Job 25:2
“ਪਰਮੇਸ਼ੁਰ ਹਾਕਮ ਹੈ। ਉਸ ਤੋਂ ਭੈਭੀਤ ਹੋਣਾ ਚਾਹੀਦਾ ਹੈ। ਉਹ ਆਪਣੇ ਰਾਜ ਵਿੱਚ ਸ਼ਾਂਤੀ ਉੱਪਰ ਰੱਖਦਾ ਹੈ।
Job 25:2 in Other Translations
King James Version (KJV)
Dominion and fear are with him, he maketh peace in his high places.
American Standard Version (ASV)
Dominion and fear are with him; He maketh peace in his high places.
Bible in Basic English (BBE)
Rule and power are his; he makes peace in his high places.
Darby English Bible (DBY)
Dominion and fear are with him; he maketh peace in his high places.
Webster's Bible (WBT)
Dominion and fear are with him, he maketh peace in his high places.
World English Bible (WEB)
"Dominion and fear are with him; He makes peace in his high places.
Young's Literal Translation (YLT)
The rule and fear `are' with Him, Making peace in His high places.
| Dominion | הַמְשֵׁ֣ל | hamšēl | hahm-SHALE |
| and fear | וָפַ֣חַד | wāpaḥad | va-FA-hahd |
| are with | עִמּ֑וֹ | ʿimmô | EE-moh |
| maketh he him, | עֹשֶׂ֥ה | ʿōśe | oh-SEH |
| peace | שָׁ֝ל֗וֹם | šālôm | SHA-LOME |
| in his high places. | בִּמְרוֹמָֽיו׃ | bimrômāyw | beem-roh-MAIV |
Cross Reference
Colossians 1:20
ਮਸੀਹ ਰਾਹੀ ਪਰਮੇਸ਼ੁਰ ਸਾਰੀਆਂ ਚੀਜ਼ਾਂ, ਧਰਤੀ ਉੱਤੇ ਦੀਆਂ ਅਤੇ ਸਵਰਗ ਵਿੱਚ ਦੀਆਂ ਚੀਜ਼ਾਂ, ਫ਼ੇਰ ਆਪਣੇ ਵੱਲ ਵਾਪਸ ਲਿਆਉਣੀਆਂ ਚਾਹੁੰਦਾ ਸੀ। ਪਰਮੇਸ਼ੁਰ ਨੇ ਸ਼ਾਂਤੀ ਬਨਾਉਣ ਦੁਆਰਾ ਮਸੀਹ ਦੇ ਲਹੂ ਰਾਹੀਂ, ਜੋ ਸਲੀਬ ਉੱਤੇ ਡੁਲ੍ਹਿਆ ਸੀ, ਸਾਰੀਆਂ ਚੀਜ਼ਾਂ ਦਾ ਮੇਲ ਮਿਲਾਪ ਕਰਾ ਦਿੱਤਾ।
Revelation 6:16
ਲੋਕਾਂ ਨੇ ਪਹਾੜਾਂ ਅਤੇ ਚੱਟਾਨਾਂ ਨੂੰ ਆਖਿਆ, “ਸਾਡੇ ਉੱਪਰ ਡਿੱਗ ਪਵੋ। ਸਾਨੂੰ ਉਸਤੋਂ ਲਕੋ ਲਵੋ ਜਿਹੜਾ ਤਖਤ ਤੇ ਬੈਠਦਾ ਹੈ ਅਤੇ ਲੇਲੇ ਦੇ ਗੁੱਸੇ ਤੋਂ ਲਕੋ ਲਵੋ।
Jude 1:25
ਕੇਵਲ ਉਹ ਹੀ ਪਰਮੇਸ਼ੁਰ ਹੈ। ਉਹੀ ਹੈ ਜਿਹੜਾ ਸਾਨੂੰ ਬਚਾਉਂਦਾ ਹੈ। ਸਾਡੇ ਪ੍ਰਭੂ ਯਿਸੂ ਮਸੀਹ ਰਾਹੀਂ ਭੂਤਕਾਲ, ਵਰਤਮਾਨ ਅਤੇ ਸਦੀਵੀ ਮਹਿਮਾ, ਮਹਾਨਤਾ, ਸ਼ਕਤੀ ਅਤੇ ਅਧਿਕਾਰ ਉਸੇ ਦਾ ਹੋਵੇ। ਆਮੀਨ।
Ephesians 2:16
ਮਸੀਹ ਨੇ ਸਲੀਬ ਤੇ ਮਰਕੇ ਇਨ੍ਹਾਂ ਦੋਹਾਂ ਸਮੂਹਾਂ ਵਿੱਚਲੀ ਨਫ਼ਰਤ ਦਾ ਅੰਤ ਕਰ ਦਿੱਤਾ ਹੈ। ਜਦੋਂ ਦੋ ਸਮੂਹ ਇੱਕ ਸਰੀਰ ਬਣ ਗਏ, ਉਹ ਵਾਪਸ ਉਨ੍ਹਾਂ ਨੂੰ ਪਰਮੇਸ਼ੁਰ ਕੋਲ ਲੈ ਆਇਆ। ਇਹ ਮਸੀਹ ਨੇ ਸਲੀਬ ਉੱਤੇ ਆਪਣੀ ਮੌਤ ਰਾਹੀਂ ਕੀਤਾ।
Ephesians 1:20
ਇਹ ਮਹਾਨ ਸ਼ਕਤੀ ਉਹੀ ਹੈ ਜਿਹੜੀ ਪਰਮੇਸ਼ੁਰ ਨੇ ਮਸੀਹ ਨੂੰ ਮੌਤ ਤੋਂ ਜਿਵਾਲਣ ਲਈ ਵਰਤੀ ਸੀ। ਪਰਮੇਸ਼ੁਰ ਨੇ ਮਸੀਹ ਨੂੰ ਸਵਰਗੀ ਥਾਵਾਂ ਵਿੱਚ ਆਪਣੇ ਸੱਜੇ ਪਾਸੇ ਬਿਠਾਇਆ।
2 Corinthians 5:18
ਇਹ ਸਾਰਾ ਕੁਝ ਪਰਮੇਸ਼ੁਰ ਵੱਲੋਂ ਹੈ। ਪਰਮੇਸ਼ੁਰ ਨੇ ਮਸੀਹ ਦੇ ਰਾਹੀਂ ਸਾਡੇ ਅਤੇ ਆਪਣੇ ਵਿੱਚਕਾਰ ਸ਼ਾਂਤੀ ਦਾ ਸੰਬੰਧ ਜੋੜਿਆ ਹੈ। ਅਤੇ ਪਰਮੇਸ਼ੁਰ ਨੇ ਸਾਨੂੰ ਲੋਕਾਂ ਅਤੇ ਉਸ ਵਿੱਚਕਾਰ ਸ਼ਾਂਤੀ ਬਨਾਉਣ ਦਾ ਕੰਮ ਦਿੱਤਾ ਹੈ।
Matthew 28:18
ਫ਼ਿਰ ਯਿਸੂ ਉਨ੍ਹਾਂ ਕੋਲ ਆਇਆ ਅਤੇ ਆਖਿਆ, “ਸਵਰਗ ਅਤੇ ਧਰਤੀ ਦੇ ਸਾਰੇ ਅਧਿਕਾਰ ਮੈਨੂੰ ਦਿੱਤੇ ਗਏ ਹਨ।
Daniel 4:34
ਫ਼ੇਰ ਉਸ ਸਮੇਂ ਦੇ ਅੰਤ ਉੱਤੇ, ਮੈਂ, ਨਬੂਕਦਨੱਸਰ ਨੇ ਅਕਾਸ਼ ਵੱਲ ਦੇਖਿਆ। ਅਤੇ ਮੇਰੀ ਬੋਧ-ਸ਼ਕਤੀ ਮੇਰੇ ਕੋਲ ਵਾਪਸ ਪਰਤ ਆਈ। ਫ਼ੇਰ ਮੈਂ ਅੱਤ ਮਹਾਨ ਪਰਮੇਸ਼ੁਰ ਦੀ ਉਸਤਤ ਕੀਤੀ। ਮੈਂ ਉਸ, ਸਦਾ ਰਹਿਣ ਵਾਲੇ ਨੂੰ, ਆਦਰ ਅਤੇ ਪਰਤਾਪ ਦਿੱਤਾ। ਹਕੂਮਤ ਕਰਦਾ ਹੈ ਪਰਮੇਸ਼ੁਰ ਸਦਾ ਲਈ! ਬਣੀ ਰਹਿੰਦੀ ਹੈ ਬਾਦਸ਼ਾਹੀ ਉਸਦੀ ਪੀੜੀਆਂ ਤੀਕ।
Jeremiah 10:6
ਯਹੋਵਾਹ ਜੀ, ਇੱਥੇ ਤੁਹਾਡਾ ਜਿਹਾ ਕੋਈ ਨਹੀਂ! ਤੁਸੀਂ ਮਹਾਨ ਹੋ। ਤੁਹਾਡਾ ਨਾਮ ਮਹਾਨ ਅਤੇ ਸ਼ਕਤੀਸ਼ਾਲੀ ਹੈ!
Isaiah 57:19
ਮੈਂ ਉਨ੍ਹਾਂ ਨੂੰ ਇੱਕ ਨਵਾਂ ਸ਼ਬਦ ‘ਅਮਨ’ ਸਿੱਖਾਵਾਂਗਾ। ਮੈਂ ਆਪਣੇ ਨਜ਼ਦੀਕੀ ਲੋਕਾਂ ਨੂੰ ਅਤੇ ਉਨ੍ਹਾਂ ਲੋਕਾਂ ਨੂੰ ਅਮਨ ਦੇਵਾਂਗਾ ਜਿਹੜੇ ਬਹੁਤ ਦੂਰ ਨੇ। ਮੈਂ ਉਨ੍ਹਾਂ ਲੋਕਾਂ ਨੂੰ ਅਰੋਗ ਕਰਾਂਗਾ!” ਯਹੋਵਾਹ ਨੇ ਖੁਦ ਇਹ ਗੱਲਾਂ ਆਖੀਆਂ ਨੇ।
Isaiah 57:15
ਪਰਮੇਸ਼ੁਰ ਉੱਚਾ ਅਤੇ ਉੱਠਿਆ ਹੋਇਆ ਹੈ। ਪਰਮੇਸ਼ੁਰ ਸਦਾ ਜਿਉਂਦਾ ਹੈ। ਪਰਮੇਸ਼ੁਰ ਦਾ ਨਾਮ ਪਵਿੱਤਰ ਹੈ। ਪਰਮੇਸ਼ੁਰ ਆਖਦਾ ਹੈ, “ਮੈਂ ਉੱਚੀ ਪਵਿੱਤਰ ਥਾਂ ਉੱਤੇ ਰਹਿੰਦਾ ਹਾਂ, ਪਰ ਉਨ੍ਹਾਂ ਲੋਕਾਂ ਨਾਲ ਵੀ ਜਿਹੜੇ ਉਦਾਸ ਅਤੇ ਨਿਮਾਣੇ ਹਨ। ਮੈਂ ਉਨ੍ਹਾਂ ਲੋਕਾਂ ਨੂੰ ਨਵਾਂ ਜੀਵਨ ਦੇਵਾਂਗਾ ਜਿਹੜੇ ਆਪਣੇ ਆਤਮੇ ਵਿੱਚ ਨਿਮਾਣੇ ਹਨ। ਮੈਂ ਉਨ੍ਹਾਂ ਲੋਕਾਂ ਨੂੰ ਜੀਵਨ ਦੇਵਾਂਗਾ, ਜਿਹੜੇ ਆਪਣੇ ਦਿਲਾਂ ਅੰਦਰ ਉਦਾਸ ਨੇ।
Psalm 99:1
ਯਹੋਵਾਹ ਰਾਜਾ ਹੈ। ਇਸ ਲਈ ਕੌਮਾਂ ਨੂੰ ਡਰ ਨਾਲ ਕੰਬਣ ਦਿਉ। ਪਰਮੇਸ਼ੁਰ ਤੇਜ਼ ਦੇ ਕਰੂਬੀਆਂ ਉੱਤੇ ਰਾਜੇ ਵਾਂਗ ਬੈਠਾ ਹੈ। ਇਸ ਲਈ ਦੁਨੀਆਂ ਨੂੰ ਡਰ ਨਾਲ ਕੰਬਣ ਦਿਉ।
Job 40:9
ਕੀ ਤੇਰੇ ਬਾਜ਼ੂ ਇੰਨੇ ਤਾਕਤਵਰ ਹਨ ਜਿਵੇਂ ਪਰਮੇਸ਼ੁਰ ਦਾ ਬਾਜ਼ੂ ਹੈਂ? ਕੀ ਤੇਰੀ ਆਵਾਜ਼ ਪਰਮੇਸ਼ੁਰ ਦੀ ਆਵਾਜ਼ ਵਰਗੀ ਹੈ ਜਿਹੜੀ ਗਰਜ ਵਾਂਗ ਉੱਚੀ ਹੈ?
Job 26:5
“ਸੁਤ੍ਤੇ ਹੋਏ ਲੋਕਾਂ ਦੀਆਂ ਰੂਹਾਂ ਧਰਤੀ ਹੇਠਲੇ ਪਾਣੀਆਂ ਅੰਦਰ ਡਰ ਨਾਲ ਕੰਬਦੀਆਂ ਨੇ।
Job 9:2
“ਹਾਂ, ਮੈਂ ਜਾਣਦਾ ਹਾਂ ਕਿ ਜੋ ਤੂੰ ਆਖਦਾ ਸੱਚ ਹੈ। ਪਰ ਕਿਹੜਾ ਆਦਮੀ ਪਰਮੇਸ਼ੁਰ ਨੂੰ ਦਲੀਲਾਂ ਨਾਲ ਜਿੱਤ ਸੱਕਦਾ ਹੈ।
1 Chronicles 29:11
ਹੇ ਯਹੋਵਾਹ, ਪਰਮੇਸ਼ੁਰ, ਮਹਾਨਤਾ, ਸ਼ਕਤੀ, ਪਰਤਾਪ, ਜਿੱਤ ਅਤੇ ਆਦਰ ਤੇਰੇ ਹੀ ਹਨ! ਕਿਉਂ ਕਿ ਧਰਤੀ ਅਤੇ ਆਕਾਸ਼ ਵਿੱਚਲਾ ਸਭ ਕੁਝ ਤੇਰਾ, ਇੱਕਲੇ ਦਾ ਹੀ ਹੈ: ਹੇ ਯਹੋਵਾਹ! ਇਹ ਰਾਜ ਤੇਰਾ ਹੈ ਤੂੰ ਹੀ ਹਰ ਸ਼ੈਅ ਦਾ ਸਰਤਾਜ ਹੈਂ।
Matthew 5:9
ਉਹ ਵਡਭਾਗੇ ਹਨ ਜਿਹੜੇ ਸ਼ਾਂਤੀ ਲਿਆਉਂਦੇ ਹਨ ਕਿਉਂਕਿ ਉਹ ਪਰਮੇਸ਼ੁਰ ਦੇ ਬੱਚੇ ਅਖਵਾਉਣਗੇ।