1 Kings 21:8
ਤਦ ਈਜ਼ਬਲ ਨੇ ਕੁਝ ਖਤ ਲਿਖੇ ਤੇ ਉਨ੍ਹਾਂ ਤੇ ਦਸਤਖਤ ਕੀਤੇ ਅਤੇ ਖਤਾਂ ਤੇ ਮੋਹਰ ਲਾਉਣ ਲਈ ਅਹਾਬ ਦੀ ਮੋਹਰ ਦੀ ਵਰਤੋਂ ਕੀਤੀ। ਫ਼ੇਰ ਉਸ ਨੇ ਉਨ੍ਹਾਂ ਨੂੰ ਖਤਾਂ ਨੂੰ ਬਜ਼ੁਰਗਾਂ ਅਤੇ ਸੱਜਣਾ ਕੋਲ ਭੇਜਿਆ ਜਿਹੜੇ ਨਬੋਥ ਦੇ ਨਾਲ ਉਸੇ ਸ਼ਹਿਰ ਵਿੱਚ ਰਹਿੰਦੇ ਸਨ।
1 Kings 21:8 in Other Translations
King James Version (KJV)
So she wrote letters in Ahab's name, and sealed them with his seal, and sent the letters unto the elders and to the nobles that were in his city, dwelling with Naboth.
American Standard Version (ASV)
So she wrote letters in Ahab's name, and sealed them with his seal, and sent the letters unto the elders and to the nobles that were in his city, `and' that dwelt with Naboth.
Bible in Basic English (BBE)
So she sent a letter in Ahab's name, stamped with his stamp, to the responsible men and the chiefs who were in authority with Naboth.
Darby English Bible (DBY)
And she wrote a letter in Ahab's name, and sealed it with his seal, and sent the letter to the elders and to the nobles that were in his city, dwelling with Naboth.
Webster's Bible (WBT)
So she wrote letters in Ahab's name, and sealed them with his seal, and sent the letters to the elders and to the nobles that were in his city, dwelling with Naboth.
World English Bible (WEB)
So she wrote letters in Ahab's name, and sealed them with his seal, and sent the letters to the elders and to the nobles who were in his city, [and] who lived with Naboth.
Young's Literal Translation (YLT)
And she writeth letters in the name of Ahab, and sealeth with his seal, and sendeth the letters unto the elders, and unto the freemen, who are in his city, those dwelling with Naboth,
| So she wrote | וַתִּכְתֹּ֤ב | wattiktōb | va-teek-TOVE |
| letters | סְפָרִים֙ | sĕpārîm | seh-fa-REEM |
| in Ahab's | בְּשֵׁ֣ם | bĕšēm | beh-SHAME |
| name, | אַחְאָ֔ב | ʾaḥʾāb | ak-AV |
| sealed and | וַתַּחְתֹּ֖ם | wattaḥtōm | va-tahk-TOME |
| them with his seal, | בְּחֹֽתָמ֑וֹ | bĕḥōtāmô | beh-hoh-ta-MOH |
| and sent | וַתִּשְׁלַ֣ח | wattišlaḥ | va-teesh-LAHK |
| letters the | הסְפָרִ֗ים | hsĕpārîm | hseh-fa-REEM |
| unto | אֶל | ʾel | el |
| the elders | הַזְקֵנִ֤ים | hazqēnîm | hahz-kay-NEEM |
| and to | וְאֶל | wĕʾel | veh-EL |
| the nobles | הַֽחֹרִים֙ | haḥōrîm | ha-hoh-REEM |
| that | אֲשֶׁ֣ר | ʾăšer | uh-SHER |
| were in his city, | בְּעִיר֔וֹ | bĕʿîrô | beh-ee-ROH |
| dwelling | הַיֹּֽשְׁבִ֖ים | hayyōšĕbîm | ha-yoh-sheh-VEEM |
| with | אֶת | ʾet | et |
| Naboth. | נָבֽוֹת׃ | nābôt | na-VOTE |
Cross Reference
Numbers 11:16
ਯਹੋਵਾਹ ਨੇ ਮੂਸਾ ਨੂੰ ਆਖਿਆ, “ਮੇਰੇ ਕੋਲ ਇਸਰਾਏਲ ਦੇ 70 ਬਜ਼ੁਰਗਾਂ ਨੂੰ ਲਿਆ। ਇਹ ਆਦਮੀ ਲੋਕਾਂ ਦੇ ਆਗੂ ਹਨ। ਉਨ੍ਹਾਂ ਨੂੰ ਮੰਡਲੀ ਵਾਲੇ ਤੰਬੂ ਕੋਲ ਲਿਆ। ਉਨ੍ਹਾਂ ਨੂੰ ਆਪਣੇ ਨਾਲ ਉੱਥੇ ਖੜ੍ਹੇ ਕਰੋ।
Esther 3:12
ਤਾਂ ਪਾਤਸ਼ਾਹ ਦੇ ਸੱਕੱਤਰ ਪਹਿਲੇ ਮਹੀਨੇ ਦੀ ਤੇਰ੍ਹਵੀਂ ਤਾਰੀਖ ਨੂੰ ਬੁਲਾਏ ਗਏ। ਉਨ੍ਹਾਂ ਨੇ ਹਰ ਸੂਬੇ ਦੀ ਬੋਲੀ ਵਿੱਚ ਹਾਮਾਨ ਦੇ ਆਦੇਸ਼ ਨੂੰ ਲਿਖਿਆ। ਉਨ੍ਹਾਂ ਨੇ ਸਾਰੇ ਲੋਕਾਂ ਦੀ ਬੋਲੀ ਵਿੱਚ ਉਨ੍ਹਾਂ ਆਦੇਸ਼ਾਂ ਨੂੰ ਲਿਖਿਆ। ਉਨ੍ਹਾਂ ਨੇ ਪਾਤਸ਼ਾਹ ਦੇ ਆਗੂਆਂ, ਸੂਬਿਆਂ ਦੇ ਰਾਜਪਾਲਾਂ ਅਤੇ ਲੋਕਾਂ ਦੇ ਵੱਖ-ਵੱਖ ਟੋਲਿਆਂ ਦੇ ਆਗੂਆਂ ਨੂੰ ਵੀ ਲਿਖਿਆ। ਉਨ੍ਹਾਂ ਨੇ ਇਹ ਪਾਤਸ਼ਾਹ ਦੇ ਅਧਿਕਾਰ ਨਾਲ ਲਿਖਿਆ ਅਤੇ ਇਸ ਉੱਤੇ ਪਾਤਸ਼ਾਹ ਦੀ ਮੋਹਰ ਵਾਲੀ ਮੁੰਦਰੀ ਦੀ ਛਾਪ ਲਾ ਦਿੱਤੀ।
Nehemiah 6:5
ਤਾਂ ਪੰਜਵੀ ਵਾਰ ਸਨਬੱਲਟ ਨੇ ਉਹੀ ਸੁਨੇਹਾ ਆਪਣੇ ਸੇਵਾਦਾਰ ਰਾਹੀਂ ਭੇਜਿਆ ਅਤੇ ਉਸ ਦੇ ਹੱਥ ਵਿੱਚ ਬਿਨਾਂ ਮੋਹਰ ਲੱਗੇ ਇੱਕ ਖੁੱਲੀ ਚਿੱਠੀ ਵੀ ਸੀ।
Ezra 4:11
ਇਹ ਉਸ ਖਤ ਦੀ ਨਕਲ ਹੈ ਜੋ ਉਨ੍ਹਾਂ ਨੇ ਉਸ ਨੂੰ ਭੇਜੀ। ਪਾਤਸ਼ਾਹ ਅਰਤਹਸ਼ਸ਼ਤਾ ਨੂੰ, ਤੁਹਾਡੇ ਸੇਵਕਾਂ ਵੱਲੋਂ, ਜੋ ਫ਼ਰਾਤ ਦਰਿਆ ਦੇ ਪੱਛਮੀ ਪਾਸੇ ਵੱਲ ਰਹਿੰਦੇ ਹਨ।
Ezra 4:7
ਯਰੂਸ਼ਲਮ ਦੇ ਪੁਨਰ ਨਿਰਮਾਣ ਦਾ ਵਿਰੋਧ ਉਪਰੰਤ ਅਰਤਹਸ਼ਸ਼ਤਾ ਦੇ ਦਿਨਾਂ ਵਿੱਚ ਬਿਸ਼ਲਾਮ, ਮਿਬਰਦਾਬ, ਟਾਬਏਲ ਤੇ ਉਸ ਦੇ ਬਾਕੀ ਸਾਥੀਆਂ ਨੇ ਅਰਤਹਸ਼ਸ਼ਤਾ ਨੂੰ ਲਿਖਿਆ। ਇਹ ਚਿੱਠੀ ਅਰਾਮੀ ਲਿਖਾਈ ਵਿੱਚ ਲਿਖੀ ਗਈ ਸੀ ਅਤੇ ਅਰਾਮੀ ਵਿੱਚ ਅਨੁਵਾਦ ਕੀਤੀ ਹੋਈ ਸੀ।
2 Chronicles 32:17
ਅੱਸ਼ੂਰ ਦੇ ਪਾਤਸ਼ਾਹ ਨੇ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੀ ਨਿਰਾਦਰੀ ਕਰਨ ਲਈ ਚਿੱਠੀਆਂ ਵੀ ਭੇਜੀਆਂ, “ਜਿਵੇਂ ਕਿ ਹੋਰਨਾਂ ਕੌਮਾਂ ਦੇ ਦੇਵਤੇ ਆਪਣੇ ਲੋਕਾਂ ਨੂੰ ਮੇਰੇ ਹੱਥੋਂ ਨਹੀਂ ਬਚਾ ਸੱਕੇ ਤਿਵੇਂ ਹਿਜ਼ਕੀਯਾਹ ਦਾ ਪਰਮੇਸ਼ੁਰ ਵੀ ਆਪਣੇ ਲੋਕਾਂ ਨੂੰ ਮੇਰੇ ਹੱਥੋਂ ਨਹੀਂ ਬਚਾ ਸੱਕੇਗਾ।”
2 Kings 10:11
ਤਦ ਯੇਹੂ ਨੇ ਉਨ੍ਹਾਂ ਸਾਰਿਆਂ ਨੂੰ ਮਾਰ ਦਿੱਤਾ ਜੋ ਯਿਜ਼ਰਏਲ ਵਿੱਚ ਜੋ ਅਹਾਬ ਦੇ ਘਰਾਣੇ ਵਿੱਚ ਬਾਕੀ ਰਹਿ ਗਏ ਸਨ ਉਸ ਨੇ ਸਾਰੇ ਮਹਾਂ-ਪੁਰਖਾਂ, ਨਿਕਟੀ ਮਿੱਤਰਾਂ, ਸੰਬੰਧੀਆਂ, ਜਾਜਕਾਂ ਨੂੰ ਮਾਰ ਦਿੱਤਾ। ਅਹਾਬ ਦੇ ਘਰਾਣੇ ਵਿੱਚੋਂ ਕੋਈ ਇੱਕ ਵੀ ਮਨੁੱਖ ਜਿਉਂਦਾ ਨਾ ਰਿਹਾ।
2 Kings 10:1
ਯੇਹੂ ਦਾ ਸਾਮਰਿਯਾ ਦੇ ਆਗੂਆਂ ਨੂੰ ਲਿਖਣਾ ਸਾਮਰਿਯਾ ਵਿੱਚ ਅਹਾਬ ਦੇ 70 ਪੁੱਤਰ ਸਨ। ਯੇਹੂ ਨੇ ਸਾਮਰਿਯਾ ਵਿੱਚ ਯਿਜ਼ਰਏਲ ਦੇ ਸ਼ਾਸਕਾਂ ਤੇ ਆਗੂਆਂ ਨੂੰ ਚਿੱਠੀਆਂ ਲਿਖੀਆਂ। ਅਤੇ ਜੋ ਲੋਕ ਅਹਾਬ ਦੇ ਪੁੱਤਰਾਂ ਨੂੰ ਪਾਲਦੇ ਸਨ ਉਨ੍ਹਾਂ ਨੂੰ ਵੀ ਯੇਹੂ ਨੇ ਇਹ ਆਖਦਿਆਂ ਹੋਇਆਂ ਚਿੱਠੀਆਂ ਲਿਖੀਆਂ,
1 Kings 21:1
ਨਾਬੋਥ ਦਾ ਅੰਗੂਰਾਂ ਦਾ ਬਾਗ਼ ਅਹਾਬ ਪਾਤਸ਼ਾਹ ਦਾ ਮਹਿਲ ਸਾਮਰਿਯਾ ਨਗਰ ਵਿੱਚ ਸੀ। ਉਸ ਮਹਿਲ ਦੇ ਕੋਲ ਹੀ ਅੰਗੂਰਾਂ ਦਾ ਇੱਕ ਬਾਗ਼ ਸੀ, ਜਿਸ ਨੂੰ ਨਾਬੋਥ ਯਿਜ਼ਰਏਲ ਨੇ ਖਰੀਦਿਆ ਹੋਇਆ ਸੀ।
1 Kings 20:7
ਤਾਂ ਅਹਾਬ ਪਾਤਸ਼ਾਹ ਨੇ ਦੇਸ ਦੇ ਸਾਰੇ ਬਜ਼ੁਰਗਾਂ ਦੀ ਇੱਕ ਸਭਾ ਬੁਲਾਈ ਅਤੇ ਆਖਿਆ, “ਵੇਖੋ, ਬਨ-ਹਦਦ ਸਾਨੂੰ ਨੁਕਸਾਨ ਪਹੁੰਚਾਉਣਾ ਚਾਹ ਰਿਹਾ ਹੈ! ਉਸ ਨੇ ਮੈਥੋਂ ਮੇਰੀਆਂ ਪਤਨੀਆਂ, ਮੇਰੇ ਬੱਚੇ ਤੇ ਮੇਰਾ ਸੋਨਾ-ਚਾਂਦੀ ਮੰਗਿਆ ਹੈ, ਅਤੇ ਮੈਂ ਉਸ ਨੂੰ ਮਨ੍ਹਾ ਨਹੀਂ ਕੀਤਾ। ਹੁਣ ਉਹ ਮੇਰੀ ਹਰ ਵਸਤੂ ਹਥਿਆਉਣਾ ਚਾਹੁੰਦਾ ਹੈ।”
2 Samuel 11:14
ਦਾਊਦ ਦੀ ਊਰਿੱਯਾਹ ਨੂੰ ਮਾਰਨ ਦੀ ਵਿਉਂਤ ਅਗਲੀ ਸਵੇਰ, ਦਾਊਦ ਨੇ ਯੋਆਬ ਨੂੰ ਇੱਕ ਖਤ ਲਿਖਿਆ। ਦਾਊਦ ਨੇ ਉਹ ਖਤ ਊਰਿੱਯਾਹ ਨੂੰ ਲੈਜਾਣ ਲਈ ਆਖਿਆ।
Deuteronomy 21:1
ਜੇ ਕੋਈ ਬੰਦਾ ਕਤਲ ਕੀਤਾ ਹੋਇਆ ਨਜ਼ਰ ਆਉਂਦਾ ਹੈ “ਉਸ ਧਰਤੀ ਉੱਤੇ, ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੇ ਰਿਹਾ ਹੈ, ਕੋਈ ਬੰਦਾ ਖੇਤਾਂ ਵਿੱਚ ਕਤਲ ਹੋਇਆ ਮਿਲ ਸੱਕਦਾ ਹੈ। ਪਰ ਕੋਈ ਨਹੀਂ ਜਾਣਦਾ ਕਿ ਉਸ ਨੂੰ ਕਿਸਨੇ ਕਤਲ ਕੀਤਾ ਹੈ।
Deuteronomy 16:18
ਲੋਕਾਂ ਵਾਸਤੇ ਨਿਆਂਕਾਰ ਅਤੇ ਅਧਿਕਾਰੀ “ਹਰ ਉਸ ਨਗਰ ਵਿੱਚ, ਜਿਹੜਾ ਯਹੋਵਾਹ, ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇਵੇਗਾ, ਕੁਝ ਲੋਕਾਂ ਨੂੰ ਆਪਣੇ ਪਰਿਵਾਰਾਂ ਲਈ ਨਿਆਂਕਾਰਾਂ ਅਤੇ ਅਧਿਕਾਰੀਆਂ ਵਜੋਂ ਚੁਣੋ। ਹਰ ਪਰਿਵਾਰ-ਸਮੂਹ ਨੂੰ ਅਜਿਹਾ ਕਰਨਾ ਚਾਹੀਦਾ ਹੈ। ਅਤੇ ਉਹ ਸਾਰੇ ਲੋਕ ਜੋ ਨਿਆਂ ਕਰਨ, ਨਿਰਪੱਖ ਹੋਣੇ ਚਾਹੀਦੇ ਹਨ।
Esther 8:8
ਰਾਜੇ ਦੇ ਅਧਿਕਾਰ ਨਾਲ ਯਹੂਦੀਆਂ ਨਾਲ ਸੰਬੰਧਿਤ ਇੱਕ ਹੋਰ ਹੁਕਮ ਲਿਖੋ। ਤੁਸੀਂ ਜੋ ਵੀ ਸਮਝੋਁ ਕਿ ਜਿਸ ਨਾਲ ਯਹੂਦੀਆਂ ਦਾ ਭਲਾ ਹੋਵੇਗਾ, ਇਸ ਨੂੰ ਲਿਖੋ ਅਤੇ ਇਸ ਉੱਤੇ ਰਾਜੇ ਦੀ ਮੋਹਰ ਲਾ ਦਿਓ। ਕਿਉਂ ਕਿ ਜੋ ਕੁਝ ਵੀ ਪਾਤਸ਼ਾਹ ਦੇ ਨਾਉਂ ਤੇ ਲਿਖਿਆ ਜਾਵੇਗਾ ਅਤੇ ਜੇਕਰ ਉਸ ਉੱਪਰ ਪਾਤਸ਼ਾਹ ਦੀ ਮੋਹਰ ਲੱਗ ਜਾਵੇ ਤਾਂ ਉਸ ਨੂੰ ਕੋਈ ਵੀ ਰੱਦ ਨਹੀਂ ਕਰ ਸੱਕਦਾ।”