2 Thessalonians 3:3
ਪਰ ਪ੍ਰਭੂ ਵਫ਼ਾਦਾਰ ਹੈ। ਉਹ ਤੁਹਾਨੂੰ ਤਾਕਤ ਦੇਵੇਗਾ ਅਤੇ ਤੁਹਾਨੂੰ ਦੁਸ਼ਟ (ਸ਼ੈਤਾਨ) ਤੋਂ ਬਚਾਵੇਗਾ।
2 Thessalonians 3:3 in Other Translations
King James Version (KJV)
But the Lord is faithful, who shall stablish you, and keep you from evil.
American Standard Version (ASV)
But the Lord is faithful, who shall establish you, and guard you from the evil `one'.
Bible in Basic English (BBE)
But the Lord is true, who will give you strength and keep you safe from evil.
Darby English Bible (DBY)
But the Lord is faithful, who shall establish you and keep [you] from evil.
World English Bible (WEB)
But the Lord is faithful, who will establish you, and guard you from the evil one.
Young's Literal Translation (YLT)
and stedfast is the Lord, who shall establish you, and shall guard `you' from the evil;
| But | πιστὸς | pistos | pee-STOSE |
| the | δέ | de | thay |
| Lord | ἐστιν | estin | ay-steen |
| is | ὁ | ho | oh |
| faithful, | κύριος | kyrios | KYOO-ree-ose |
| who | ὃς | hos | ose |
| stablish shall | στηρίξει | stērixei | stay-REE-ksee |
| you, | ὑμᾶς | hymas | yoo-MAHS |
| and | καὶ | kai | kay |
| keep | φυλάξει | phylaxei | fyoo-LA-ksee |
| you from | ἀπὸ | apo | ah-POH |
| τοῦ | tou | too | |
| evil. | πονηροῦ | ponērou | poh-nay-ROO |
Cross Reference
1 Corinthians 1:9
ਪਰਮੇਸ਼ੁਰ ਵਫ਼ਾਦਾਰ ਹੈ। ਉਸ ਨੇ ਤੁਹਾਨੂੰ ਯਿਸੂ ਮਸੀਹ, ਅਪਣੇ ਪੁੱਤਰ ਅਤੇ ਸਾਡੇ ਪ੍ਰਭੂ ਨਾਲ ਸਾਂਝੀਵਾਲ ਹੋਕੇ ਜਿਉਣ ਲਈ ਚੁਣਿਆ ਹੈ।
2 Timothy 4:18
ਜਦੋਂ ਕੋਈ ਵਿਅਕਤੀ ਮੈਨੂੰ ਸੁਰੱਖਿਅਤ ਆਪਣੇ ਸੁਵਰਗੀ ਰਾਜ ਵਿੱਚ ਲੈ ਜਾਵੇਗਾ। ਪ੍ਰਭੂ ਨੂੰ ਸਦਾ ਅਤੇ ਸਦਾ ਲਈ ਮਹਿਮਾ।
1 Corinthians 10:13
ਜਿਹੜੀਆਂ ਉਕਸਾਹਟਾਂ ਤੁਹਾਨੂੰ ਹਨ ਹਰ ਮਨੁੱਖ ਨੂੰ ਬਿਲਕੁਲ ਉਹੀ ਉਕਸਾਹਟਾਂ ਹਨ। ਪਰ ਤੁਸੀਂ ਪਰਮੇਸ਼ੁਰ ਉੱਤੇ ਵਿਸ਼ਵਾਸ ਕਰ ਸੱਕਦੇ ਹੋ। ਉਹ ਤੁਹਾਨੂੰ ਇਸ ਤੋਂ ਵੱਧ ਪਰੱਖਣ ਨਹੀਂ ਦੇਵੇਗਾ ਜਿੰਨਾ ਤੁਸੀਂ ਬਰਦਾਸ਼ਤ ਕਰ ਸੱਕਦੇ ਹੋ। ਪਰ ਜਦੋਂ ਤੁਸੀਂ ਉਕਸਾਏ ਜਾਵੋਂਗੇ ਪਰਮੇਸ਼ੁਰ ਤੁਹਾਨੂੰ ਇਸ ਉਕਸਾਹਟ ਤੋਂ ਬਚ ਨਿਕਲਣ ਦਾ ਰਾਹ ਵੀ ਦੇਵੇਗਾ। ਫ਼ੇਰ ਤੁਸੀਂ ਇਸ ਨੂੰ ਬਰਦਾਸ਼ਤ ਕਰਨ ਦੇ ਯੋਗ ਹੋ ਜਾਵੋਂਗੇ।
1 Thessalonians 5:24
ਉਹ ਪਰਮੇਸ਼ੁਰ ਜਿਸਨੇ ਤੁਹਾਨੂੰ ਸੱਦਾ ਦਿੱਤਾ ਹੈ ਤੁਹਾਡੇ ਲਈ ਇਹ ਕਰੇਗਾ। ਤੁਸੀਂ ਉਸ ਵਿੱਚ ਵਿਸ਼ਵਾਸ ਰੱਖ ਸੱਕਦੇ ਹੋ।
John 17:15
“ਮੈਂ ਤੈਥੋਂ ਇਹ ਨਹੀਂ ਮੰਗਦਾ ਕਿ ਤੂੰ ਉਨ੍ਹਾਂ ਲੋਕਾਂ ਨੂੰ ਇਸ ਜੱਗਤ ਤੋਂ ਬਾਹਰ ਕੱਢ ਲੈ, ਪਰ ਮੈਂ ਤੇਰੇ ਕੋਲੋਂ ਦੁਸ਼ਟ ਤੋਂ ਉਨ੍ਹਾਂ ਦੀ ਰੱਖਿਆ ਕਰਨ ਦੀ ਮੰਗ ਕਰਦਾ ਹਾਂ।
Luke 11:4
ਸਾਡੇ ਪਾਪ ਮਾਫ਼ ਕਰ ਕਿਉਂਕਿ ਜੋ ਸਾਡੇ ਨਾਲ ਗਲਤ ਕਰਦਾ ਹੈ ਅਸੀਂ ਵੀ ਹਰ ਉਸ ਮਨੁੱਖ ਨੂੰ ਖਿਮਾ ਕਰਦੇ ਹਾਂ ਅਤੇ ਸਾਨੂੰ ਪਰੱਖੇ ਨਾ ਜਾਣ ਦੇਵੀਂ।’”
Matthew 6:13
ਅਤੇ ਸਾਨੂੰ ਪਰਤਾਵੇ ਵਿੱਚ ਨਾ ਪਾਵੋ, ਸਗੋਂ ਦੁਸ਼ਟ ਤੋਂ ਬਚਾਵੋ।’
Jude 1:24
ਪਰਮੇਸ਼ੁਰ ਦੀ ਵਡਿਆਈ ਕਰੋ ਪਰਮੇਸ਼ੁਰ ਸ਼ਕਤੀਸ਼ਾਲੀ ਹੈ ਅਤੇ ਉਹ ਡਿੱਗਣ ਤੋਂ ਤੁਹਾਡੀ ਰੱਖਿਆ ਕਰ ਸੱਕਦਾ ਹੈ। ਉਹ ਤੁਹਾਨੂੰ ਬਿਨਾ ਕਿਸੇ ਬੁਰਾਈ ਦੇ ਆਪਣੀ ਮਹਿਮਾ ਦੇ ਸਨਮੁੱਖ ਲਿਆ ਸੱਕਦਾ ਹੈ ਅਤੇ ਤੁਹਾਨੂੰ ਵੱਡੀ ਖੁਸ਼ੀ ਪ੍ਰਦਾਨ ਕਰੇਗਾ।
2 Peter 2:9
ਇਸ ਲਈ ਪ੍ਰਭੂ ਪਰਮੇਸ਼ੁਰ ਜਾਣਦਾ ਹੈ ਕਿ ਉਨ੍ਹਾਂ ਲੋਕਾਂ ਦੀ ਰੱਖਿਆ ਕਿਵੇਂ ਕਰਨੀ ਹੈ ਜੋ ਉਸਦੀ ਸੇਵਾ ਅਪਣੇ ਦੁੱਖਾਂ ਨਾਲ ਕਰਦੇ ਹਨ। ਉਹ ਜਾਣਦਾ ਹੈ ਕਿ ਉਨ੍ਹਾਂ ਲੋਕਾਂ ਨੂੰ ਸਜ਼ਾ ਕਿਵੇਂ ਦੇਣੀ ਹੈ, ਜੋ ਮੰਦੇ ਹਨ ਅਤੇ ਉਨ੍ਹਾਂ ਨੂੰ ਨਿਆਂ ਦੇ ਦਿਨ ਲਈ ਰੱਖਿਆ ਗਿਆ ਹੈ।
Psalm 121:7
ਯਹੋਵਾਹ ਤੁਹਾਨੂੰ ਹਰ ਖਤਰੇ ਕੋਲੋਂ ਬਚਾਵੇਗਾ। ਯਹੋਵਾਹ ਤੁਹਾਡੀ ਆਤਮਾ ਨੂੰ ਬਚਾਵੇਗਾ।
1 Chronicles 4:10
ਯਅਬੇਸ ਨੇ ਇਸਰਾਏਲ ਦੇ ਪਰਮੇਸ਼ੁਰ ਅੱਗੇ ਬੇਨਤੀ ਕੀਤੀ ਅਤੇ ਕਿਹਾ, “ਕਾਸ਼ ਕਿ ਤੂੰ ਮੈਨੂੰ ਸੱਚਮੁੱਚ ਵਰਦਾਨ ਦਿੰਦਾ ਅਤੇ ਮੇਰੀਆਂ ਹੱਦਾਂ ਨੂੰ ਵੱਧਾਉਂਦਾ। ਤੂੰ ਮੇਰੇ ਅੰਗ-ਸੰਗ ਰਹਿੰਦਾ ਅਤੇ ਮੈਨੂੰ ਬੁਰਿਆਈ ਤੋਂ ਬਚਾਉਂਦਾ ਤਾਂ ਜੋ ਮੈਨੂੰ ਕੋਈ ਦੁੱਖ ਨਾ ਦੇਵੇ।” ਅਤੇ ਪਰਮੇਸ਼ੁਰ ਨੇ ਉਸ ਦੀਆਂ ਬੇਨਤੀਆਂ ਪੂਰੀਆਂ ਕੀਤੀਆਂ।
Genesis 48:16
ਉਹ ਦੂਤ ਸੀ, ਜਿਸਨੇ ਮੈਨੂੰ ਮੇਰੀਆਂ ਸਾਰੀਆਂ ਮੁਸੀਬਤਾਂ ਤੋਂ ਬਚਾਇਆ ਸੀ। ਅਤੇ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਇਨ੍ਹਾਂ ਮੁੰਡਿਆਂ ਨੂੰ ਅਸੀਸ ਦੇਵੇ। ਹੁਣ ਇਨ੍ਹਾਂ ਮੁੰਡਿਆਂ ਨੂੰ ਮੇਰਾ ਅਤੇ ਸਾਡੇ ਪੁਰਖਿਆਂ ਅਬਰਾਹਾਮ ਅਤੇ ਇਸਹਾਕ ਦਾ ਨਾਮ ਮਿਲੇਗਾ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਇਹ ਵੱਧ ਫ਼ੁੱਲ ਕੇ ਧਰਤੀ ਦੇ ਮਹਾਨ ਪਰਿਵਾਰ ਅਤੇ ਕੌਮਾਂ ਬਨਣ।”
Matthew 5:37
ਪਰ ਤੁਸੀਂ ਆਪਣੇ ਬੋਲਣ ਵਿੱਚ ‘ਹਾਂ’ ਦੀ ਹਾਂ, ਅਤੇ ‘ਨਾ’ ਦੀ ਨਾ, ਆਖੋ। ‘ਹਾਂ’ ਜਾਂ ‘ਨਾ’ ਤੋਂ ਵੱਧ ਆਖਣਾ ਬਦੀ ਵੱਲੋਂ ਹੈ।
Psalm 19:13
ਮੇਰੇ ਪਾਸੋਂ ਉਹ ਪਾਪ ਨਾ ਕਰਾਉ ਜਿਨ੍ਹਾਂ ਨੂੰ ਮੇਰਾ ਮਨ ਕਰਨਾ ਲੋਚਦਾ। ਉਨ੍ਹਾਂ ਪਾਪਾਂ ਨੂੰ ਮੇਰੇ ਉੱਤੇ ਹਾਵੀ ਨਾ ਹੋਣ ਦਿਉ। ਜੇ ਤੁਸੀਂ ਮੇਰੇ ਸਹਾਈ ਹੋਵੋਂ ਫ਼ੇਰ ਮੈਂ ਪਵਿੱਤਰ ਅਤੇ ਆਪਣੇ ਪਾਪਾਂ ਤੋਂ ਮੁਕਤ ਹੋ ਸੱਕਦਾ ਹਾਂ।