰਾ ਬਹੁਤ ਗੁੱਸੇ ਵਿੱਚ ਸੀ। ਇਸਨੇ ਮੇਢੇ ਦੇ ਦੋਵੇਂ ਸਿੰਗ ਤੋੜ ਦਿੱਤੇ। ਮੇਢਾ ਬੱਕਰੇ ਨੂੰ ਰੋਕ ਨਹੀਂ ਸੀ ਸੱਕਿਆ। ਬੱਕਰੇ ਨੇ ਮੇਢੇ ਨੂੰ ਧਰਤੀ ਉੱਤੇ ਡੇਗ ਦਿੱਤਾ।ਫੇਰ ਬੱਕਰੇ ਨੇ ਮੇਢੇ ਨੂੰ ਕੁਚਲ ਦਿੱਤਾ। ਮੇਢੇ ਨੂੰ ਬੱਕਰੇ ਤੋਂ ਬਚਾਉਣ ਵਾਲਾ ਕੋਈ ਨਹੀਂ ਸੀ।
Daniel 11:28
“‘ਉੱਤਰੀ ਰਾਜਾ ਆਪਣੇ ਦੇਸ ਵਿੱਚ ਬਹੁਤ ਦੌਲਤ ਲੈ ਕੇ ਵਾਪਸ ਪਰਤੇਗਾ। ਫ਼ੇਰ ਉਹ ਪਵਿੱਤਰ ਇਕਰਾਰਨਾਮੇ ਦੇ ਵਿਰੁੱਧ ਮੰਦੀਆਂ ਗੱਲਾਂ ਕਰਨ ਦਾ ਨਿਆਂ ਕਰੇਗਾ। ਉਹ ਉਹੀ ਗੱਲਾਂ ਕਰੇਗਾ ਜਿਸਦੀ ਉਸ ਨੇ ਯੋਜਨਾ ਬਣਾਈ ਸੀ, ਅਤੇ ਫ਼ੇਰ ਉਹ ਆਪਣੇ ਦੇਸ਼ ਵਾਪਸ ਚੱਲਾ ਜਾਵੇਗਾ।
Daniel 8:24
ਇਹ ਰਾਜਾ ਬਹੁਤ ਤਾਕਤਵਰ ਹੋਵੇਗਾ-ਪਰ ਪਹਿਲੇ ਰਾਜੇ ਜਿੰਨਾ ਮਜਬੂਤ ਨਹੀਂ ਹੋਵੇਗਾ। ਇਹ ਰਾਜਾ ਭਿਆਨਕ ਤਬਾਹੀ ਲਿਆਵੇਗਾ। ਉਹ ਆਪਣੇ ਹਰ ਕੰਮ ਵਿੱਚ ਸਫ਼ਲ ਹੋਵੇਗਾ। ਉਹ ਤਾਕਤਵਰ ਲੋਕਾਂ ਨੂੰ ਤਬਾਹ ਕਰ ਦੇਵੇਗਾ-ਪਰਮੇਸ਼ੁਰ ਦੇ ਖਾਸ ਬੰਦਿਆਂ ਨੂੰ ਵੀ।
Daniel 11:30
ਕਿੱਤੀਮ ਤੋਂ ਜਹਾਜ਼ ਆਉਣਗੇ ਅਤੇ ਉੱਤਰੀ ਰਾਜੇ ਦੇ ਖਿਲਾਫ਼ ਲੜਨਗੇ। ਉਹ ਉਨ੍ਹਾਂ ਜਹਾਜ਼ਾਂ ਨੂੰ ਆਉਂਦਿਆਂ ਦੇਖੇਗਾ ਅਤੇ ਭੈਭੀਤ ਹੋ ਜਾਵੇਗਾ। ਫ਼ੇਰ ਉਹ ਵਾਪਸ ਮੁੜੇਗਾ ਅਤੇ ਆਪਣਾ ਗੁੱਸਾ ਪਵਿੱਤਰ ਇਕਰਾਰਨਾਮੇ ਦੇ ਵਿਰੁੱਧ ਕੱਢੇਗਾ। ਉਹ ਵਾਪਸ ਮੁੜੇਗਾ ਅਤੇ ਉਨ੍ਹਾਂ ਲੋਕਾਂ ਨੂੰ ਸਬਕ ਸਿੱਖਾਵੇਗਾ ਜਿਹੜੇ ਪਵਿੱਤਰ ਇਕਰਾਰਨਾਮੇ ਉੱਤੇ ਚੱਲਣਾ ਛੱਡ ਚੁੱਕੇ ਹੋਣਗੇ।
Daniel 11:33
“‘ਉਹ ਸਿਆਣੇ ਗੁਰੂ ਹੋਰਨਾਂ ਲੋਕਾਂ ਨੂੰ ਇਹ ਸਮਝਣ ਵਿੱਚ ਸਹਾਇਤਾ ਕਰਨਗੇ ਕਿ ਕੀ ਵਾਪਰ ਰਿਹਾ ਹੈ। ਪਰ ਉਨ੍ਹਾਂ ਸਿਆਣੇ ਲੋਕਾਂ ਨੂੰ ਵੀ ਸਜ਼ਾ ਭੁਗਤਣੀ ਪਵੇਗੀ ਉਨ੍ਹਾਂ ਸਿਆਣਿਆਂ ਵਿੱਚੋਂ ਕੁਝ ਤਲਵਾਰਾਂ ਨਾਲ ਮਾਰੇ ਜਾਣਗੇ। ਉਨ੍ਹਾਂ ਵਿੱਚੋਂ ਕੁਝ ਸਾੜੇ ਜਾਣਗੇ, ਜਾਂ ਬੰਦੀ ਬਣਾਏ ਜਾਣਗੇ। ਉਨ੍ਹਾਂ ਵਿੱਚੋਂ ਕੁਝ ਇੱਕਨਾਂ ਦੇ ਘਰ ਅਤੇ ਵਸਤਾਂ ਖੋਹ ਲੇ ਜਾਣਗੇ। ਇਹ ਗੱਲਾਂ ਬੋੜੇ ਸਮੇਂ ਲਈ ਹੀ ਵਾਪਰਨਗੀਆਂ।