Daniel 1:2
ਯਹੋਵਾਹ ਨੇ ਨਬੂਕਦਨੱਸਰ ਨੂੰ ਯਹੂਦਾਹ ਦੇ ਰਾਜੇ ਯਹੋਯਾਕੀਮ ਨੂੰ ਹਰਾਉਣ ਦੀ ਇਜਾਜ਼ਤ ਦੇ ਦਿੱਤੀ। ਨਬੂਕਦਨੱਸਰ ਪਰਮੇਸ਼ੁਰ ਦੇ ਮੰਦਰ ਵਿੱਚੋਂ ਪਲੇਟਾਂ ਅਤੇ ਹੋਰ ਸਾਰੀਆਂ ਚੀਜ਼ਾਂ ਚੁੱਕ ਕੇ ਲੈ ਗਿਆ। ਉਹ ਇਨ੍ਹਾਂ ਚੀਜ਼ਾਂ ਨੂੰ ਸ਼ੀਨਾਰ ਦੀ ਧਰਤੀ ਤੇ ਲੈ ਗਿਆ। ਨਬੂਕਦਨੱਸਰ ਨੇ ਉਹ ਚੀਜ਼ਾਂ ਆਪਣੇ ਬੁੱਤਾਂ ਦੇ ਦੇਵਤਿਆਂ ਦੇ ਮੰਦਰ ਵਿੱਚ ਰੱਖ ਦਿੱਤੀਆਂ।
And the Lord | וַיִּתֵּן֩ | wayyittēn | va-yee-TANE |
gave | אֲדֹנָ֨י | ʾădōnāy | uh-doh-NAI |
בְּיָד֜וֹ | bĕyādô | beh-ya-DOH | |
Jehoiakim | אֶת | ʾet | et |
king | יְהוֹיָקִ֣ים | yĕhôyāqîm | yeh-hoh-ya-KEEM |
of Judah | מֶֽלֶךְ | melek | MEH-lek |
into his hand, | יְהוּדָ֗ה | yĕhûdâ | yeh-hoo-DA |
part with | וּמִקְצָת֙ | ûmiqṣāt | oo-meek-TSAHT |
of the vessels | כְּלֵ֣י | kĕlê | keh-LAY |
house the of | בֵית | bêt | vate |
of God: | הָֽאֱלֹהִ֔ים | hāʾĕlōhîm | ha-ay-loh-HEEM |
into carried he which | וַיְבִיאֵ֥ם | waybîʾēm | vai-vee-AME |
the land | אֶֽרֶץ | ʾereṣ | EH-rets |
of Shinar | שִׁנְעָ֖ר | šinʿār | sheen-AR |
house the to | בֵּ֣ית | bêt | bate |
of his god; | אֱלֹהָ֑יו | ʾĕlōhāyw | ay-loh-HAV |
brought he and | וְאֶת | wĕʾet | veh-ET |
the vessels | הַכֵּלִ֣ים | hakkēlîm | ha-kay-LEEM |
treasure the into | הֵבִ֔יא | hēbîʾ | hay-VEE |
house | בֵּ֖ית | bêt | bate |
of his god. | אוֹצַ֥ר | ʾôṣar | oh-TSAHR |
אֱלֹהָֽיו׃ | ʾĕlōhāyw | ay-loh-HAIV |
Cross Reference
2 Chronicles 36:7
ਨਬੂਕਦਨੱਸਰ ਯਹੋਵਾਹ ਦੇ ਮੰਦਰ ਵਿੱਚੋਂ ਵੀ ਕੁਝ ਚੀਜ਼ਾਂ ਚੁੱਕ ਕੇ ਲੈ ਗਿਆ ਅਤੇ ਉਹ ਉਨ੍ਹਾਂ ਵਸਤਾਂ ਨੂੰ ਉੱਥੋਂ ਚੁਕਾਅ ਕੇ ਬਾਬਲ ਨੂੰ ਲੈ ਗਿਆ।
Zechariah 5:11
ਦੂਤ ਨੇ ਮੈਨੂੰ ਦੱਸਿਆ, “ਉਹ ਇਸ ਲਈ ਸ਼ਿਨਆਰ ਵਿੱਚ ਇੱਕ ਘਰ ਉਸਾਰਨ ਲਈ ਜਾ ਰਹੀਆਂ ਹਨ। ਉਹ ਘਰ ਉਸਾਰ ਲੈਣਗੀਆਂ ਅਤੇ ਫਿਰ ਇਹ ਨਾਪਣ ਦੀ ਬਾਲਟੀ।”
Genesis 11:2
ਲੋਕ ਪੂਰਬ ਤੋਂ ਚੱਲ ਪਏ। ਉਨ੍ਹਾਂ ਨੇ ਸ਼ਿਨਾਰ ਦੇ ਦੇਸ਼ ਵਿੱਚ ਇੱਕ ਮੈਦਾਨ ਦੀ ਖੋਜ ਕੀਤੀ। ਲੋਕ ਉੱਥੇ ਰਹਿਣ ਲਈ ਟਿਕ ਗਏ।
Judges 16:23
ਫ਼ਲਿਸਤੀ ਲੋਕਾਂ ਦੇ ਹਾਕਮ ਜਸ਼ਨ ਮਨਾਉਣ ਲਈ ਇਕੱਠੇ ਹੋਕੇ ਆ ਗਏ। ਉਹ ਆਪਣੇ ਦੇਵਤੇ ਦਾਗੋਨ ਅੱਗੇ ਇੱਕ ਵੱਡੀ ਬਲੀ ਚੜ੍ਹਾਉਣ ਜਾ ਰਹੇ ਸਨ। ਉਨ੍ਹਾਂ ਨੇ ਆਖਿਆ, “ਸਾਡੇ ਦੇਵਤੇ ਨੇ ਸਾਡੇ ਦੁਸ਼ਮਣ ਸਮਸੂਨ ਨੂੰ ਹਰਾਉਣ ਵਿੱਚ ਸਾਡੀ ਸਹਾਇਤਾ ਕੀਤੀ ਹੈ।”
1 Samuel 5:2
ਫ਼ਲਿਸਤੀਆਂ ਨੇ ਪਵਿੱਤਰ ਸੰਦੂਕ ਨੂੰ ਦਾਗੋਨ ਦੇ ਘਰ ਵਿੱਚ ਲਿਆਕੇ ਦਾਗੋਨ ਕੋਲ ਰੱਖਿਆ।
Isaiah 11:11
ਉਸ ਸਮੇਂ, ਮੇਰਾ ਪ੍ਰਭੂ ਫ਼ੇਰ ਇੱਕ ਵਾਰੀ ਉਨ੍ਹਾਂ ਲੋਕਾਂ ਕੋਲੋ ਪਹੁੰਚੇਗਾ ਜਿਹੜੇ ਪਿੱਛੇ ਰਹਿ ਗਏ ਹਨ। ਅਜਿਹਾ ਦੂਸਰੀ ਵਾਰ ਹੋਵੇਗਾ ਜਦੋਂ ਪਰਮੇਸ਼ੁਰ ਨੇ ਅਜਿਹੀ ਗੱਲ ਕੀਤੀ ਹੈ। ਇਹ ਪਰਮੇਸ਼ੁਰ ਦੇ ਉਹ ਲੋਕ ਹਨ ਜਿਹੜੇ ਅੱਸ਼ੂਰ, ਉੱਤਰੀ ਮਿਸਰ, ਦੱਖਣੀ ਮਿਸਰ, ਇਥੋਮੀਆ, ਏਲਾਮ, ਬਾਬਲ, ਹਮਾਬ ਅਤੇ ਦੁਨੀਆਂ ਦੇ ਸਾਰੇ ਦੂਰ ਦੁਰਾਡੇ ਦੇਸ਼ਾਂ ਵਿੱਚ ਬਚੇ ਹੋਏ ਹਨ।
Isaiah 42:24
ਕਿਸ ਨੇ ਲੋਕਾਂ ਨੂੰ ਯਾਕੂਬ ਅਤੇ ਇਸਰਾਏਲ ਦੀ ਦੌਲਤ ਲੁੱਟਣ ਦਿੱਤੀ? ਇਸਦੀ ਇਜਾਜ਼ਤ ਉਨ੍ਹਾਂ ਨੂੰ ਪਰਮੇਸ਼ੁਰ ਨੇ ਦਿੱਤੀ! ਅਸੀਂ ਯਹੋਵਾਹ ਦੇ ਖਿਲਾਫ਼ ਪਾਪ ਕੀਤਾ। ਇਸ ਲਈ ਯਹੋਵਾਹ ਨੇ ਲੋਕਾਂ ਨੂੰ ਇਜਾਜ਼ਤ ਦੇ ਦਿੱਤੀ ਉਹ ਸਾਡੀ ਦੌਲਤ ਲੈ ਜਾਣ। ਇਸਰਾਏਲ ਦੇ ਲੋਕਾਂ ਨੇ ਉਸ ਤਰ੍ਹਾਂ ਜਿਉਣਾ ਨਹੀਂ ਚਾਹਿਆ ਜਿਵੇਂ ਯਹੋਵਾਹ ਦੀ ਰਜ਼ਾ ਸੀ। ਇਸਰਾਏਲ ਦੇ ਲੋਕਾਂ ਨੇ ਉਸਦੀ ਸਿੱਖਿਆ ਨਹੀਂ ਸੁਣੀ।
Jeremiah 27:19
ਸਰਬ ਸ਼ਕਤੀਮਾਨ ਯਹੋਵਾਹ ਉਨ੍ਹਾਂ ਚੀਜ਼ਾਂ ਬਾਰੇ ਇਹ ਆਖਦਾ ਹੈ ਜਿਹੜੀਆਂ ਹਾਲੇ ਵੀ ਯਰੂਸ਼ਲਮ ਵਿੱਚ ਬਚੀਆਂ ਹੋਈਆਂ ਹਨ। ਮੰਦਰ ਵਿੱਚ ਬਮਲੇ ਹਨ, ਕਾਂਸੀ ਦਾ ਸਮੁੰਦਰ ਹੈ, ਹਿਲਣ ਵਾਲੇ ਸਟੈਁਡ ਅਤੇ ਹੋਰ ਚੀਜ਼ਾਂ ਹਨ। ਬਾਬਲ ਦੇ ਰਾਜੇ ਨਬੂਕਦਨੱਸਰ ਨੇ ਉਹ ਚੀਜ਼ਾਂ ਯਰੂਸ਼ਲਮ ਵਿੱਚ ਛੱਡ ਦਿੱਤੀਆਂ।
Jeremiah 51:44
ਮੈਂ ਬਾਬਲ ਦੇ ਝੂਠੇ ਦੇਵਤੇ ਬਆਲ ਨੂੰ ਸਜ਼ਾ ਦੇਵਾਂਗਾ। ਮੈਂ ਉਸ ਨੂੰ ਉਨ੍ਹਾਂ ਲੋਕਾਂ ਨੂੰ ਉਗਲ ਦੇਣ ਦਾ ਹੁਕਮ ਦੇਵਾਂਗਾ, ਜਿਨ੍ਹਾਂ ਨੂੰ ਉਸ ਨੇ ਨਿਗਲਿਆ ਸੀ। ਬਾਬਲ ਦੀ ਕੰਧ ਢਹਿ ਢੇਰੀ ਹੋ ਜਾਵੇਗੀ। ਅਤੇ ਕੌਮਾਂ ਬਾਬਲ ਨੂੰ ਆਉਣੋ ਰੁਕ ਜਾਣਗੀਆਂ।
Daniel 2:37
ਰਾਜਨ, ਤੁਸੀਂ ਸਭ ਤੋਂ ਮਹੱਤਵਪੂਰਣ ਰਾਜੇ ਹੋ। ਅਕਾਸ਼ ਦੇ ਪਰਮੇਸ਼ੁਰ ਨੇ ਤੁਹਾਨੂੰ ਰਾਜ, ਸ਼ਕਤੀ, ਤਾਕਤ ਅਤੇ ਪਰਤਾਪ ਬਖਸ਼ਿਆ ਹੈ।
Genesis 10:10
ਨਿਮਰੋਦ ਦਾ ਰਾਜ ਬਾਬਲ, ਅਰਕ, ਅੱਕਦ ਅਤੇ ਕਲਨੇਹ ਵਿੱਚੋਂ ਸ਼ੁਰੂ ਹੋਇਆ, ਜੋ ਕਿ ਸ਼ਿਨਾਰ ਦੀ ਧਰਤੀ ਵਿੱਚ ਸਨ।
Habakkuk 1:16
ਉਸ ਦਾ ਜਾਲ ਉਸ ਨੂੰ ਅਮੀਰ ਬਣਾਉਂਦਾ ਹੈ ਤੇ ਉਹ ਵੱਧੀਆ ਭੋਜਨ ਖਾਂਦਾ ਹੈ। ਇਉਂ ਜਾਲ ਹੀ ਉਸਦੀ ਉਪਾਸਨਾ ਬਣ ਜਾਂਦਾ ਹੈ ਇਉਂ ਆਪਣੇ ਜਾਲ ਦੀ ਪ੍ਰਸ਼ੰਸਾ ਵਿੱਚ ਉਹ ਬਲੀਆਂ ਚੜ੍ਹਾਉਂਦਾ ਅਤੇ ਧੂਪਾਂ ਧੁਖਾਉਂਦਾ ਹੈ।
Deuteronomy 32:30
ਕੀ ਇੱਕਲਾ ਬੰਦਾ 1,000 ਬੰਦਿਆ ਨੂੰ ਭਜਾ ਸੱਕਦਾ ਹੈ? ਕੀ ਦੋ ਬੰਦੇ 10,000 ਬੰਦਿਆ ਨੂੰ ਭਜਾ ਸੱਕਦੇ ਹਨ? ਇਹ ਉਦੋਂ ਹੀ ਵਾਪਰੇਗਾ ਜਦੋਂ ਯਹੋਵਾਹ ਉਨ੍ਹਾਂ ਨੂੰ ਉਨ੍ਹਾਂ ਦਿਆਂ ਦੁਸ਼ਮਣਾ ਨੂੰ ਸੌਂਪ ਦੇਵੇਗਾ ਇਹ ਉਦੋਂ ਹੀ ਵਾਪਰੇਗਾ ਜੇ ਉਨ੍ਹਾਂ ਦੀ ਚੱਟਾਨ (ਪਰਮੇਸ਼ੁਰ) ਉਨ੍ਹਾਂ ਨੂੰ ਗੁਲਾਮਾ ਵਾਂਗ ਵੇਚ ਦੇਵੇਗੀ!
Judges 2:14
ਯਹੋਵਾਹ ਇਸਰਾਏਲ ਦੇ ਲੋਕਾਂ ਨਾਲ ਨਾਰਾਜ਼ ਸੀ। ਇਸ ਲਈ ਯਹੋਵਾਹ ਦੇ ਦੁਸ਼ਮਣਾਂ ਨੂੰ ਇਸਰਾਏਲ ਦੇ ਲੋਕਾਂ ਉੱਤੇ ਹਮਲਾ ਕਰਨ ਅਤੇ ਉਨ੍ਹਾਂ ਨੂੰ ਲੁੱਟਣ ਦਿੱਤਾ। ਯਹੋਵਾਹ ਨੇ ਉਨ੍ਹਾਂ ਦੇ ਆਲੇ-ਦੁਆਲੇ ਰਹਿੰਦੇ ਦੁਸ਼ਮਣਾ ਕੋਲੋਂ ਉਨ੍ਹਾਂ ਨੂੰ ਹਰਾਇਆ। ਇਸਰਾਏਲ ਦੇ ਲੋਕ ਹੋਰ ਵੱਧੇਰੇ ਆਪਣੇ-ਆਪ ਨੂੰ ਆਪਣੇ ਦੁਸ਼ਮਣਾਂ ਕੋਲੋਂ ਨਾ ਬਚਾ ਸੱਕੇ।
Judges 3:8
ਯਹੋਵਾਹ ਇਸਰਾਏਲ ਦੇ ਲੋਕਾਂ ਨਾਲ ਨਾਰਾਜ਼ ਸੀ। ਯਹੋਵਾਹ ਨੇ ਮੇਸੋਪੋਤਾਮੀਆਂ ਦੇ ਰਾਜੇ ਕੂਸ਼ਨ ਰਿਸ਼ਾਤੈਮ ਨੂੰ ਇਜਾਜ਼ਤ ਦੇ ਦਿੱਤੀ ਕਿ ਇਸਰਾਏਲ ਦੇ ਲੋਕਾਂ ਨੂੰ ਹਰਾ ਦੇਵੇ ਅਤੇ ਉਨ੍ਹਾਂ ਉੱਤੇ ਹਕੂਮਤ ਕਰੇ। ਇਸਰਾਏਲ ਦੇ ਲੋਕ ਉਸ ਰਾਜੇ ਦੀ ਹਕੂਮਤ ਵਿੱਚ ਅੱਠ ਸਾਲ ਰਹੇ।
Judges 4:2
ਇਸ ਲਈ ਯਹੋਵਾਹ ਨੇ ਕਨਾਨ ਦੇ ਰਾਜੇ ਯਾਬੀਨ ਨੂੰ ਇਸਰਾਏਲ ਦੇ ਲੋਕਾਂ ਨੂੰ ਹਰਾਉਣ ਦੀ ਇਜਾਜ਼ਤ ਦੇ ਦਿੱਤੀ। ਯਾਬੀਨ ਹਸੋਰ ਨਾਮ ਦੇ ਸ਼ਹਿਰ ਵਿੱਚ ਰਾਜ ਕਰਦਾ ਸੀ। ਸੀਸਰਾ ਨਾਮ ਦਾ ਇੱਕ ਆਦਮੀ ਰਾਜੇ ਯਾਬੀਨ ਦੀ ਫ਼ੌਜ ਦਾ ਕਮਾਂਡਰ ਸੀ। ਸੀਸਰਾ ਹਰੋਸ਼ਥ ਹਾਗੋਯਿਮ ਨਾਮ ਦੇ ਕਸਬੇ ਵਿੱਚ ਰਹਿੰਦਾ ਸੀ।
1 Samuel 31:9
ਤਾਂ ਉਨ੍ਹਾਂ ਨੇ ਉਸਦਾ ਸਿਰ ਵੱਢ ਸੁੱਟਿਆ ਅਤੇ ਉਸ ਦੇ ਸ਼ਸਤਰ ਲਾਹਕੇ ਫ਼ਲਿਸਤੀਆਂ ਦੇ ਦੇਸ਼ ਵਿੱਚ ਭੇਜ ਦਿੱਤੇ ਜੋ ਉਹ ਉਨ੍ਹਾਂ ਬੁੱਤਾਂ ਦੇ ਮੰਦਰਾਂ ਵਿੱਚ ਅਤੇ ਲੋਕਾਂ ਵਿੱਚ ਉਸਦਾ ਢੰਡੋਰਾ ਫ਼ੇਰਨ।
Ezra 1:7
ਕੋਰਸ਼ ਪਾਤਸ਼ਾਹ ਨੇ ਵੀ ਯਹੋਵਾਹ ਦੇ ਮੰਦਰ ਦੇ ਉਨ੍ਹਾਂ ਭਾਂਡਿਆਂ ਨੂੰ ਕੱਢਵਾਇਆ, ਜਿਨ੍ਹਾਂ ਨੂੰ ਨਬੂਕਦਨ੍ਨਸਰ ਯਰੂਸ਼ਲਮ ਤੋਂ ਲੈ ਆਇਆ ਸੀ ਤੇ ਆਪਣੇ ਦੇਵਤਿਆਂ ਦੇ ਮੰਦਰ ਵਿੱਚ ਰੱਖਿਆ ਹ੍ਹੋਇਆਂ ਸੀ।
Psalm 106:41
ਪਰਮੇਸ਼ੁਰ ਨੇ ਆਪਣੇ ਬੰਦਿਆਂ ਨੂੰ ਪਰਾਈਆਂ ਕੌਮਾਂ ਦੇ ਹਵਾਲੇ ਕਰ ਦਿੱਤਾ। ਪਰਮੇਸ਼ੁਰ ਨੇ ਉਨ੍ਹਾਂ ਦੇ ਦੁਸ਼ਮਣਾਂ ਨੂੰ ਉਨ੍ਹਾਂ ਉੱਤੇ ਰਾਜ ਕਰਨ ਦਿੱਤਾ।
Daniel 5:2
ਜਦੋਂ ਰਾਜਾ ਆਪਣੀ ਮੈਅ ਪੀ ਰਿਹਾ ਸੀ, ਉਸ ਨੇ ਆਪਣੇ ਸੇਵਾਦਾਰਾਂ ਨੂੰ ਸੋਨੇ ਅਤੇ ਚਾਂਦੀ ਦੇ ਪਿਆਲੇ ਲਿਆਉਣ ਦਾ ਹੁਕਮ ਦਿੱਤਾ। ਇਹ ਓਹੀ ਪਿਆਲੇ ਸਨ ਜਿਹੜੇ ਉਸ ਦੇ ਪਿਤਾ ਨਬੂਕਦਨੱਸਰ ਨੇ ਯਰੂਸ਼ਲਮ ਦੇ ਮੰਦਰ ਵਿੱਚੋਂ ਲਿਆਂਦੇ ਸਨ, ਤਾਂ ਜੋ ਰਾਜੇ, ਉਸ ਦੇ ਅਧਿਕਾਰੀ, ਉਸ ਦੀਆਂ ਪਤਨੀਆਂ ਅਤੇ ਉਸ ਦੇ ਸੇਵਕ ਉਨ੍ਹਾਂ ਪਿਆਲਿਆਂ ਵਿੱਚ ਮੈਅ ਪੀ ਸੱਕਣ।
Daniel 5:18
“ਰਾਜਨ, ਅੱਤ ਮਹਾਨ ਪਰਮੇਸ਼ੁਰ ਨੇ ਤੇਰੇ ਪਿਤਾ ਜੀ ਨਬੂਕਦਨੱਸਰ ਨੂੰ ਬਹੁਤ ਮਹਾਨ ਅਤੇ ਸ਼ਕਤੀਸ਼ਾਲੀ ਰਾਜਾ ਬਣਾਇਆ। ਪਰਮੇਸ਼ੁਰ ਨੇ ਉਸ ਨੂੰ ਬਹੁਤ ਮਹੱਤਵਪੂਰਣ ਬਣਾਇਆ।
Deuteronomy 28:49
ਦੁਸ਼ਮਣ ਕੌਮ ਦਾ ਸਰਾਪ “ਯਹੋਵਾਹ ਤੁਹਾਡੇ ਖਿਲਾਫ਼ ਲੜਨ ਲਈ ਦੂਰ ਦੁਰਾਡਿਉਂ ਇੱਕ ਕੌਮ ਲਿਆਵੇਗਾ। ਤੁਸੀਂ ਉਨ੍ਹਾਂ ਦੀ ਬੋਲੀ ਨਹੀਂ ਸਮਝੋਂਗੇ। ਉਹ ਤੁਹਾਡੇ ਉੱਪਰ ਇੱਕ ਬਾਜ਼ ਵਾਂਗ ਵਾਰ ਕਰਨਗੇ।