Isaiah 15:1
ਮੋਆਬ ਨੂੰ ਪਰਮੇਸ਼ੁਰ ਦਾ ਸੰਦੇਸ਼ ਇਹ ਉਦਾਸ ਸੁਨੇਹਾ ਮੋਆਬ ਬਾਰੇ ਹੈ: ਇੱਕ ਰਾਤ ਵਿੱਚ ਫ਼ੌਜਾਂ ਨੇ ਆਰ ਮੋਆਬ ਦੀ ਦੌਲਤ ਲੁੱਟ ਲਈ। ਉਸ ਰਾਤ, ਸ਼ਹਿਰ ਤਬਾਹ ਕੀਤਾ ਗਿਆ ਸੀ। ਇੱਕ ਰਾਤ ਵਿੱਚ ਫੌਜ ਨੇ ਕੀਰ ਮੋਆਬ ਦੀ ਦੌਲਤ ਲੁੱਟ ਲਈ। ਉਸ ਰਾਤ ਸ਼ਹਿਰ ਤਬਾਹ ਕੀਤਾ ਗਿਆ ਸੀ।
Isaiah 15:1 in Other Translations
King James Version (KJV)
The burden of Moab. Because in the night Ar of Moab is laid waste, and brought to silence; because in the night Kir of Moab is laid waste, and brought to silence;
American Standard Version (ASV)
The burden of Moab. For in a night Ar of Moab is laid waste, `and' brought to nought; for in a night Kir of Moab is laid waste, `and' brought to nought.
Bible in Basic English (BBE)
The word about Moab. For in a night Ar of Moab has become waste, and is seen no longer; for in a night Kir of Moab has become waste, and is seen no longer.
Darby English Bible (DBY)
The burden of Moab: For in the night of being laid waste, Ar of Moab is destroyed; for in the night of being laid waste, Kir of Moab is destroyed!
World English Bible (WEB)
The burden of Moab. For in a night Ar of Moab is laid waste, [and] brought to nothing; for in a night Kir of Moab is laid waste, [and] brought to nothing.
Young's Literal Translation (YLT)
The burden of Moab. Because in a night destroyed was Ar of Moab -- It hath been cut off, Because in a night destroyed was Kir of Moab -- It hath been cut off.
| The burden | מַשָּׂ֖א | maśśāʾ | ma-SA |
| of Moab. | מוֹאָ֑ב | môʾāb | moh-AV |
| Because | כִּ֠י | kî | kee |
| in the night | בְּלֵ֞יל | bĕlêl | beh-LALE |
| Ar | שֻׁדַּ֨ד | šuddad | shoo-DAHD |
| of Moab | עָ֤ר | ʿār | ar |
| is laid waste, | מוֹאָב֙ | môʾāb | moh-AV |
| silence; to brought and | נִדְמָ֔ה | nidmâ | need-MA |
| because | כִּ֗י | kî | kee |
| in the night | בְּלֵ֛יל | bĕlêl | beh-LALE |
| Kir | שֻׁדַּ֥ד | šuddad | shoo-DAHD |
| Moab of | קִיר | qîr | keer |
| is laid waste, | מוֹאָ֖ב | môʾāb | moh-AV |
| and brought to silence; | נִדְמָֽה׃ | nidmâ | need-MA |
Cross Reference
Amos 2:1
ਮੋਆਬ ਲਈ ਸਜ਼ਾ ਯਹੋਵਾਹ ਇਉਂ ਫ਼ੁਰਮਾਉਂਦਾ ਹੈ: “ਮੈਂ ਮੋਆਬ ਦੇ ਲੋਕਾਂ ਨੂੰ ਉਨ੍ਹਾਂ ਦੇ ਅਨੇਕਾਂ ਪਾਪਾਂ ਲਈ ਸਜ਼ਾ ਅਵੱਸ਼ ਦੇਵਾਂਗਾ ਉਨ੍ਹਾਂ ਨੇ ਅਦੋਮ ਦੇ ਪਾਤਸ਼ਾਹ ਦੀਆਂ ਹੱਡੀਆਂ ਨੂੰ ਸਾੜਕੇ ਚੂਨਾ ਕਰ ਦਿੱਤਾ ਸੀ।
Ezekiel 25:8
ਮੋਆਬ ਅਤੇ ਸ਼ੇਈਰ ਦੇ ਵਿਰੱਧ ਭਵਿੱਖਬਾਣੀ ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਆਖਦਾ ਹੈ, “ਮੋਆਬ ਅਤੇ ਸ਼ੇਈਰ ਆਖਦੇ ਹਨ, ‘ਯਹੂਦਾਹ ਦਾ ਪਰਿਵਾਰ ਬਸ ਕਿਸੇ ਹੋਰ ਕੌਮ ਵਰਗਾ ਹੀ ਹੈ।’
Isaiah 11:14
ਪਰ ਇਫ਼ਰਾਈਮ ਅਤੇ ਯਹੂਦਾਹ ਫ਼ਿਲਸਤੀਨੀਆਂ ਉੱਤੇ ਹਮਲਾ ਕਰਨਗੇ।ਉਹ ਇਕੱਠੇ ਪੂਰਬੀਆਂ ਦੀ ਦੌਲਤ ਲੁੱਟਣਗੇ। ਇਫ਼ਰਾਈਮ ਅਤੇ ਯਹੂਦਾਹ, ਅਦੋਮ, ਮੋਆਬ ਅਤੇ ਅੰਮੋਨ ਦੇ ਲੋਕਾਂ ਉੱਤੇ ਹਕੂਮਤ ਕਰਨਗੇ।
Numbers 21:28
ਅੱਗ ਹਸ਼ਬੋਨ ਵਿੱਚ ਲਗੀ ਅੱਗ ਉਸ ਸੀਹੋਨ ਦੇ ਸ਼ਹਿਰ ਅੰਦਰ ਲਗੀ ਅੱਗ ਨੇ ਆਰ, ਮੋਆਬ ਨੂੰ ਤਬਾਹ ਕੀਤਾ। ਇਸਨੇ ਅਰਨੋਨ ਨਦੀ ਦੇ ਉਤਲੀਆਂ ਪਹਾੜੀਆਂ ਸਾੜ ਦਿੱਤੀਆਂ।
Zephaniah 2:8
ਯਹੋਵਾਹ ਆਖਦਾ ਹੈ, “ਮੈਂ ਜਾਣਦਾ ਹਾਂ ਕਿ ਮੋਆਬ ਅਤੇ ਅੰਮੋਨੀਆਂ ਦੇ ਲੋਕਾਂ ਨੇ ਕੀ-ਕੀ ਕੀਤਾ! ਉਨ੍ਹਾਂ ਨੇ ਮੇਰੀ ਪਰਜਾ ਨੂੰ ਸਰਮਿੰਦਿਆਂ ਕੀਤਾ ਅਤੇ ਆਪਣੇ ਰਾਜ ਨੂੰ ਵੱਡਾ ਕਰਨ ਲਈ ਮੇਰੇ ਲੋਕਾਂ ਦੀ ਜ਼ਮੀਨ ਖੋਹ ਲਈ।
Jeremiah 48:1
ਮੋਆਬ ਬਾਰੇ ਇੱਕ ਸੰਦੇਸ਼ ਇਹ ਸੰਦੇਸ਼ ਮੋਆਬ ਦੇ ਦੇਸ਼ ਬਾਰੇ ਹੈ। ਇਹੀ ਹੈ ਜੋ ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦੇ ਲੋਕਾਂ ਦਾ ਪਰਮੇਸ਼ੁਰ ਆਖਦਾ ਹੈ: “ਨਬੋ ਪਰਬਤ ਲਈ ਇਹ ਬਹੁਤ ਬੁਰਾ ਹੋਵੇਗਾ। ਨਬੋ ਪਰਬਤ ਨੂੰ ਤਬਾਹ ਕਰ ਦਿੱਤਾ ਜਾਵੇਗਾ। ਕਿਕਿਯਾਤਾਇਮ ਸ਼ਹਿਰ ਨੂੰ ਨਿਮਾਣਾ ਕੀਤਾ ਜਾਵੇਗਾ। ਇਸ ਉੱਤੇ ਕਬਜ਼ਾ ਕਰ ਲਿਆ ਜਾਵੇਗਾ। ਮਜ਼ਬੂਤ ਥਾਂ ਨੂੰ ਹੀਣਾ ਬਣਾ ਦਿੱਤਾ ਜਾਵੇਗਾ। ਇਸ ਉੱਤੇ ਸੱਟ ਮਾਰੀ ਜਾਵੇਗੀ।
Isaiah 25:10
ਯਹੋਵਾਹ ਦੀ ਸ਼ਕਤੀ ਇਸ ਪਰਬਤ ਉੱਤੇ ਹੈ। ਅਤੇ ਮੋਆਬ ਨੂੰ ਹਰਾ ਦਿੱਤਾ ਜਾਵੇਗਾ। ਯਹੋਵਾਹ ਦੁਸ਼ਮਣ ਨੂੰ ਲਿਤਾੜ ਦੇਵੇਗਾ। ਇਹ ਕੂੜੇ ਕਰਕਟ ਦੇ ਤੀਲਿਆਂ ਦੇ ਢੇਰ ਉੱਤੇ ਤੁਰਨ ਵਾਂਗ ਹੋਵੇਗਾ।
Isaiah 16:11
ਸ ਲਈ, ਮੈਂ ਮੋਆਬ ਲਈ ਉਦਾਸ ਬਹੁਤ ਹਾਂ। ਮੈਂ ਕੀਰ ਹਾਰਸ ਲਈ ਬਹੁਤ ਉਦਾਸ ਹਾਂ। ਮੈਂ ਇਨ੍ਹਾਂ ਸ਼ਹਿਰਾਂ ਲਈ ਬਹੁਤ-ਬਹੁਤ ਉਦਾਸ ਹਾਂ।
Isaiah 16:7
ਉਸ ਗੁਮਾਨ ਕਾਰਣ ਮੋਆਬ ਦਾ ਸਾਰਾ ਦੇਸ਼ ਦੁੱਖ ਭੋਗੇਗਾ। ਮੋਆਬ ਦੇ ਸਾਰੇ ਲੋਕ ਰੋਣਗੇ। ਲੋਕ ਉਦਾਸ ਹੋਣਗੇ। ਉਹ ਅਜਿਹੀਆਂ ਗੱਲਾਂ ਚਾਹੁਣਗੇ ਜਿਹੜੀਆਂ ਅਤੀਤ ਵਿੱਚ ਉਨ੍ਹਾਂ ਕੋਲ ਸਨ। ਉਹ ਕੀਰ ਹਰਸਬ ਵਿੱਚ ਬਣੇ ਹੋਏ ਅੰਜੀਰ ਦੇ ਕੇਕ ਚਾਹੁਣਗੇ।
Isaiah 14:28
ਪਰਮੇਸ਼ੁਰ ਦਾ ਸੰਦੇਸ਼ ਫ਼ਿਲਿਸ਼ਤੀਆਂ ਨੂੰ ਇਹ ਸੰਦੇਸ਼ ਉਸ ਸਾਲ ਦਿੱਤਾ ਗਿਆ ਜਦੋਂ ਰਾਜਾ ਅਹਾਦ ਮਰਿਆ ਸੀ।
1 Thessalonians 5:1
ਪ੍ਰਭੂ ਦੀ ਆਮਦ ਲਈ ਤਿਆਰ ਰਹੋ ਹੁਣ ਭਰਾਵੋ ਅਤੇ ਭੈਣੋ, ਅਸੀਂ ਮਹਿਸੂਸ ਕਰਦੇ ਹਾਂ ਕਿ ਤੁਹਾਨੂੰ ਸਮੇਂ ਅਤੇ ਤਿਥੀ ਬਾਰੇ ਲਿਖਣਾ ਜਰੂਰੀ ਹੈ।
Jeremiah 9:26
ਮੈਂ ਮਿਸਰ, ਯਹੂਦਾਹ, ਅਦੋਮ, ਅੰਮੋਨ, ਮੋਆਬ ਕੌਮਾਂ ਦੇ ਲੋਕਾਂ ਅਤੇ ਉਨ੍ਹਾਂ ਸਾਰੇ ਲੋਕਾਂ ਬਾਰੇ ਗੱਲਾਂ ਕਰ ਰਿਹਾ ਹਾਂ ਜਿਹੜੇ ਮਾਰੂਬਲ ਅੰਦਰ ਰਹਿੰਦੇ ਹਨ। ਉਨ੍ਹਾਂ ਮੁਲਕਾਂ ਦੇ ਲੋਕਾਂ ਦੀ ਸੱਚਮੁੱਚ ਸਰੀਰਕ ਤੌਰ ਤੇ ਸੁੰਨਤ ਕੀਤੀ ਗਈ ਸੀ। ਪਰ ਇਸਰਾਏਲ ਦੇ ਪਰਿਵਾਰ ਦੇ ਲੋਕਾਂ ਦੀ ਦਿਲਾਂ ਅੰਦਰ ਸੁੰਨਤ ਨਹੀਂ ਸੀ ਕੀਤੀ ਗਈ।”
Isaiah 13:1
ਬਾਬਲ ਲਈ ਪਰਮੇਸ਼ੁਰ ਦਾ ਸੰਦੇਸ਼ ਅਮੋਜ਼ ਦੇ ਪੁੱਤਰ ਯਸਾਯਾਹ ਨੂੰ ਪਰਮੇਸ਼ੁਰ ਨੇ ਬਾਬਲ ਬਾਰੇ ਇਹ ਉਦਾਸੀ ਭਰਿਆ ਸੰਦੇਸ਼ ਦਰਸਾਇਆ। ਪਰਮੇਸ਼ੁਰ ਨੇ ਆਖਿਆ:
2 Kings 3:25
ਇਸਰਾਏਲੀਆਂ ਨੇ ਉਨ੍ਹਾਂ ਦੇ ਸ਼ਹਿਰਾਂ ਨੂੰ ਢਾਹ ਸੁੱਟਿਆ ਅਤੇ ਮੋਆਬ ਦੇ ਹਰੇਕ ਖੇਤ ਵਿੱਚ ਪਥਰਾਵ ਕੀਤਾ ਅਤੇ ਸਾਰੇ ਪਾਣੀ ਦੇ ਸਰੋਤਾਂ ਨੂੰ ਪੂਰ ਦਿੱਤਾ ਅਤੇ ਉਨ੍ਹਾਂ ਦੇ ਸਾਰੇ ਚੰਗੇ ਬਿਰਛਾਂ ਨੂੰ ਵੱਢ ਸੁੱਟਿਆ। ਇਸਰਾਏਲੀ ਕੀਰ-ਹਰਾਸਥ ਤੀਕ ਲੜਦੇ ਰਹੇ! ਸਿਪਾਹੀਆਂ ਨੇ ਕੀਰ-ਹਰਾਸਥ ਨੂੰ ਘੇਰ ਕੇ ਉੱਥੇ ਵੀ ਹਮਲਾ ਕੀਤਾ।
Deuteronomy 2:18
‘ਅੱਜ ਤੈਨੂੰ ਆਰ ਛੱਡ ਕੇ ਸਰਹੱਦ ਪਾਰ ਕਰਕੇ ਮੋਆਬ ਨੂੰ ਜਾਣਾ ਚਾਹੀਦਾ ਹੈ।
Deuteronomy 2:9
ਆਰ ਵਿਖੇ ਇਸਰਾਏਲ “ਯਹੋਵਾਹ ਨੇ ਮੈਨੂੰ ਆਖਿਆ, ‘ਮੋਆਬ ਦੇ ਲੋਕਾਂ ਨੂੰ ਪਰੇਸ਼ਾਨ ਨਾ ਕਰਨਾ। ਉਨ੍ਹਾਂ ਦੇ ਵਿਰੁੱਧ ਲੜਾਈ ਨਹੀਂ ਛੇੜਨੀ। ਮੈਂ ਤੁਹਾਨੂੰ ਉਨ੍ਹਾਂ ਦੀ ਧਰਤੀ ਵਿੱਚੋਂ ਕੁਝ ਵੀ ਨਹੀਂ ਦਿਆਂਗਾ। ਉਹ ਲੂਤ ਦੇ ਉੱਤਰਾਧਿਕਾਰੀ ਹਨ ਅਤੇ ਮੈਂ ਉਨ੍ਹਾ ਨੂੰ ਆਰ ਦਾ ਸ਼ਹਿਰ ਦਿੱਤਾ ਸੀ।’”
Exodus 12:29
ਅੱਧੀ ਰਾਤ ਵੇਲੇ, ਯਹੋਵਾਹ ਨੇ ਮਿਸਰ ਵਿੱਚ ਸਾਰੇ ਪਹਿਲੋਠੇ ਪੁੱਤਰਾਂ ਨੂੰ ਮਾਰ ਦਿੱਤਾ, ਫ਼ਿਰਊਨ ਨੇ ਪਹਿਲੋਠੇ ਤੋਂ ਲੈ ਕੇ ਕੈਦਖਾਨੇ ਵਿੱਚ ਬੈਠੇ ਕੈਦੀ ਦੇ ਪਹਿਲੋਠੇ ਪੁੱਤਰ ਤੱਕ। ਸਾਰੇ ਪਹਿਲੋਠੇ ਜਾਨਵਰ ਵੀ ਮਰ ਗਏ।