Lamentations 4:18
ਸਾਡੇ ਦੁਸ਼ਮਣ ਸਾਨੂੰ ਹਰ ਸਮੇਂ ਤਲਾਸ਼ਦੇ ਰਹੇ। ਅਸੀਂ ਗਲੀਆਂ ਵਿੱਚ ਵੀ ਨਹੀਂ ਨਿਕਲ ਸੱਕਦੇ ਸਾਂ। ਸਾਡਾ ਅੰਤ ਨੇੜੇ ਆ ਗਿਆ। ਸਾਡਾ ਸਮਾਂ ਮੁੱਕ ਗਿਆ ਸੀ। ਸਾਡਾ ਅੰਤ ਆ ਗਿਆ!
Lamentations 4:18 in Other Translations
King James Version (KJV)
They hunt our steps, that we cannot go in our streets: our end is near, our days are fulfilled; for our end is come.
American Standard Version (ASV)
They hunt our steps, so that we cannot go in our streets: Our end is near, our days are fulfilled; for our end is come.
Bible in Basic English (BBE)
They go after our steps so that we may not go in our streets: our end is near, our days are numbered; for our end has come.
Darby English Bible (DBY)
They hunted our steps, that we could not go in our streets: our end is near, our days are fulfilled; for our end is come.
World English Bible (WEB)
They hunt our steps, so that we can't go in our streets: Our end is near, our days are fulfilled; for our end is come.
Young's Literal Translation (YLT)
They have hunted our steps from going in our broad-places, Near hath been our end, fulfilled our days, For come hath our end.
| They hunt | צָד֣וּ | ṣādû | tsa-DOO |
| our steps, | צְעָדֵ֔ינוּ | ṣĕʿādênû | tseh-ah-DAY-noo |
| go cannot we that | מִלֶּ֖כֶת | milleket | mee-LEH-het |
| in our streets: | בִּרְחֹבֹתֵ֑ינוּ | birḥōbōtênû | beer-hoh-voh-TAY-noo |
| end our | קָרַ֥ב | qārab | ka-RAHV |
| is near, | קִצֵּ֛ינוּ | qiṣṣênû | kee-TSAY-noo |
| our days | מָלְא֥וּ | molʾû | mole-OO |
| fulfilled; are | יָמֵ֖ינוּ | yāmênû | ya-MAY-noo |
| for | כִּי | kî | kee |
| our end | בָ֥א | bāʾ | va |
| is come. | קִצֵּֽנוּ׃ | qiṣṣēnû | kee-tsay-NOO |
Cross Reference
Amos 8:2
ਯਹੋਵਾਹ ਨੇ ਮੈਨੂੰ ਆਖਿਆ, “ਆਮੋਸ, ਤੂੰ ਕੀ ਵੇਖਦਾ ਹੈਂ?” ਮੈਂ ਕਿਹਾ, “ਗਰਮੀ ਦੀ ਰੁੱਤ ਦੇ ਫਲਾਂ ਦੀ ਇੱਕ ਟੋਕਰੀ।” ਫ਼ਿਰ ਯਹੋਵਾਹ ਨੇ ਮੈਨੂੰ ਆਖਿਆ, “ਮੇਰੇ ਲੋਕਾਂ (ਇਸਰਾਏਲੀਆਂ) ਦਾ ਅੰਤ ਆ ਗਿਆ ਹੈ। ਮੈਂ ਹੋਰ ਉਨ੍ਹਾਂ ਦੇ ਪਾਪਾਂ ਨੂੰ ਨਹੀਂ ਨਕਾਰਾਂਗਾ।
Ezekiel 7:2
ਉਸ ਨੇ ਆਖਿਆ, “ਹੁਣ, ਆਦਮੀ ਦੇ ਪੁੱਤਰ, ਇੱਥੇ ਯਹੋਵਾਹ ਮੇਰੇ ਪ੍ਰਭੂ ਦਾ ਇੱਕ ਸੰਦੇਸ਼ ਹੈ। ਇਹ ਸੰਦੇਸ਼ ਇਸਰਾਏਲ ਦੀ ਧਰਤੀ ਲਈ ਹੈ। “ਅੰਤ। ਅੰਤ ਆ ਰਿਹਾ ਹੈ। ਸਾਰਾ ਦੇਸ ਤਬਾਹ ਹੋ ਜਾਵੇਗਾ।
Lamentations 3:52
ਉਹ ਲੋਕ ਬਿਨਾ ਕਾਰਣ ਹੀ ਮੇਰੇ ਦੁਸ਼ਮਣ ਸਨ ਪਰ ਉਨ੍ਹਾਂ ਇੱਕ ਪੰਛੀ ਵਾਂਗ ਮੇਰਾ ਸ਼ਿਕਾਰ ਕੀਤਾ।
Jeremiah 16:16
“ਮੈਂ ਛੇਤੀ ਹੀ ਬਹੁਤ ਸਾਰੇ ਮਛੇਰਿਆਂ ਨੂੰ ਇਸ ਧਰਤੀ ਤੇ ਬੁਲਾਵਾਂਗਾ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ, “ਉਹ ਮਛੇਰੇ ਯਹੂਦਾਹ ਦੇ ਲੋਕਾਂ ਨੂੰ ਫ਼ੜ ਲੈਣਗੇ। ਇਸ ਗੱਲ ਦੇ ਵਾਪਰਨ ਤੋਂ ਮਗਰੋਂ ਮੈਂ ਬਹੁਤ ਸਾਰੇ ਸ਼ਿਕਾਰੀਆਂ ਨੂੰ ਇਸ ਦੇਸ਼ ਵਿੱਚ ਦੱਸਾਂਗਾ। ਉਹ ਸ਼ਿਕਾਰੀ ਯਹੂਦਾਹ ਦੇ ਲੋਕਾਂ ਦਾ ਹਰ ਪਰਬਤ ਅਤੇ ਪਹਾੜੀ ਉੱਤੇ ਅਤੇ ਚੱਟਾਨਾਂ ਦੀਆਂ ਝੀਬਾਂ ਵਿੱਚ ਸ਼ਿਕਾਰ ਕਰਨਗੇ।
Ezekiel 12:27
“ਆਦਮੀ ਦੇ ਪੁੱਤਰ, ਇਸਰਾਏਲ ਦੇ ਲੋਕ ਇਹ ਸੋਚਦੇ ਹਨ ਕਿ ਜਿਹੜੇ ਵੀ ਦਰਸ਼ਨ ਮੈਂ ਤੈਨੂੰ ਦਿਖਾਉਂਦਾ ਹਾਂ ਉਹ ਦੂਰ ਭਵਿੱਖ ਦੇ ਕਿਸੇ ਆਉਣ ਵਾਲੇ ਸਮੇਂ ਲਈ ਹਨ। ਉਹ ਸੋਚਦੇ ਹਨ ਕਿ ਜੋ ਗੱਲਾਂ ਤੂੰ ਕਰ ਰਿਹਾ ਹੈਂ ਉਹ ਹੁਣ ਤੋਂ ਬਹੁਤ-ਬਹੁਤ ਵਰ੍ਹੇ ਬਾਦ ਵਾਪਰਨਗੀਆਂ।
Ezekiel 12:22
“ਆਦਮੀ ਦੇ ਪੁੱਤਰ, ਲੋਕ ਇਸਰਾਏਲ ਦੀ ਧਰਤੀ ਬਾਰੇ ਇਹ ਕਹਾਉਤ ਕਿਉਂ ਕਹਿੰਦੇ ਹਨ: ‘ਦਿਨ ਲੰਘੇ ਜਾ ਰਹੇ ਹਨ ਪਰ ਕੋਈ ਦਰਸ਼ਨ ਪੂਰਾ ਨਹੀਂ ਹੋ ਰਿਹਾ।’
Jeremiah 52:7
ਉਸ ਦਿਨ ਬਾਬਲ ਦੀ ਫ਼ੌਜ ਨੇ ਯਰੂਸ਼ਲਮ ਉੱਤੇ ਧਾਵਾ ਬੋਲ ਦਿੱਤਾ। ਯਰੂਸ਼ਲਮ ਦੇ ਫ਼ੌਜੀ ਭੱਜ ਗਏ। ਉਹ ਰਾਤ ਵੇਲੇ ਸ਼ਹਿਰ ’ਚੋਂ ਨਿਕਲ ਗਏ। ਉਹ ਦੋ ਕੰਧਾਂ ਵਿੱਚਕਾਰਲੇ ਦਰਵਾਜ਼ੇ ਰਾਹੀਂ ਬਾਹਰ ਨਿਕਲ ਗਏ। ਦਰਵਾਜ਼ਾ ਰਾਜੇ ਦੇ ਬਾਗ਼ ਨੇੜੇ ਸੀ। ਭਾਵੇਂ ਬਾਬਲ ਦੀ ਫ਼ੌਜ ਨੇ ਸ਼ਹਿਰ ਦੁਆਲੇ ਘੇਰਾ ਪਾਇਆ ਹੋਇਆ ਸੀ ਪਰ ਯਰੂਸ਼ਲਮ ਦੇ ਫ਼ੌਜੀ ਤਾਂ ਵੀ ਭੱਜ ਗਏ। ਉਹ ਮਾਰੂਬਲ ਵੱਲ ਦੌੜ ਗਏ।
Jeremiah 51:33
ਯਹੋਵਾਹ ਸਰਬ ਸ਼ਕਤੀਮਾਨ, ਇਸਰਾਏਲ ਦੇ ਲੋਕਾਂ ਦਾ ਪਰਮੇਸੁਰ ਆਖਦਾ ਹੈ: “ਬਾਬਲ ਇੱਕ ਛੜਨ ਵਾਲਾ ਮੈਦਾਨ ਹੈ, ਫ਼ਸਲ ਵੇਲੇ ਲੋਕ ਦਾਣਿਆਂ ਤੋਂ ਤੂੜੀ ਨੂੰ ਵੱਖ ਕਰਨ ਲਈ ਅਨਾਜ ਨੂੰ ਕੁੱਟਦੇ ਨੇ ਅਤੇ ਬਾਬਲ ਨੂੰ ਕੁਟ੍ਟਣ ਦਾ ਸਮਾਂ ਵੀ ਛੇਤੀ ਆ ਰਿਹਾ ਹੈ।”
Jeremiah 39:4
ਯਹੂਦਾਹ ਦੇ ਰਾਜੇ ਸਿਦਕੀਯਾਹ ਨੇ ਬਾਬਲ ਦੇ ਉਨ੍ਹਾਂ ਅਧਿਕਾਰੀਆਂ ਨੂੰ ਦੇਖਿਆ, ਇਸ ਲਈ ਉਹ ਆਪਣੇ ਸਿਪਾਹੀਆਂ ਨਾਲ ਦੂਰ ਭੱਜ ਗਿਆ। ਉਨ੍ਹਾਂ ਨੇ ਰਾਤ ਵੇਲੇ ਯਰੂਸ਼ਲਮ ਨੂੰ ਛੱਡਿਆ। ਉਹ ਰਾਜੇ ਦੇ ਬਾਗ਼ ਵਿੱਚੋਂ ਹੁੰਦੇ ਹੋਏ ਅਤੇ ਉਸ ਦਰਵਾਜ਼ੇ ਵਿੱਚੋਂ ਹੁੰਦੇ ਹੋਏ ਬਾਹਰ ਚੱਲੇ ਗਏ ਜਿਹੜਾ ਦੋ ਦੀਵਾਰਾਂ ਦੇ ਵਿੱਚਕਾਰ ਸੀ। ਫ਼ੇਰ ਉਹ ਮਾਰੂਬਲ ਵੱਲ ਚੱਲੇ ਗਏ।
Jeremiah 1:12
ਯਹੋਵਾਹ ਨੇ ਮੈਨੂੰ ਆਖਿਆ, “ਤੂੰ ਬਹੁਤ ਠੀਕ-ਠੀਕ ਦੇਖਿਆ ਹੈ। ਮੈਂ ਇਹ ਵੇਖਣ ਲਈ ਤੱਕ ਰਿਹਾ ਹਾਂ ਕਿ ਜੋ ਮੈਂ ਐਲਾਨਿਆ ਸੀ ਵਾਪਰੇਗਾ।”
Psalm 140:11
ਯਹੋਵਾਹ, ਉਨ੍ਹਾਂ ਝੂਠਿਆ ਨੂੰ ਨਾ ਜਿਉਣ ਦਿਉ। ਉਨ੍ਹਾਂ ਮੰਦੇ ਲੋਕਾਂ ਨਾਲ ਮੰਦੀਆਂ ਗੱਲਾਂ ਵਾਪਰਨ ਦਿਉ।
Job 10:16
ਜੇ ਮੈਨੂੰ ਕੋਈ ਸਫਲਤਾ ਮਿਲਦੀ ਹੈ ਤੇ ਮੈਂ ਮਾਣ ਮਹਿਸੂਸ ਸੱਕਦਾ ਹਾਂ ਤੁਸੀਂ ਮੇਰਾ ਪਿੱਛਾ ਕਰਦੇ ਹੋ ਜਿਵੇਂ ਕੋਈ ਸ਼ੇਰ ਦਾ ਸ਼ਿਕਾਰ ਕਰਦਾ ਹੈ। ਤੁਸੀਂ ਦੋਬਾਰਾ ਆਪਣੀ ਤਾਕਤ ਮੇਰੇ ਵਿਰੁੱਧ ਦਰਸਾਉਂਦੇ ਹੋ।
2 Kings 25:4
ਨਬੂਕਦਨੱਸਰ ਦੀ ਫ਼ੌਜ ਨੇ ਅਖੀਰ ਸ਼ਹਿਰ ਦੀ ਉਹ ਦੀਵਾਰ ਢਾਹ ਦਿੱਤੀ। ਉਸ ਰਾਤ ਸਿਦਕੀਯਾਹ ਪਾਤਸ਼ਾਹ ਅਤੇ ਉਸ ਦੇ ਸਰਦਾਰ ਉੱਥੋਂ ਭੱਜ ਨਿਕਲੇ। ਉਨ੍ਹਾਂ ਨੇ ਭੱਜਣ ਲਈ ਦੁਹਰੀਆਂ ਦੀਵਾਰਾਂ ਦੇ ਵਿੱਚੋਂ ਦੀ ਜੋ ਗੁਪਤ ਫ਼ਾਟਕ ਸੀ ਉਸਦੀ ਵਰਤੋਂ ਕੀਤੀ। ਇਹ ਰਾਹ ਪਾਤਸ਼ਾਹ ਦੇ ਬਾਗ਼ਾਂ ਵਿੱਚੋਂ ਦੀ ਸੀ। ਦੁਸ਼ਮਣ ਫ਼ੌਜ ਨੇ ਸਾਰੇ ਸ਼ਹਿਰ ਨੂੰ ਘੇਰਾ ਪਾਇਆ ਹੋਇਆ ਸੀ ਪਰ ਸਿਦਕੀਯਾਹ ਤੇ ਉਸ ਦੇ ਸਰਦਾਰ ਉਜਾੜ ਦੇ ਰਾਹ ਤੋਂ ਭੱਜ ਕੇ ਬਚ ਨਿਕਲੇ।
1 Samuel 24:14
ਇਸਰਾਏਲ ਦਾ ਪਾਤਸ਼ਾਹ ਕਿਸ ਦੇ ਮਗਰ ਲੱਗਾ ਹੋਇਆ ਹੈ ਕਿਸੇ ਦੇ ਖਿਲਾਫ਼ ਲੜ ਰਿਹਾ ਹੈ? ਕੀ ਤੂੰ ਭਲਾ ਇੱਕ ਮੋਏ ਹੋਏ ਕੁੱਤੇ ਜਾਂ ਪਿੱਸੂ ਦਾ ਪਿੱਛਾ ਕਰ ਰਿਹਾ ਹੈ?