Lamentations 3:23 in Punjabi

Punjabi Punjabi Bible Lamentations Lamentations 3 Lamentations 3:23

Lamentations 3:23
ਹਰ ਸਵੇਰੇ ਉਹ ਇਸ ਨੂੰ ਨਵੇਂ ਤਰੀਕਿਆਂ ਨਾਲ ਦਰਸਾਉਂਦਾ ਹੈ! ਯਹੋਵਾਹ ਜੀ, ਤੁਸੀਂ ਕਿੰਨੇ ਸੱਚੇ ਅਤੇ ਵਫ਼ਾਦਾਰ ਹੋ।

Lamentations 3:22Lamentations 3Lamentations 3:24

Lamentations 3:23 in Other Translations

King James Version (KJV)
They are new every morning: great is thy faithfulness.

American Standard Version (ASV)
They are new every morning; great is thy faithfulness.

Bible in Basic English (BBE)
They are new every morning; great is your good faith.

Darby English Bible (DBY)
they are new every morning: great is thy faithfulness.

World English Bible (WEB)
They are new every morning; great is your faithfulness.

Young's Literal Translation (YLT)
New every morning, abundant `is' thy faithfulness.

They
are
new
חֲדָשִׁים֙ḥădāšîmhuh-da-SHEEM
every
morning:
לַבְּקָרִ֔יםlabbĕqārîmla-beh-ka-REEM
great
רַבָּ֖הrabbâra-BA
is
thy
faithfulness.
אֱמוּנָתֶֽךָ׃ʾĕmûnātekāay-moo-na-TEH-ha

Cross Reference

Psalm 30:5
ਪਰਮੇਸ਼ੁਰ ਗੁੱਸੇ ਸੀ, ਇਸ ਲਈ ਫ਼ੈਸਲਾ “ਮੌਤ” ਸੀ। ਪਰ ਉਸ ਨੇ ਆਪਣਾ ਪਿਆਰ ਦਰਸਾਇਆ, ਅਤੇ ਉਸ ਨੇ ਮੈਨੂੰ “ਜੀਵਨ ਦੀ ਅਸੀਸ” ਦਿੱਤੀ। ਰਾਤ ਵੇਲੇ ਮੈਂ ਰੋਂਦਾ ਹੋਇਆ ਲੇਟਿਆ ਸਾਂ। ਅਗਲੀ ਸਵੇਰ, ਮੈਂ ਪ੍ਰਸੰਨ ਸਾਂ ਤੇ ਗਾ ਰਿਹਾ ਸਾਂ।

Hebrews 10:23
ਸਾਨੂੰ ਉਸ ਉਮੀਦ ਨੂੰ ਕਸ ਕੇ ਫ਼ੜ ਲੈਣਾ ਚਾਹੀਦਾ ਹੈ ਜਿਹੜੀ ਸਾਨੂੰ ਮਿਲੀ ਹੋਈ ਹੈ। ਅਤੇ ਸਾਨੂੰ ਕਦੇ ਵੀ ਆਪਣੀ ਉਮੀਦ ਬਾਰੇ ਲੋਕਾਂ ਨੂੰ ਦੱਸਣ ਤੋਂ ਖੁੰਝਣਾ ਨਹੀਂ ਚਾਹੀਦਾ। ਸਾਨੂੰ ਯਕੀਨ ਹੋਣਾ ਚਾਹੀਦਾ ਹੈ ਕਿ ਪਰਮੇਸ਼ੁਰ ਉਹ ਕਰੇਗਾ ਜਿਸਦਾ ਉਸ ਨੇ ਵਾਇਦਾ ਕੀਤਾ ਹੈ।

Zephaniah 3:5
ਪਰ ਪਰਮੇਸ਼ੁਰ ਅਜੇ ਵੀ ਉਸੇ ਸ਼ਹਿਰ ਵਿੱਚ ਹੈ। ਉਹ ਸਿਰਫ ਚੰਗਿਆਈ ਹੀ ਕਰਦਾ ਹੈ। ਉਹ ਕਦੇ ਵੀ ਕੁਝ ਬੁਰਾ ਨਹੀਂ ਕਰਦਾ ਤੇ ਹਮੇਸ਼ਾ ਆਪਣੇ ਲੋਕਾਂ ਦੀ ਮਦਦ ਕਰਦਾ ਹੈ। ਹਰ ਸਵੇਰ ਉਹ ਆਪਣਾ ਨਿਆਉਂ ਪ੍ਰਗਟ ਕਰਦਾ। ਪਰ ਉਹ ਦੁਸ਼ਟ ਲੋਕ ਆਪਣੀਆਂ ਬਦ-ਕਰਨੀਆਂ ਤੋਂ ਸ਼ਰਨਸਾਰ ਨਹੀਂ ਹਨ।

Isaiah 33:2
“ਹੇ ਯਹੋਵਾਹ, ਕਿਰਪਾ ਕਰਕੇ ਸਾਡੇ ਉੱਪਰ ਮਿਹਰਬਾਨ ਹੋ। ਅਸੀਂ ਤੁਹਾਡੀ ਸਹਾਇਤਾ ਲਈ ਇੰਤਜ਼ਾਰ ਕੀਤਾ ਹੈ। ਯਹੋਵਾਹ ਜੀ, ਸਾਨੂੰ ਹਰ ਸਵੇਰੇ ਤਾਕਤ ਦਿਓ। ਸਾਨੂੰ ਬਚਾਓ ਜਦੋਂ ਵੀ ਅਸੀਂ ਮੁਸੀਬਤ ਵਿੱਚ ਹੋਈੇ।

Psalm 36:5
ਯਹੋਵਾਹ, ਤੁਹਾਡਾ ਸੱਚਾ ਪਿਆਰ ਆਕਾਸ਼ ਨਾਲੋਂ ਉੱਚੇਰਾ ਹੈ। ਤੁਹਾਡੀ ਵਫ਼ਾਦਾਰੀ ਬੱਦਲਾਂ ਤੋਂ ਉਚੇਰੀ ਹੈ।

Hebrews 6:18
ਇਹ ਦੋ ਗੱਲਾਂ ਕਦੇ ਵੀ ਨਹੀਂ ਬਦਲਣਗੀਆਂ। ਜਦੋਂ ਵੀ ਪਰਮੇਸ਼ੁਰ ਕੁਝ ਆਖਦਾ ਹੈ, ਉਹ ਝੂਠ ਨਹੀਂ ਬੋਲਦਾ ਅਤੇ ਜਦੋਂ ਉਹ ਕੌਲ ਕਰਦਾ ਹੈ, ਉਹ ਕਦੀ ਵੀ ਝੂਠ ਨਹੀਂ ਬੋਲੇਗਾ। ਇਸ ਲਈ ਅਸੀਂ ਸੁਰੱਖਿਆ ਲਈ ਪਰਮੇਸ਼ੁਰ ਕੋਲ ਭੱਜ ਪਏ ਹਾਂ, ਇਸ ਗੱਲ ਨੇ ਸਾਨੂੰ ਬਹੁਤ ਦਿਲਾਸਾ ਦਿੱਤਾ ਹੈ। ਇਹ ਦੋਵੇ ਗੱਲਾਂ ਸਾਨੂੰ ਦਿਲਾਸਾ ਅਤੇ ਤਾਕਤ ਦਿੰਦੀਆਂ ਹਨ, ਤਾਂ ਜੋ ਅਸੀਂ ਉਸ ਉਮੀਦ ਨੂੰ ਜਾਰੀ ਰੱਖੀਏ ਜਿਹੜੀ ਸਾਨੂੰ ਪਰਮੇਸ਼ੁਰ ਦੁਆਰਾ ਦਿੱਤੀ ਗਈ ਸੀ

Titus 1:2
ਇਹ ਵਿਸ਼ਵਾਸ ਅਤੇ ਉਹ ਗਿਆਨ ਸਾਡੇ ਸਦੀਪਕ ਜੀਵਨ ਦੀ ਆਸ ਤੋਂ ਆਉਂਦਾ ਹੈ। ਪਰਮੇਸ਼ੁਰ ਨੇ ਆਦਿਕਾਲ ਤੋਂ ਪਹਿਲਾਂ ਹੀ ਸਾਡੇ ਲਈ ਇਸ ਤਰ੍ਹਾਂ ਦੇ ਜੀਵਨ ਦਾ ਕਰਾਰ ਕੀਤਾ ਸੀ ਅਤੇ ਪਰਮੇਸ਼ੁਰ ਝੂਠ ਨਹੀਂ ਆਖਦਾ।

Psalm 146:6
ਯਹੋਵਾਹ ਨੇ ਸਵਰਗ ਅਤੇ ਧਰਤੀ ਨੂੰ ਸਾਜਿਆ। ਯਹੋਵਹ ਨੇ ਸਮੁੰਦਰ ਅਤੇ ਉਸ ਵਿੱਚਲੀ ਹਰ ਸ਼ੈਅ ਨੂੰ ਸਾਜਿਆ, ਯਹੋਵਾਹ ਉਸ ਨੂੰ ਸਦਾ ਲਈ ਬਚਾਵੇਗਾ।

Psalm 89:33
ਪਰ ਮੈਂ ਉਨ੍ਹਾਂ ਲੋਕਾਂ ਤੋਂ ਆਪਣਾ ਪਿਆਰ ਕਦੀ ਨਹੀਂ ਖੋਹਾਂਗਾ। ਮੈਂ ਸਦਾ ਉਨ੍ਹਾਂ ਦਾ ਵਫ਼ਾਦਾਰ ਰਹਾਂਗਾ।

Psalm 89:1
ਅਜ਼ਰਾਂਹੀ ਦੇ ਏਥਾਨ ਦਾ ਭਗਤੀ ਗੀਤ। ਮੈਂ ਹਮੇਸ਼ਾ ਯਹੋਵਾਹ ਦੇ ਪਿਆਰ ਬਾਰੇ ਗਾਵਾਂਗਾ। ਮੈਂ ਸਦਾ-ਸਦਾ ਲਈ ਉਸਦੀ ਵਫ਼ਾਦਾਰੀ ਗਾਵਾਂਗਾ।

Exodus 34:6
ਯਹੋਵਾਹ ਮੂਸਾ ਦੇ ਅਗਿਓ ਲੰਘਿਆ ਅਤੇ ਆਖਿਆ, “ਯਾਹਵੇਹ, ਯਹੋਵਾਹ, ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈ। ਯਹੋਵਾਹ ਨੂੰ ਛੇਤੀ ਗੁੱਸਾ ਨਹੀਂ ਆਉਂਦਾ। ਯਹੋਵਾਹ ਮਹਾਨ ਪਿਆਰ ਨਾਲ ਭਰਪੂਰ ਹੈ। ਯਹੋਵਾਹ ਉੱਤੇ ਭਰੋਸਾ ਕੀਤਾ ਜਾ ਸੱਕਦਾ ਹੈ।